Punjab Sports

ਸ਼ੁਭਮਨ ਗਿੱਲ ਨੇ ਚੈੱਨਈ ਸੁਪਰਕਿੰਗ ਖਿਲਾਫ ਠੋਕਿਆ ਸੈਂਕੜਾ ! IPL ਦੇ ਇਤਿਹਾਸ ‘ਚ ਨਵਾਂ ਰਿਕਾਰਡ ਬਣਾਇਆ

ਬਿਉਰੋ ਰਿਪੋਰਟ – IPL 2024 ਵਿੱਚ ਪੰਜਾਬ ਦੇ ਸ਼ੁਭਮਨ ਗਿੱਲ ਨੇ ਟੂਰਨਾਮੈਂਟ ਦੇ ਇਤਿਹਾਸ ਦਾ 100ਵਾਂ ਸੈਕੜਾ ਮਾਰਿਆ ਹੈ । IPL ਦੇ 59ਵੇਂ ਮੈਚ ਵਿੱਚ ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੇ ਚੈੱਨਈ ਸੁਪਰਕਿੰਗ ਦੇ ਖਿਲਾਫ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਇਹ ਕਾਰਨਾਮਾ ਕੀਤਾ ਹੈ ।

ਸ਼ੁਭਮਨ ਗਿੱਲ ਨੇ 50 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ,ਉਹ 104 ਦੌੜਾਂ ਬਣਾ ਕੇ ਆਊਟ ਹੋ ਗਏ । ਉਨ੍ਹਾਂ ਦੇ ਨਾਲ ਓਪਨਿੰਗ ਕਰਨ ਆਏ ਸਾਈ ਸੁਰਦਰਸ਼ਨ ਨੇ ਵੀ ਆਪਣਾ ਸੈਂਕੜਾ ਪੂਰਾ ਕੀਤਾ ਉਹ 103 ਦੌੜਾਂ ਬਣਾ ਕੇ ਆਊਟ ਹੋ ਗਏ । । ਉਨ੍ਹਾਂ ਨੂੰ ਚੈੱਨਈ ਸੁਪਰਕਿੰਗ ਦੇ ਤੁਸ਼ਾਰ ਦੇਸ਼ਪਾਂਡੇ ਨੇ ਸ਼ਿਵਮ ਦੂਬੇ ਦੇ ਹੱਥਾਂ ਤੋਂ ਕੈਚ ਕਰਵਾਇਆ । ਦੇਸ਼ਪਾਂਡੇ ਨੇ 210 ਦੌੜਾਂ ਦੀ ਓਪਨਿੰਗ ਪਾਟਨਰ ਸ਼ਿੱਪ ਤੋੜੀ ।

GT ਅਤੇ CSK ਦੇ ਵਿਚਾਲੇ ਇਸ ਸੀਜ਼ਨ ਦਾ ਦੂਜਾ ਮੈਚ ਹੈ,ਪਿਛਲੇ ਮੈਚ ਵਿੱਚ ਚੈੱਨਈ ਨੇ 63 ਦੌੜਾਂ ਨਾਸ ਮੈਚ ਜਿੱਤਿਆ ਸੀ,ਦੋਵੇ ਟੀਮਾਂ ਸੀਜ਼ਨ ਦਾ 12ਵਾਂ ਮੈਚ ਖੇਡੀਆਂ ਹਨ ।