Lifestyle Religion

ਇਸ ਅਕਸ਼ੈ ਤ੍ਰਿਤੀਆ ਸੋਨਾ ਖਰੀਦਣ ਦਾ ਫਾਇਦਾ ਹੀ ਫਾਇਦਾ! ਮਿਲ ਸਕਦਾ 20 ਫੀਸਦੀ ਰਿਟਰਨ!

GOLD

ਅੱਜ ਹਿੰਦੂ ਭਾਈਚਾਰੇ ਦੇ ਲੋਕ ਆਪਣਾ ਸ਼ੁਭ ਤਿਓਹਾਰ ਅਕਸ਼ੈ ਤ੍ਰਿਤੀਆ ਮਨਾ ਰਹੇ ਹਨ। ਇਸ ਵਾਰ ਅਕਸ਼ੈ ਤ੍ਰਿਤੀਆ ’ਤੇ ਭਾਵੇਂ ਵਿਆਹਾਂ ਲਈ ਕੋਈ ਸ਼ੁਭ ਮਹੂਰਤ ਨਹੀਂ ਹੈ, ਪਰ ਇਹ ਸੋਨਾ ਖਰੀਦਣ ਦਾ ਖ਼ਾਸ ਮੌਕਾ ਰਹੇਗਾ। ਹਿੰਦੂ ਧਰਮ ਵਿੱਚ ਜੋਤਸ਼ੀਆਂ ਦੇ ਮੁਤਾਬਕ ਸਵੇਰੇ 9 ਵਜੇ ਤੋਂ ਰਾਤ 9.30 ਵਜੇ ਤੱਕ ਸੋਨਾ ਖਰੀਦਿਆ ਜਾ ਸਕਦਾ ਹੈ। ਇਸ ਦੇ ਲਈ 3 ਸ਼ੁਭ ਸਮੇਂ ਹੋਣਗੇ।

ਉਂਞ ਜੇ ਧਰਮ ਤੋਂ ਇਲਾਵਾ ਆਮ ਜੀਵਨ ਦੀ ਗੱਲ ਕਰੀਏ ਤਾਂ ਕਾਰੋਬਾਰੀ ਕਹਿ ਰਹੇ ਹਨ ਕਿ ਇਸ ਵਾਰ ਅਕਸ਼ੈ ਤ੍ਰਿਤੀਆ ਮੌਕੇ ਸੋਨਾ ਲੈਣਾ ਲਾਹੇਵੰਦ ਰਹੇਗਾ। ਇਸ ਨਾਲ ਲਗਭਗ 20 ਫੀਸਦੀ ਰਿਟਰਨ ਮਿਲ ਸਕਦਾ ਹੈ। ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਨੂੰ ਦੇਖਦੇ ਹੋਏ ਕਾਰੋਬਾਰੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਰ ਤੁਸੀਂ ਇਸ ਅਕਸ਼ੈ ਤ੍ਰਿਤੀਆ ’ਤੇ ਸੋਨਾ ਖਰੀਦਦੇ ਹੋ ਤਾਂ ਤੁਹਾਨੂੰ ਅਗਲੇ ਸਾਲ 20 ਫੀਸਦੀ ਤੱਕ ਦਾ ਰਿਟਰਨ ਮਿਲ ਸਕਦਾ ਹੈ।

ਇੱਕ ਸਾਲ ’ਚ 10 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਮੁਤਾਬਕ ਪਿਛਲੇ ਸਾਲ ਅਕਸ਼ੈ ਤ੍ਰਿਤੀਆ ‘ਤੇ ਸੋਨੇ ਦੀ ਕੀਮਤ 60,191 ਰੁਪਏ ਪ੍ਰਤੀ 10 ਗ੍ਰਾਮ ਸੀ। ਜੋ ਹੁਣ 71,600 ਰੁਪਏ ਤੱਕ ਪਹੁੰਚ ਗਿਆ ਹੈ। ਭਾਵ ਪਿਛਲੇ ਇੱਕ ਸਾਲ ਵਿੱਚ ਸੋਨਾ 11,409 ਰੁਪਏ (20 ਫੀਸਦੀ) ਮਹਿੰਗਾ ਹੋ ਗਿਆ ਹੈ।

ਜੇਕਰ ਸੋਨੇ ‘ਚ ਇਹ ਵਾਧਾ ਜਾਰੀ ਰਿਹਾ ਤਾਂ ਅਗਲੀ ਅਕਸ਼ੈ ਤ੍ਰਿਤੀਆ ਤੱਕ ਇਹ 85 ਹਜ਼ਾਰ ਰੁਪਏ ਨੂੰ ਪਾਰ ਕਰ ਜਾਵੇਗਾ। ਮਾਹਿਰਾਂ ਅਨੁਸਾਰ ਇਹ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਇੱਕ ਸਾਲ ਵਿੱਚ ਰਿਟਰਨ 20 ਫੀਸਦੀ ਤੱਕ ਹੋ ਸਕਦਾ ਹੈ।

2030 ਤੱਕ 1.68 ਲੱਖ ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਸਕਦਾ ਭਾਅ

ਵਿਘਨਹਾਰਤਾ ਗੋਲਡ ਦੇ ਚੇਅਰਮੈਨ ਮਹਿੰਦਰ ਲੂਨੀਆ ਦਾ ਕਹਿਣਾ ਹੈ ਕਿ 2030 ਤੱਕ ਸੋਨੇ ਦੀ ਕੀਮਤ 1.68 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਦੇ ਕਾਰਨ ਭੂ-ਰਾਜਨੀਤਿਕ ਤਣਾਅ ਤੋਂ ਲੈ ਕੇ ਵਿਸ਼ਵ ਆਰਥਿਕ ਮੰਦੀ ਤੱਕ ਹਨ।

ਲੰਬੇ ਸਮੇਂ ਲਈ ਸੋਨੇ ਵਿੱਚ ਨਿਵੇਸ਼ ਕਰਨਾ ਲਾਭਦਾਇਕ ਰਹਿੰਦਾ ਹੈ। 2020 ’ਚ ਸੋਨਾ 48,800 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 71 ਹਜ਼ਾਰ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ। ਜੇਕਰ ਅਸੀਂ ਪਿਛਲੇ 5 ਸਾਲਾਂ ਦੀ ਗੱਲ ਕਰੀਏ ਤਾਂ ਸੋਨੇ ਨੇ ਕੁੱਲ 50 ਫੀਸਦ ਦਾ ਰਿਟਰਨ ਦਿੱਤਾ ਹੈ। ਜੇਕਰ ਇਸ ਨੂੰ ਸਾਲ ਦੇ ਹਿਸਾਬ ਨਾਲ ਜੋੜਿਆ ਜਾਵੇ ਤਾਂ ਸਾਲਾਨਾ ਰਿਟਰਨ 10% ਹੈ।

ਇਹ ਵੀ ਪੜ੍ਹੋ – ਲੋਕ ਸਭਾ ਚੋਣਾਂ 2024: ਬੀਜੇਪੀ ਨੇ ਫਤਹਿਗੜ੍ਹ ਸਾਹਿਬ ਤੋਂ ਐਲਾਨਿਆ ਆਖ਼ਰੀ ਉਮੀਦਵਾਰ