Punjab

ਕਿਸਾਨ ਦੀ ਲਾਪਰਵਾਹੀ ਨੇ ਇੱਕ ਨੌਜਵਾਨ ਕੁੜੀ ਦੀ ਜ਼ਿੰਦਗੀ ਖਤਮ ਕਰ ਦਿੱਤੀ !

ਬਿਉਰੋ ਰਿਪੋਰਟ – ਗੁਰਦਾਸਪੁਰ ਵਿੱਚ ਨਾੜ ਦੀ ਅੱਗ ਨੇ ਇੱਕ ਹੋਰ ਦੀ ਜ਼ਿੰਦਗੀ ਖਤਮ ਕਰ ਦਿੱਤੀ । ਮੋਟਰਸਾਈਕਲ ‘ਤੇ ਜਾ ਰਹੇ ਭੈਣ-ਭਰਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ । ਜਿਸ ਤੋਂ ਬਾਅਦ ਉਨ੍ਹਾਂ ਨੂੰ CHC ਕਲਾਨੌਰ ਦੇ ਹਸਤਪਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਭੈਣ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਭਰਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ,ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ।

ਦੱਸਿਆ ਜਾ ਰਿਹਾ ਹੈ ਜਿਸ ਰਸਤੇ ਤੋਂ ਭੈਣ-ਭਰਾ ਜਾ ਰਹੇ ਸਨ ਨਾਲ ਦੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਧੂੰਏਂ ਕਾਰਨ ਤੇਜ਼ ਹਫ਼ਤਾਰ ਬਾਈਕ ਸੜਕ ‘ਤੇ ਡਿੱਗ ਗਈ । ਮ੍ਰਿਤਕ ਲੜਕੀ ਦੀ ਪਛਾਣ ਅਰਸ਼ਪ੍ਰੀਤ ਦੇ ਰੂਪ ਵਿੱਚ ਹੋਈ ਹੈ । ਜ਼ਖਮੀ ਦੀ ਪਛਾਣ ਸੁਖਦੇਵ ਵਜੋਂ ਹੋਈ ਹੈ,ਰਨਵੀਤ ਕੌਰ ਨੇ ਦੱਸਿਆ ਉਸ ਦੇ ਭੈਣ-ਭਰਾ ਉਸ ਨੂੰ ਮਿਲਣ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ।