Punjab

ਬੇਅੰਤ ਸਿੰਘ ਮਾਮਲੇ ‘ਚ ਮੁਖ ਗਵਾਹ ਦੀ ਪਤਨੀ ਗ੍ਰਿਫਤਾਰ ! ਇਹ ਮਾੜੀ ਹਰਕਤਾਂ ਕਰਦੇ ਫੜੀ ਗਈ

Beant singh vitness wife arrested

ਬਿਊਰੋ ਰਿਪੋਰਟ : ਬੇਅੰਤ ਸਿੰਘ ਕਤਲਕਾਂਡ ਦੇ ਗਵਾਹ ਅਤੇ ਪੰਜਾਬ ਪੁਲਿਸ ਦੇ ਹਵਲਦਾਰ ਬਲਵਿੰਦਰ ਸਿੰਘ ਉਰਫ ਬਿੱਟੂ ਦੇ ਨਿਯਾ ਗਾਓਂ ਵਾਲੇ ਮਕਾਨ ਤੋਂ ਪੁਲਿਸ ਨੂੰ ਨਸ਼ੇ ਦੀਆਂ ਗੋਲੀਆਂ ਦਾ ਜ਼ਖੀਰਾ ਮਿਲਿਆ ਹੈ । ਇਸ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ ਪਰ ਜਾਂਚ ਤੋਂ ਬਾਅਦ ਬਲਵਿੰਦਰ ਸਿੰਘ ਦੀ ਤੀਜੀ ਪਤਨੀ ਗਗਨਪ੍ਰੀਤ ਕੌਰ ਸਿੱਧੂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ । ਪੁੱਛ-ਗਿੱਛ ਤੋਂ ਬਾਅਦ ਮੁਲਜ਼ਮ ਗਗਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਨਿਯਾ ਗਾਓ ਥਾਣੇ ਵਿੱਚ ਤਾਇਨਾਤ ASI ਦੇ ਇੱਕ ਮੁਖਬਿਰ ਨੇ ਦੱਸਿਆ ਸੀ ਕਿ ਬਲਵਿੰਦਰ ਸਿੰਘ ਦਾ ਪੁੱਤਰ ਦੀਪਕ ਨਸ਼ੇ ਦਾ ਕਾਰੋਬਾਰ ਕਰਦਾ ਹੈ । ਜੇਕਰ ਉਸ ਦੇ ਘਰ ਵਿੱਚ ਛਾਪੇਮਾਰੀ ਕੀਤੀ ਜਾਵੇ ਤਾਂ ਘਰ ਤੋਂ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਣਗੀਆ, ਇਤਹਾਲ ਮਿਲ ਦੇ ਹੀ ASI ਨੇ ਪੁਲਿਸ ਟੀਮ ਦੇ ਨਾਲ ਛਾਪੇਮਾਰੀ ਕੀਤੀ ਤਾਂ ਨਸ਼ੇ ਦੀਆਂ 960 ਟ੍ਰਾਮਾਡੋਲ ਨਾਂ ਦੀਆਂ ਗੋਲੀਆਂ ਬਰਾਮਦ ਹੋਇਆ ਹਨ । ਇਸ ਮਾਮਲੇ ਦੀ ਪੜਤਾਲ ਦੇ ਦੌਰਾਨ ਪੁਲਿਸ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੇ ਮੁਖਬਿਰ ਤੋਂ ਸਖਤੀ ਦੇ ਨਾਲ ਪੁੱਛ-ਗਿੱਛ ਕੀਤੀ । ਇਸ ਤੋਂ ਬਾਅਦ ਮਾਮਲੇ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ ।

ਦਰਅਸਲ ਗਗਨਪ੍ਰੀਤ ਸਿੰਘ ਹਵਲਦਾਰ ਬਲਵਿੰਦਰ ਸਿੰਘ ਦੀ ਤੀਜੀ ਪਤਨੀ ਹੈ । ਉਸ ਦੀ ਪਹਿਲੀ ਪਤਨੀ ਤੋਂ ਇੱਕ ਪੁੱਤਰ ਹੈ ਦੀਪਕ,ਜਦਕਿ ਦੂਜੇ ਪਤਨੀ ਵੱਖ ਰਹਿੰਦੀ ਹੈ । ਉਸ ਤੋਂ ਬਲਵਿੰਦਰ ਦੀਆਂ ਧੀਆਂ ਹਨ । ਤੀਜੀ ਪਤਨੀ ਤੋਂ ਇੱਕ ਮੁੰਡਾ ਹੈ । ਦੀਪਕ ਅਤੇ ਗਗਨਪ੍ਰੀਤ ਦੇ ਵਿਚਾਲੇ ਆਪਸੀ ਝਗੜੇ ਹੁੰਦੇ ਸਨ । ਪੁਲਿਸ ਮੁਤਾਬਿਕ ਗਗਨਪ੍ਰੀਤ ਨੇ ਹੀ ਦੀਪਕ ਨੂੰ ਫਸਾਉਣ ਦੇ ਲਈ ਪੂਰੀ ਸਾਜਿਸ਼ ਰਚੀ

