International

3 ਸਾਲ ਤੋਂ ਕੈਨੇਡਾ ‘ਚ ਲਾਪਤਾ ‘ਇੱਕਲੌਤਾ ਪੁੱਤ’,ਮਾਂ ਦੀ ਭਾਵੁਕ ਅਪੀਲ!’

Canada ujwalpreet singh missing

ਬਿਊਰੋ ਰਿਪੋਰਟ : ਪਟਿਆਲਾ ਦੇ ਮਾਪਿਆਂ ਨੇ 2017 ਵਿੱਚ ਆਪਣੇ ਇੱਕਲੌਤੇ ਪੁੱਤ ਉਜਵਲਪ੍ਰੀਤ ਨੂੰ ਬੜੀ ਉਮੀਦਾਂ ਨਾਲ ਕੈਨੇਡਾ ਪੜਨ ਦੇ ਲਈ ਭੇਜਿਆ ਸੀ । ਬਰੈਮਟਮ ਸ਼ਹਿਰ ਦੀ ਯੂਨੀਵਰਸਿਟੀ ਪਹੁੰਚਣ ਤੋਂ ਬਾਅਦ ਉਹ ਵੀ ਬਹੁਤ ਖੁਸ਼ ਸੀ । ਸਭ ਕੁਝ ਠੀਕ ਚੱਲ ਰਿਹਾ ਸੀ । ਰੋਜ਼ਾਨਾ ਮਾਂ ਅਤੇ ਪਿਤਾ ਉਜਵਲਪ੍ਰੀਤ ਨਾਲ ਗੱਲ ਕਰਦੇ ਸਨ ਉਸ ਦੀ ਸਿਹਤ ਅਤੇ ਪੜਾਈ ਨੂੰ ਲੈਕੇ ਗੱਲਬਾਤ ਹੁੰਦੀ ਸੀ । ਉਹ ਵੀ ਆਪਣੀ ਭੈਣ ਅਤੇ ਘਰ ਦੇ ਹੋਰ ਮੈਂਬਰਾਂ ਬਾਰੇ ਪੁੱਛ ਦਾ ਸੀ । ਪਰ ਅਚਾਨਕ 2019 ਨੂੰ ਉਸ ਦਾ ਫੋਨ ਆਇਆ ਅਤੇ ਉਹ ਕਾਫ਼ੀ ਪਰੇਸ਼ਾਨ ਲੱਗ ਰਿਹਾ ਸੀ । ਉਸ ਨੇ ਮਾਪਿਆਂ ਨੂੰ ਆਪਣੀ ਪੜਾਈ ਵਿੱਚ ਆ ਰਹੀ ਪਰੇਸ਼ਾਨੀ ਦੇ ਬਾਰੇ ਦੱਸਿਆ, ਉਜਵਲਪ੍ਰੀਤ ਨੇ ਦੱਸਿਆ ਕਿ ਕੁਝ ਪੇਪਰ ਉਹ ਪਾਸ ਨਹੀਂ ਕਰ ਸਕਿਆ ਹੈ ਜਿਸ ਨੂੰ ਲੈਕੇ ਸਟਰੈਸ ਵਿੱਚ ਸੀ। ਪਿਤਾ ਨੇ ਉਸ ਨੂੰ ਹਿੰਮਤ ਨਾ ਹਾਰਨ ਦੀ ਸਲਾਹ ਦਿੱਤੀ ਅਤੇ ਮੁੜ ਤੋਂ ਇਮਤਿਹਾਨ ਦੇਣ ਦਾ ਹੌਸਲਾ ਦਿੱਤਾ । ਪਰਿਵਾਰ ਮੁਤਾਬਿਕ ਪਿਤਾ ਨੇ ਉਜਵਲਪ੍ਰੀਤ ਨੂੰ ਇਹ ਵੀ ਕਿਹਾ ਕਿ ਜੇਕਰ ਉਸ ਦਾ ਮਨ ਕੈਨੇਡਾ ਵਿੱਚ ਨਹੀਂ ਲੱਗ ਰਿਹਾ ਤਾਂ ਉਹ ਵਾਪਸ ਪਟਿਆਲਾ ਆ ਜਾਵੇਂ ਅਤੇ ਜੇਕਰ ਘਰ ਦਾ ਰੈਂਟ ਬਕਾਇਆ ਹੈ ਤਾਂ ਉਹ ਵੀ ਪਰਿਵਾਰ ਉਸ ਨੂੰ ਭੇਜ ਦਿੰਦਾ ਹੈ ਉਹ ਕਿਸੇ ਗੱਲ ਦੀ ਚਿੰਤਾ ਨਾ ਕਰੇ । ਪਰਿਵਾਰ ਵੱਲੋਂ ਦਿੱਤੇ ਇਸ ਭਰੋਸੇ ਦੇ ਬਾਵਜੂਦ ਉਜਵਲਪ੍ਰੀਤ ਸਿੰਘ ਕਿੱਥੇ ਗਾਇਬ ਹੋ ਗਿਆ ਹੁਣ ਤੱਕ ਕਿਸੇ ਨੂੰ ਨਹੀਂ ਪਤਾ ਹੈ। ਕੈਨੇਡਾ ਵਿੱਚ ਉਜਵਲਪ੍ਰੀਤ ਸਿੰਘ ਦੇ ਮਾਸੜ ਬਲਕਾਰ ਸਿੰਘ ਆਪਣੇ ਪੁੱਤਰ ਕੋਲ ਆਏ ਹਨ ਉਨ੍ਹਾਂ ਨੇ ਦੱਸਿਆ ਪਰਿਵਾਰ ਦੀ ਹਾਲਤ ਕਿੰਨੀ ਖਰਾਬ ਹੈ ।

