Punjab

ਪੰਜਾਬ ‘ਚ ਗੱਡੀਆਂ ‘ਤੇ ਹੱਥ ਸਾਫ ਕਰਨ ਵਾਲੇ ਪਤੀ-ਪਤਨੀ ! ਚੋਰੀ ਕਰਨ ਦਾ ਤਰੀਕਾਂ ਵੇਖ ਕੇ ਪੁਲਿਸ ਵੀ ਹੈਰਾਨ !

ਬਿਉਰੋ ਰਿਪੋਰਟ : ਲੁਧਿਆਣਾ ਦੇ ਚੋਰ-ਪਤੀ ਪਤਨੀ ਮਿਲ ਕੇ ਗੱਡੀਆਂ ਚੋਰੀ ਕਰਨ ਵਾਲਾ ਗੈਂਗ ਚਲਾਉਂਦੇ ਹਨ । ਪਤੀ-ਪਤਨੀ ਪਹਿਲਾਂ ਇਲਾਕੇ ਦੀ ਰੇਕੀ ਕਰਦੇ ਹਨ। ਫਿਰ ਕੁਝ ਦੇਰ ਬਾਅਦ ਸਕੂਟੀ ‘ਤੇ ਪਤੀ-ਪਤਨੀ ਉਸ ਥਾਂ ‘ਤੇ ਪਹੁੰਚ ਦੇ ਸਨ ਜਿੱਥੋ ਗੱਡੀ ਚੋਰੀ ਕਰਨੀ ਹੁੰਦੀ ਸੀ । ਪਤੀ ਲੋਕਾਂ ਦੇ ਘਰਾਂ ਦੇ ਬਾਹਰ ਖੜੀ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੇ ਸੀ । ਪਤਨੀ ਕੁਝ ਹੀ ਦੂਰੀ ‘ਤੇ ਸਕੂਟੀ ਸਟਾਰਟ ਕਰਕੇ ਇੰਤਜ਼ਾਰ ਕਰਦੀ ਸੀ । ਇੰਨੇ ਵਿੱਚ ਪਤੀ ਮੌਕਾ ਵੇਖ ਕੇ ਵਾਹਰ ਚੋਰੀ ਕਰਕੇ ਫਰਾਰ ਹੋ ਜਾਂਦਾ ਸੀ । ਉਸੇ ਦੇ ਪਿੱਛੇ-ਪਿੱਛੇ ਮਹਿਲਾ ਵੀ ਸਕੂਟੀ ਲੈਕੇ ਫਰਾਰ ਹੋ ਜਾਂਦੀ ਸੀ ।

ਇਹ ਜੋੜਾ ਲੁਧਿਆਣਾ ਸਮੇਤ ਕਈ ਸ਼ਹਿਰਾਂ ਵਿੱਚ ਘਰਾਂ ਦੇ ਬਾਹਰ ਖੜੇ ਵਾਹਨਾਂ ਦੇ ਹੱਥ ਸਾਫ ਕਰ ਚੁੱਕਿਆ ਹੈ । ਇੰਨਾਂ ਦੀ ਵੀਡੀਓ ਟਿੱਬਾ ਰੋਡ ਨਜ਼ਦੀਕ ਇਲਾਕੇ ਤੋਂ ਸਾਹਮਣੇ ਆਈ ਹੈ । ਮੁਹੱਲੇ ਵਿੱਚ ਘਰ ਦੇ ਬਾਹਰ ਇੱਕ ਸ਼ਖ਼ਸ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਆਇਆ ਸੀ । ਘਰ ਦੇ ਬਾਹਰ ਗੱਡੀ ਪਾਰਕ ਕਰਕੇ ਉਹ ਅੰਦਰ ਚੱਲਾ ਗਿਆ । 30 ਮਿੰਟ ਦੇ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਉਹ ਹੈਰਾਨ ਹੋ ਗਿਆ । ਘਰ ਦੇ ਬਾਹਰ ਤੋਂ ਬਾਈਕ ਚੋਰੀ ਹੋ ਚੁੱਕੀ ਸੀ ।

cctv ਵਿੱਚ ਚੋਰੀ ਦੀ ਵਾਰਦਾਤ

ਜਿਸ ਸ਼ਖਸ ਦੀ ਬਾਈਕ ਚੋਰੀ ਹੋਈ ਉਸ ਨੇ ਕਾਫੀ ਸ਼ੋਰ ਮਚਾਇਆ ਪਰ ਕੁਝ ਪਤਾ ਨਹੀਂ ਚੱਲਿਆ । ਆਲੇ-ਦੁਆਲੇ ਦੇ ਸੀਸੀਟੀਵੀ ਚੈੱਕ ਕੀਤੇ ਤਾਂ ਖੁਲਾਸਾ ਹੋਇਆ । ਕੈਮਰੇ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਮਹਿਲਾ ਅਤੇ ਪੁਰਸ਼ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ । ਪੁਰਸ਼ ਐਕਟਿਵਾ ਚੱਲਾ ਰਿਹਾ ਸੀ ਤਾਂ ਮਹਿਲਾ ਪਿੱਛੇ ਬੈਠੀ ਸੀ । ਕੁਝ ਦੂਰੀ ‘ਤੇ ਉਹ ਉਤਰ ਗਈ ।

ਇਲਾਕੇ ਵਿੱਚ ਸੁਰੱਖਿਆ ਵਧਾਉਣ ਦੀ ਮੰਗ

ਪੀੜਤ ਅਨੋਕ ਸਿੰਘ ਨੇ ਕਿਹਾ ਇਸ ਤਰ੍ਹਾਂ ਇਲਾਕੇ ਵਿੱਚ ਗੱਡੀਆਂ ਚੋਰੀ ਹੋਣਾ ਸ਼ਰਮਨਾਕ ਹੈ । ਪੁਲਿਸ ਨੂੰ ਇਲਾਕੇ ਵਿੱਚ ਗਸ਼ਤ ਵਧਾਉਣੀ ਚਾਹੀਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਪਹਿਲਾਂ ਵੀ ਕਈ ਵਾਰ ਗੱਡੀਆਂ ਚੋਰੀ ਹੋ ਚੁੱਕਿਆਂ ਹਨ। ਉਧਰ ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇ ਪਤੀ- ਪਤਨੀ ਕਈ ਇਲਾਕਿਆਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ ।