India

ਪਤੀ-ਪਤਨੀ ਦੇ ਰਿਸ਼ਤਿਆਂ ਦੀ ਉਹ ਕਹਾਣੀ ਜਿਸ ਨੇ ਸਭ ਨੂੰ ਕਰ ਦਿੱਤਾ ਹੈ ਹੈਰਾਨ !

Husband give hiv injection to wife

ਬਿਊਰੋ ਰਿਪੋਰਟ : ਘਰੇਲੂ ਵਿਵਾਦ ਕਿਸ ਕਦਰ ਆਦਮੀ ਨੂੰ ਹੈਵਾਨ ਬਣਾ ਦਿੰਦਾ ਹੈ ਇਸ ਦੀ   ਮਿਸਾਲ ਸਾਹਮਣੇ ਆਈ ਹੈ । ਇੱਕ ਪਤੀ ਨੂੰ ਆਪਣੀ ਪਤਨੀ ‘ਤੇ ਸ਼ੱਕ ਸੀ ਕਿ ਉਸ ਦੇ ਕਿਸੇ ਹੋਰ ਸ਼ਖਸ ਨਾਲ ਰਿਸ਼ਤੇ ਹਨ । ਜਿਸ ਨੂੰ ਲੈਕੇ ਰੋਜ਼ਾਨਾ ਘਰ ਝਗੜੇ ਹੁੰਦੇ ਸਨ । ਇੱਕ ਦਿਨ ਪਤੀ ਨੇ ਪਤਨੀ ਨੂੰ ਰਸਤੇ ਤੋਂ ਹਟਾਉਣ ਦੇ ਲਈ ਇੱਕ ਸਾਜਿਸ਼ ਰਚੀ। ਉਹ ਹਸਪਤਾਲ ਪਹੁੰਚਿਆ ਅਤੇ ਬਲੱਡ ਬੈਂਕ ਤੋਂ ਖੂਨ ਲੈਕੇ ਘਰ ਪਹੁੰਚਿਆ ਅਤੇ ਇਸੇ ਖੂਨ ਦਾ ਇੰਜੈਕਸ਼ਨ ਉਸ ਨੇ ਪਤਨੀ ਨੂੰ ਲੱਗਾ ਦਿੱਤਾ । ਪਰ ਇਸ ਵਿੱਚ ਵੀ ਟਵਿਸਟ ਸੀ ਕਿਉਂਕਿ ਜਿਹੜਾ ਇੰਜੈਕਸ਼ਨ ਪਤਨੀ ਨੂੰ ਲਗਾਇਆ ਗਿਆ ਸੀ ਉਹ HIV ਪੋਜ਼ੀਟਿਵ ਖੂਨ ਨਾਲ ਭਰਿਆ ਹੋਇਆ ਸੀ । ਹਸਪਤਾਲ ਤੋਂ HIV ਖੂਨ ਦਾ ਇੰਜੈਕਸ਼ਨ ਹਾਸਲ ਕਰਨ ਦੇ ਲਈ ਵੀ ਉਸ ਨੇ ਵੱਡੀ ਸਾਜਿਸ਼ ਰਚੀ ਸੀ ।

ਇਸ ਤਰ੍ਹਾਂ ਪਤੀ ਨੇ HIV ਖੂਨ ਦਾ ਇੰਜੈਕਸ਼ਨ ਲਿਆ

ਹੈਵਾਨ ਪਤੀ ਵੱਲੋਂ ਸਾਹਮਣੇ ਆਈ ਇਹ ਵਾਰਦਾਤ ਸੂਰਤ ਗੁਜਰਾਤ ਦੀ ਹੈ । ਜਦੋਂ ਪਤੀ ਨੇ ਪਤਨੀ ਨੂੰ ਜ਼ਬਰਦਸਤੀ ਖੂਨ ਦਾ ਇੰਜੈਕਸ਼ਨ ਲਗਾਇਆ ਤਾਂ ਪਤਨੀ ਬੇਹੋਸ਼ ਹੋਕੇ ਡਿੱਗ ਗਈ । ਪਤਨੀ ਨੂੰ ਪਰਿਵਾਰ ਵਾਲੇ ਇਲਾਜ ਦੇ ਲਈ ਹਸਪਤਾਲ ਲੈਕੇ ਗਏ । ਜਿੱਥੇ ਪਤਨੀ ਨੇ ਦੱਸਿਆ ਕਿ ਪਤੀ ਵੱਲੋਂ ਉਸ ਨੂੰ ਜ਼ਬਰਦਸਤੀ ਇੰਜੈਕਸ਼ਨ ਲਗਾਇਆ ਗਿਆ ਹੈ। ਪਤਨੀ ਦੀ ਸ਼ਿਕਾਇਤ ‘ਤੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਲਿਆ । ਜਦੋਂ ਪਤੀ ਤੋਂ ਪੁਲਿਸ ਨੇ ਸਖਤੀ ਨਾਲ ਜਾਂਚ ਕੀਤੀ ਤਾਂ ਉਸ ਨੇ ਦੱਸਿਆ ਕਿ ਜਿਹੜੇ ਇੰਜੈਕਸ਼ਨ ਉਸ ਨੇ ਪਤਨੀ ਨੂੰ ਲਗਾਇਆ ਸੀ ਉਹ HIV ਵਾਲਾ ਇੰਜੈਕਸ਼ਨ ਸੀ । ਪੁਲਿਸ ਨੇ ਜਦੋਂ ਪਤੀ ਤੋਂ ਪੁੱਛਿਆ ਕਿ ਉਹ HIV ਖੂਨ ਵਾਲਾ ਇੰਜੈਕਸ਼ਨ ਕਿੱਥੋਂ ਲੈਕੇ ਆਇਆ ਸੀ ਤਾਂ ਉਸ ਨੇ ਪੂਰੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ।

