India Punjab

ਕੇਂਦਰ ਸਰਕਾਰ ਖ਼ਿਲਾਫ਼ ਪੰਜਾਬੀ ਯੂਨੀਵਰਸਿਟੀ ‘ਚ ਰੋਸ ਮੁਜ਼ਾਹਰਾ

ਦ ਖ਼ਾਲਸ ਬਿਊਰੋ : ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਵਿੱਚੋਂ ਪੰਜਾਬ ਦੀ ਨੁਮਾ ਇੰਦਗੀ ਖਤਮ ਕਰਨ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖਿ ਲਾਫ਼ ਵਿਦਿਆਰਥੀ ਜਥੇਬੰ ਦੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਕੇਂਦਰ ਦੀਆਂ ਪੰਜਾਬ ਮਾਰੂ ਨੀਤੀਆਂ ਦੇ ਖ਼ਿ ਲਾਫ਼ ਮੈਦਾਨ ਵਿੱਚ ਨਿਤਰ ਆਏ ਹਨ। ਯੂਨੀਵਰਸਿਟੀ ਦੀ ਪੀਐਸਯੂ ਲਲਕਾਰ ਇਕਾਈ ਦੇ ਸੱਦੇ ‘ਤੇ ਅੱਜ ਕੈੰਪਸ ਵਿੱਚ ਇੱਕ ਰੋਸ ਰੈਲੀ ਕੱਢੀ ਗਈ। ਵਿਦਿਆਰਥੀਆਂ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ  ਵਿੱਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਨੂੰ ਖਤਮ ਕਰਨ ਦੇ ਖ਼ਿ ਲਾਫ਼ ਰੋ ਸ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਸਮੇਤ ਹੋਰ ਸੂਬਿਆਂ ਦੇ ਹੱਕਾਂ ਦਾ, ਉਹਨਾਂ ਨੂੰ ਮਿਲੀ ਸੀਮਤ ਖੁਦਮੁ ਖਤਿਆਰੀ ਦਾ ਲਗਾਤਾਰ ਘਾਣ ਕੀਤਾ ਜਾ ਰਿਹਾ ਹੈ।

ਕੇਂਦਰ ਦਾ ਨਵਾਂ ਫੈਸਲਾ ਵੀ ਪੰਜਾਬ ਦੇ ਹੱਕਾਂ ਉੱਪਰ ਵੱਡਾ ਹਮਲਾ ਹੈ। ਪੰਜਾਬ ਪਹਿਲਾਂ ਤੋਂ ਹੀ ਭਾਰਤ ਦੇ ਹਾਕਮਾਂ ਦੀ ਕੇਂਦਰਵਾਦੀ ਧੁੱਸ ਦਾ ਸ਼ਿਕਾਰ ਹੁੰਦਾ ਆਇਆ ਹੈ। ਪੰਜਾਬ ਤੋਂ ਉਸਦੇ ਪਾਣੀਆਂ ਦਾ ਹੱਕ ਖੋਹਣਾ, ਪੰਜਾਬ ਤੋਂ ਉਸਦੀ ਰਾਜਧਾਨੀ ਚੰਡੀਗੜ ਨੂੰ ਖੋਹਣਾ, ਪੰਜਾਬੀ ਬੋਲਦੇ ਇਲਾਕਿਆਂ ਨੂੰ ਉਸਤੋਂ ਤੋੜਕੇ ਅਤੇ ਪੰਜਾਬੀ ਭਾਸ਼ਾ ਨੂੰ ਉਸਦੇ ਆਵਦੇ ਹੀ ਖਿੱਤੇ ਵਿੱਚ ਬੇਗਾਨੀ ਬਣਾਕੇ ਉਸ ਉੱਤੇ ਹਿੰਦੀ-ਅੰਗਰੇਜੀ ਥੋਪਣ ਜਰੀਏ, ਪੰਜਾਬ ਦੇ ਹੱਕਾਂ ਨੂੰ ਖੋਹਿਆ ਜਾਂਦਾ ਰਿਹਾ ਹੈ।

ਦਰਿਆਈ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਲਈ ਸੰਸਾਰ ਭਰ ਵਿੱਚ ਸਰਬ ਪ੍ਰਮਾਣਿਤ ਅਤੇ ਜਮਹੂਰੀ ਰਿਪੇਰੀਅਨ ਕਨੂੰਨ ਮੁਤਾਬਕ ਪਾਣੀਆਂ ਉੱਤੇ ਪੰਜਾਬ ਦਾ ਹੀ ਹੱਕ ਬਣਦਾ ਹੈ। ਇਸ ਲਈ ਇਸਦੇ ਦਰਿਆਵਾਂ, ਡੈਮਾਂ ਆਦਿ ਦੇ ਪ੍ਰਬੰਧਨ ਦਾ ਹੱਕ ਵੀ ਪੰਜਾਬ ਦਾ ਹੈ। ਮੋਰਚੇ ਦੀ ਮੰਗ ਹੈ ਕਿ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਦਾ ਪੂਰਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ। ਮੁਜ਼ਾਹਰੇ ਨੂੰ 

ਪੀ.ਐੱਸ.ਯੂ. (ਲਲਕਾਰ) ਵੱਲੋਂ ਗੁਰਵਿੰਦਰ, ਪੀ.ਐਸ.ਯੂ. ਵੱਲੋਂ ਗੁਰਦਾਸ, ਪੀ.ਆਰ.ਐੱਸ.ਯੂ. ਵੱਲੋਂ ਸੰਦੀਪ, ਏ.ਆਈ.ਐੱਸ.ਐੱਫ. ਵੱਲੋਂ ਵਰਿੰਦਰ ਅਤੇ ਐਸ.ਐਫ.ਆਈ. ਵੱਲੋਂ ਗੁਰਮੀਤ ਨੇ ਸੰਬੋਧਨ ਕੀਤਾ। ਇਸ ਤੋਂ ਬਿਨਾ ਭਾਸ਼ਾ ਮਾਹਿਰ ਜੋਗਾ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।