International

ਯੂਕ ਰੇਨ ਦੀ ਨੋ-ਫਲਾ ਈ ਜ਼ੋਨ ਐਲਾਨਣ ਦੀ ਅਪੀਲ ਨਾਟੋ ਵੱਲੋਂ ਰੱਦ

‘ਦ ਖ਼ਾਲਸ ਬਿਊਰੋ :ਨਾਟੋ ਨੇ ਯੂਕ ਰੇਨ ਦੀ ਨੋ-ਫਲਾ ਈ ਜ਼ੋਨ ਐਲਾਨਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਨਾਟੋ ਦੇ ਇਸ ਫੈਸਲੇ ਤੋਂ ਯੂਕ ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਕਾਫੀ ਨਾਰਾ ਜ਼ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਨੋ-ਫਲਾ ਈ ਜ਼ੋਨ ਲਈ ਨਾਟੋ ਨੂੰ ਅਪੀਲ ਕੀਤੀ ਸੀ, ਜਿਸ ਨੂੰ ਨਾਟੋ ਨੇ ਮੰਨਣ ਤੋਂ ਇਨ ਕਾਰ ਕਰ ਦਿੱਤਾ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਨਾਟੋ ਦੇ ਇਸ ਫੈਸਲੇ ਨੂੰ ਜਾਇਜ਼ ਠਹਿਰਾਇਆ ਹੈ। ਬਲਿੰਕੇਨ ਨੇ ਕਿਹਾ ਕਿ ਇਸਦਾ ਮਤਲਬ ਰੂਸੀ ਜਹਾ ਜ਼ਾਂ ਨੂੰ ਮਾਰਨ ਲਈ ਯੂਕਰੇਨ ਦੇ ਹਵਾਈ ਖੇਤਰ ਵਿੱਚ ਨਾਟੋ ਜਹਾ ਜ਼ਾਂ ਨੂੰ ਭੇਜਣਾ ਹੋਵੇਗਾ। ਇਸ ਨਾਲ ਯੂਰਪ ਵਿਚ ਭਿਆ ਨਕ ਯੁੱ ਧ ਹੋ ਸਕਦਾ ਹੈ।
ਉਧਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਯੂਕਰੇਨ ਨੂੰ ਨੋ-ਫਲਾ ਈ ਜ਼ੋਨ ਘੋਸ਼ਿਤ ਕਰਨ ਤੋਂ ਇਨਕਾਰ ਕਰਨ ਲਈ ਨਾਟੋ ‘ਤੇ ਗੁੱਸੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੱਛਮੀ ਫੌ ਜੀ ਗਠਜੋੜ ਨੇ ਹੁਣ ਅਜਿਹਾ ਨਾ ਕਰਕੇ ਰੂਸੀ ਹਮਲਿ ਆਂ ਦੀ ਇਜਾਜ਼ਤ ਦੇ ਦਿੱਤੀ ਹੈ।
ਰੂਸੀ ਫੌ ਜ ਦਾ ਯੂਕਰੇਨ ‘ਤੇ ਹਮ ਲੇ ਬੇਰੋਕ ਜਾਰੀ ਹਨ। ਇਸ ਦੌਰਾਨ, ਯੂਕਰੇਨ ਨੇ ਰੂਸ ਦਾ ਮੁਕਾਬ ਲਾ ਕਰਨ ਲਈ ਜਰਮਨੀ ਤੋਂ ਹਥਿਆ ਰਾਂ ਦੀ ਮੰਗ ਕੀਤੀ ਹੈ। ਯੂਕਰੇਨ ਵੱਲੋਂ ਟੈਂ ਕਾਂ, ਪਣਡੁੱ ਬੀਆਂ ਅਤੇ ਲੜਾ ਕੂ ਹੈਲੀਕਾਪ ਟਰਾਂ ਦੀ ਮੰਗ ਕੀਤੀ ਗਈ ਹੈ। ਜਰਮਨੀ ਦੇ ਰੱਖਿ ਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬਹੁਤ ਸਾਰੀਆਂ ਸਪਲਾਈ ਸ਼ਿਪਮੈਂਟ ਲਈ ਤਿਆਰ ਹਨ।
ਇਸ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਅੱਜ ਅਮਰੀਕੀ ਸੈਨੇਟ ਨੂੰ ਸੰਬੋਧਨ ਕਰਨਗੇ। ਜ਼ੇਲੇਨਸਕੀ ਰੂਸ ਦੇ ਲਗਾਤਾਰ ਹਮ ਲੇ ਦੇ ਵਿਚਕਾਰ ਜ਼ੂਮ ਰਾਹੀਂ ਸੈਨੇਟਰਾਂ ਨਾਲ ਗੱਲ ਕਰਨਗੇ।