20 ਹਜ਼ਾਰ ਦੇ ਕੇ ਬਣਾਇਆ ਮੁਖਬਿਰ

ਦੱਸਿਆ ਜਾ ਰਿਹਾ ਹੈ ਕਿ ਗਗਨਪ੍ਰੀਤ ਕੌਰ ਨੇ ਆਪਣੇ ਘਰ ਦੀ ਨੌਕਰਾਨੀ ਦੇ ਭਰਾ ਨੂੰ 20 ਹਜ਼ਾਰ ਦੇ ਕੇ ਪੁਲਿਸ ਦਾ ਮੁਖਬਿਰ ਬਣਾਇਆ ਅਤੇ ਫਿਰ ਦੀਪਕ ਦੇ ਕਮਰੇ ਵਿੱਚ ਨਸ਼ੇ ਦੀਆਂ ਗੋਲੀਆਂ ਰੱਖ ਦਿੱਤੀਆਂ। ਬਲਵਿੰਦਰ ਦੇ ਘਰ ਵਿੱਚ ਸੀਸੀਟੀਵੀ ਕੈਮਰੇ ਲੱਗੇ ਸਨ। ਪੁਲਿਸ ਨੂੰ ਮਾਮਲੇ ਦੀ ਜਾਂਚ ਪਤਾ ਚੱਲਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਸ ਦੇ ਘਰ ਵਿੱਚ ਸੀਸੀਟੀਵੀ ਕੈਮਰੇ ਬੰਦ ਪਏ ਸਨ । ਪੁਲਿਸ ਨੂੰ ਸ਼ੱਕ ਹੈ ਇਹ ਕੈਮਰੇ ਗਗਨਦੀਪ ਨੇ ਬੰਦ ਕੀਤੇ ਸਨ । ਤਾਂਕਿ ਸਾਜਿਸ਼ ਦਾ ਖੁਲਾਸਾ ਨਾ ਹੋਏ ।

ਬਲਵਿੰਦਰ ਸਿੰਘ ਬਾਰੇ ਜਾਣਕਾਰੀ

ਬਲਵਿੰਦਰ ਸਿੰਘ ਪਹਿਲਾਂ ਚੰਡੀਗੜ੍ਹ ਵਿੱਚ ਗੱਡੀਆਂ ‘ਤੇ ਰੰਗ ਕਰਨ ਦਾ ਕੰਮ ਕਰਦਾ ਸੀ । ਬੇਅੰਤ ਸਿੰਘ ਦੇ ਕਤਲ ਵਿੱਚ ਵਰਤੀ ਗਈ ਕਾਰ ਇਸੇ ਦੀ ਦੁਕਾਨ ‘ਤੇ ਹੀ ਤਿਆਰ ਕੀਤੀ ਗਈ ਸੀ । ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਕਾਰ ਦੇ ਬਾਰੇ ਬਲਵਿੰਦਰ ਸਿੰਘ ਨੇ ਹੀ ਪੁਲਿਸ ਨੂੰ ਦੱਸਿਆ ਸੀ ,ਉਸੇ ਦੀ ਲੀਡ ਦੇ ਅਧਾਰ ‘ਤੇ ਹੀ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਬਲਵਿੰਦਰ ਸਿੰਘ ਨੂੰ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਗਈ ਸੀ । ਕੁਝ ਸਮੇਂ ਬਾਅਦ ਚੰਡੀਗੜ੍ਹ ਹੋਮਗਾਰਡ ਵਿੱਚ ਬਲਵਿੰਦਰ ਸਿੰਘ ਬਤੌਰ ਹਵਲਦਾਰ ਤਾਇਨਾਤ ਹੋਇਆ ਸੀ ।