ਪਤੀ ਨੇ ਦੱਸਿਆ ਕਿ ਉਹ ਸਿਵਿਲ ਹਸਪਤਾਲ ਗਿਆ ਸੀ। ਉੱਥੇ ਉਹ HIV ਬਲੱਡ ਬੈਂਕ ਪਹੁੰਚੇ ਗਿਆ,ਜਿੱਥੇ ਉਸ ਨੇ ਇੱਕ ਸ਼ਖ਼ਸ ਨੂੰ ਕਿਹਾ ਕਿ ਉਹ HIV ਦਾ ਇਲਾਜ ਕਰ ਸਕਦਾ ਹੈ ਇਸ ਦੇ ਲਈ ਉਸ ਨੂੰ ਜਾਂਚ ਦੇ ਲਈ ਖੂਨ ਦੀ ਜ਼ਰੂਰਤ ਹੈ । HIV ਪੀੜਤ ਸ਼ਖ਼ਸ ਦਾ ਖੂਨ ਲੈਕੇ ਉਹ ਘਰ ਪਹੁੰਚਿਆ ਅਤੇ ਮੌਕਾ ਵੇਖ ਕੇ ਪਤਨੀ ਨੂੰ ਖੂਨ ਦਾ ਇੰਜੈਕਸ਼ਨ ਲਾ ਦਿੱਤਾ । ਪੁਲਿਸ ਨੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਤਨੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਿਰਫ ਸ਼ੱਕ ਦੇ ਅਧਾਰ ‘ਤੇ ਪਤੀ ਵੱਲੋਂ ਕੀਤੇ ਇਸ ਖੌਫਨਾਕ ਕਾਰੇ ਬਾਰੇ ਜਿਸ ਨੇ ਵੀ ਸੁਣਿਆ ਉਸ ਦੇ ਹੋਸ਼ ਉੱਡ ਗਏ ਹਨ ।

ਭਾਰਤ ਵਿੱਚ HIV ਦੇ ਮਰੀਜ਼ ਲਗਾਤਾਰ ਵਧ ਰਹੇ ਹਨ । ਕੌਮੀ ਏਡਸ ਕੰਟਰੋਲ ਜਥੇਬੰਦੀ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਪਿਛਲੇ 10 ਸਾਲਾਂ ਵਿੱਚ 17 ਲੱਖ HIV ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ। HIV
ਸਿਰਫ਼ ਸਰੀਰਕ ਸਬੰਧ ਬਣਾਉਣ ਨਾਲ ਹੀ ਨਹੀਂ ਫੈਸਲਾ ਹੈ । ਇਸ ਦੇ ਕਈ ਹੋਰ ਕਾਰਨ ਵੀ ਹੁੰਦੇ ਹਨ । ਇਹ HIV ਮਰੀਜ਼ ਦੇ ਖੂਨ ਦੇ ਟਰਾਂਸ ਪਲਾਂਟ ਨਾਲ ਅਤੇ ਪੀੜਤ ਮਾਂ ਦੇ ਦੁੱਧ ਤੋਂ ਵੀ ਬੱਚਿਆਂ ਵੀ ਆ ਸਕਦਾ ਹੈ।

HIV ਪੀੜਤ ਨੂੰ ਸ਼ੁਰੂ ਵੀ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਹੈ ਉਸ ਨੂੰ ਹਲਕਾ ਜ਼ੁਕਾਮ ਅਤੇ ਖਾਸੀ ਹੁੰਦੀ ਹੈ । ਇਸ ਤੋਂ ਇਲਾਵਾ ਸ਼ੁਰੂਆਤ ਵਿੱਚ ਥਕਾਨ,ਸਿਰਦਰਦ,ਬੁਖਾਰ ਅਤੇ ਜੁਕਾਮ ਹੁੰਦਾ ਹੈ,ਰਾਤ ਨੂੰ ਪਸੀਨਾ ਵੀ ਆਉਂਦਾ ਹੈ।