India International

ਐਨਐਮਸੀ ਨੇ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਨੂੰ ਦਿਤੀ ਰਾਹਤ

‘ਦ ਖ਼ਲਸ ਬਿਊਰੋ : ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਦੇ ਵਾਪਸ ਦੇਸ਼ ਪਰਤਣ ਕਾਰਣ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਅਧੂਰੀ ਇੰਟਰਨਸ਼ਿਪ ਵਾਲੇ ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ ਨੂੰ ਭਾਰਤ ਵਿੱਚ ਇੰਟਰਨਸ਼ਿਪ ਪੂਰੀ ਕਰਨ ਦੀ ਇਜ਼ਾਜ਼ਤ ਦੇ ਦਿੱਤੀ ਹੈ ਪਰ ਨਾਲ ਇਹ ਵੀ ਕਿਹਾ ਹੈ ਕਿ ਇਸ ਦੇ ਲਈ ਉਹਨਾਂ ਨੂੰ ਐਫਐਮਜੀਈ ਦਾ ਪੇਪਰ ਕਲੀਅਰ ਕਰਨਾ ਜਰੂਰੀ ਹੋਵੇਗਾ।
ਇੱਕ ਸਰਕੂਲਰ ਵਿੱਚ, ਨੈਸ਼ਨਲ ਮੈਡੀਕਲ ਕਮਿਸ਼ਨ ਨੇ ਕਿਹਾ ਕਿ ਰਾਜ ਮੈਡੀਕਲ ਕੌਂਸਲਾਂ ਦੁਆਰਾ ਇਸ ਸੰਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ, ਪਰ ਸ਼ਰਤ ਇਹ ਹੈ ਕਿ ਉਮੀਦਵਾਰਾਂ ਨੇ ਭਾਰਤ ਵਿੱਚ ਇੰਟਰਨਸ਼ਿਪ ਨੂੰ ਪੂਰਾ ਕਰਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ ਪਾਸ ਕੀਤੀ ਹੋਵੇ।
ਇਹ ਕਦਮ ਯੂਕਰੇਨ ਦੇ ਵੱਖ-ਵੱਖ ਕਾਲਜਾਂ ਵਿੱਚ ਦਾਖਲ ਭਾਰਤ ਦੇ ਸੈਂਕੜੇ ਮੈਡੀਕਲ ਵਿਦਿਆਰਥੀਆਂ ਲਈ ਮਦਦਗਾਰ ਹੋ ਸਕਦਾ ਹੈ, ਜਿਨ੍ਹਾਂ ਨੂੰ ਦੇਸ਼ ‘ਤੇ ਰੂਸ ਦੇ ਚੱਲ ਰਹੇ ਫੌਜੀ ਹਮਲੇ ਕਾਰਨ ਆਪਣੇ ਕੋਰਸ ਛੱਡ ਕੇ ਘਰ ਪਰਤਣਾ ਪਿਆ ਹੈ। ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਕਿਹਾ ਕਿ ਰਾਜ ਦੀ ਮੈਡੀਕਲ ਕੌਂਸਲ ਇਹ ਯਕੀਨੀ ਬਣਾਏ ਕਿ ਮੈਡੀਕਲ ਕਾਲਜ ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ ਤੋਂ ਆਪਣੀ ਇੰਟਰਨਸ਼ਿਪ ਕਰਨ ਦੀ ਇਜਾਜ਼ਤ ਦੇਣ ਲਈ ਕੋਈ ਫੀਸ ਨਹੀਂ ਲੈਣਗੇ।
ਇਸ ਸੰਬੰਧੀ ਨੈਸ਼ਨਲ ਮੈਡੀਕਲ ਕਮਿਸ਼ਨ, ਸਿਹਤ ਮੰਤਰਾਲੇ,ਵਿਦੇਸ ਮੰਤਰਾਲੇ ਅਤੇ ਨੀਤੀ ਆਯੋਗ ਦੇ ਅਧਿਕਾਰੀ ਜਲਦੀ ਹੀ ਮਹੱਤਵਪੂਰਨ ਮੀਟਿੰਗ ਕਰਨਗੇ ਅਤੇ ਮਨੁੱਖੀ ਆਧਾਰ ‘ਤੇ ਇਸ ਮੁੱਦੇ ਤੇ ਚਰਚਾ ਕੀਤੀ ਜਾਵੇਗੀ ।