ਉਜਵਲਪ੍ਰੀਤ ਦੇ ਮਾਸੜ ਬਲਕਾਰ ਸਿੰਘ ਨੇ ਦੱਸਿਆ ਕਿ 3 ਸਾਲ ਤੱਕ ਪਰਿਵਾਰ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਉਨ੍ਹਾਂ ਨੂੰ ਖ਼ਤਰਾ ਸੀ ਕਿਧਰੇ ਇਸ ਨਾਲ ਉਜਵਲਪ੍ਰੀਤ ਦੀ ਜਾਨ ਨੂੰ ਖ਼ਤਰਾ ਨਾ ਹੋ ਜਾਵੇਂ। ਪਰ ਹੁਣ ਪਰਿਵਾਰ 3 ਸਾਲ ਇੰਤਜ਼ਾਰ ਕਰਕੇ ਪਰੇਸ਼ਾਨ ਹੋ ਗਿਆ ਹੈ। ਮਾਸੜ ਬਲਕਾਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਉਜਵਲ ਦੇ ਮਾਪਿਆਂ ਦਾ ਦਿਨ ਵਿੱਚ 2 ਵਾਰ ਫੋਨ ਆਉਂਦਾ ਹੈ ਕਿ ਪੁੱਤਰ ਦੇ ਮਿਲਣ ਵਾਲੇ ਜਾਣਕਾਰੀ ਲੈਂਦੇ ਹਨ । ਬਲਕਾਰ ਸਿੰਘ ਨੇ ਦੱਸਿਆ ਕਿ ਮਾਪਿਆਂ ਵੱਲੋਂ ਉਨ੍ਹਾਂ ਨੂੰ ਕਈ ਵਾਰ ਕਿਹਾ ਜਾਂਦਾ ਹੈ ਕਿ ਉਜਵਲਪ੍ਰੀਤ ਦੇ ਲਾਪਤਾ ਹੋਣ ਦੇ ਉਹ ਪੋਸਟਰ ਲਗਾਉਣ,ਗੁਰਦੁਆਰੇ ਵਿੱਚ ਐਨਾਉਸਮੈਂਟ ਕਰਵਾਉਣ,ਆਲੇ-ਦੁਆਲੇ ਦੇ ਲੋਕਾਂ ਕੋਲੋ ਪੁੱਛਣ। ਪਰ ਸਭ ਨੂੰ ਕੁਝ ਕਰਕੇ ਵੇਖ ਲਿਆ ਹੈ ਪਰ ਉਜਵਲ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ । ਉਨ੍ਹਾਂ ਦੱਸਿਆ ਉਜਵਲ ਦੀ ਮਾਂ ਬਿਮਾਰ ਰਹਿੰਦੀ ਹੈ ਅਤੇ ਪਿਤਾ ਨੇ ਰੋਹ-ਰੋਹ ਕੇ ਅੱਖਾਂ ਦੀ ਰੋਸ਼ਨੀ ਗਵਾ ਲਈ ਹੈ । ਮਾਂ ਨੇ ਹੁਣ ਇੱਕ ਵਾਰ ਮੁੜ ਤੋਂ ਪੁੱਤਰ ਉਜਵਲ ਨੂੰ ਅਪੀਲ ਕੀਤੀ ਹੈ ।

ਮਾਂ ਦੀ ਉਜਵਲ ਨੂੰ ਭਾਵੁਕ ਅਪੀਲ

ਆਪਣੇ ਇੱਕਲੌਤੇ ਪੁੱਤ ਉਜਵਲਪ੍ਰੀਤ ਸਿੰਘ ਨੂੰ ਵੇਖੇ ਮਾਂ ਨੂੰ 5 ਸਾਲ ਹੋ ਗਏ ਹਨ । ਸਭ ਤੋਂ ਵੱਡਾ ਦਰਦ ਹੈ ਉਸ ਦੇ ਲਾਪਤਾ ਹੋਣ ਦਾ ਹੈ। ਕੈਨੇਡਾ ਜਾਣ ਦੇ ਪਹਿਲੇ 2 ਸਾਲ ਫੋਨ ‘ਤੇ ਗੱਲਬਾਤ ਹੋ ਜਾਂਦੀ ਸੀ ਤਾਂ ਮਾਂ ਦੇ ਕਲੇਜੇ ਨੂੰ ਸਕੂਨ ਮਿਲ ਜਾਂਦਾ ਸੀ ਪਰ ਹੁਣ ਪਤਾ ਹੀ ਨਹੀਂ ਕੀ ਉਹ ਕਿੱਥੇ ਹੈ ? ਕਿਸ ਹਾਲ ਵਿੱਚ ਹੈ ? ਭਾਵੁਕ ਮਾਂ ਨੇ ਉਜਵਲਪ੍ਰੀਤ ਨੂੰ ਅਪੀਲ ਕੀਤੀ ਹੈ ਕਿ ‘ਅਸੀਂ ਬਹੁਤ ਪਰੇਸ਼ਾਨ ਹਾਂ,ਸਾਡੇ ਨਾਲ ਗੱਲ ਕਰ,ਅਸੀਂ ਹਰ ਇੱਕ ਮਦਦ ਕਰਾਂਗੇ,ਤੂੰ ਕਿਸੇ ਚੀਜ਼ ਦੀ ਚਿੰਤਾ ਨਾ ਕਰ,ਪਲੀਜ਼ ਮੇਰੇ ਬੱਚੇ ਇੱਕ ਵਾਰ ਫੋਨ ਕਰ’

ਕੈਨੇਡਾ ‘ਚ ਪੰਜਾਬੀ ਨਿਸ਼ਾਨੇ ‘ਤੇ ਕਿਉਂ ?

ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਨ ਦੇ ਲਈ ਕੈਨੇਡਾ ਸ਼ਿਫਟ ਹੋ ਰਹੇ ਹਨ । ਪਰ ਰੋਜ਼ਾਨਾ ਕੈਨੇਡਾ ਤੋਂ ਜਿਹੜੀਆਂ ਖ਼ਬਰਾਂ ਆ ਰਹੀਆਂ ਉਹ ਪਰੇਸ਼ਾਨ ਕਰਨ ਵਾਲੀਆਂ ਹਨ । ਲਗਾਤਾਰ ਵੱਧ ਰਹੀਆਂ ਘਟਨਾਵਾ ਤੋਂ ਬਾਅਦ ਭਾਰਤੀ ਮੂਲ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ । ਪਿਛਲੇ ਡੇਢ ਮਹੀਨੇ ਦੇ ਅੰਦਰ ਤਿੰਨ ਭਾਰਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ । ਹਾਲਾਂਕਿ ਕਤਲ ਦੇ ਪਿੱਛੇ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਨ੍ਹਾਂ ਸਾਰੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ । ਜਿੰਨਾਂ 3 ਪੰਜਾਬੀ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹ ਸਾਰੇ ‘ਪਾਰਟ ਟਾਈਮ ਨੌਕਰੀ’ ਕਰਦੇ ਸਨ । ਜ਼ਿਆਦਾਤਰ ਦੇਰ ਰਾਤ ਨੂੰ ਕੰਮ ਕਰਦੇ ਸਨ । ਦਸੰਬਰ ਦੌਰਾਨ ਅਲਬਟਾ ਵਿੱਚ 24 ਸਾਲ ਦੇ ਸਨਰਾਜ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਸੇ ਮਹੀਨੇ ਹੀ ਓਂਟਾਰੀਓ ਵਿੱਚ 21 ਸਾਲਾ ਪਵਨਪ੍ਰੀਤ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ । ਨਵੰਬਰ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ 18 ਸਾਲ ਦੇ ਮਹਕਪ੍ਰੀਤ ਸੇਠੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ।

ਕੈਨੇਡਾ ‘ਚ ਪੰਜਾਬੀਆਂ ਦੀ ਗਿਣਤੀ

ਕੈਨੇਡਾ ਵਿੱਚੋ 18.5 ਲੱਖ ਪੰਜਾਬੀ ਹਨ ਜੋ ਇਸ ਆਬਾਦੀ ਦਾ 5 ਫੀਸਦ ਹਨ । ਇਸ ਤੋਂ ਇਲਾਵਾ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ 2.3 ਲੱਖ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ । ਜ਼ਿਆਦਾਤਰ ਵਿਦਿਆਰਥੀ ਖਰਚਾ ਕੱਢਣ ਦੇ ਲਈ ਪਾਰਟ ਟਾਈਮ ਨੌਕਰੀ ਕਰ ਰਹੇ ਹਨ । ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਸਿੱਖਿਆ ਅਤੇ ਨੌਕਰੀ ਦੇ ਖੇਤਰ ਵਿੱਚ ਕਾਫੀ ਅੱਗੇ ਵਧਿਆ ਹੈ।