International

ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਦੀ ਵਿਵਾਦਤ ਟਿੱਪਣੀ, ਸਿੱਖ ਭਾਈਚਾਰਾ ਨਰਾਜ਼

ਭਾਰਤੀ ਲੋਕਾਂ ਨੇ ਵਿਦੇਸ਼ਾਂ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ। ਵਿਦੇਸ਼ਾਂ ਵਿੱਚ ਜਾ ਕੇ ਵੀ ਉਹ ਆਪਣੇ ਧਰਮ ਰੀਤੀ ਰਵਾਜ਼ਾ ਨਾਲ ਜੁੜੇ ਹੋਏ ਹਨ। ਪਰ ਬਾਹਰੀ ਲੋਕ ਭਾਰਤੀਆਂ ਦੀ ਸੱਭਿਅਤਾ ਤੋਂ ਅਣਜਾਣ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British columbia) ’ਚ ਵਿਰੋਧੀ ਧਿਰ ਦੀ ਲਿਬਰਲ ਪਾਰਟੀ ਦੇ ਵਿਧਾਇਕ ਬੇਨ ਸਟੀਵਰਟ ਦੀ ਟਿੱਪਣੀ ਕਾਰਨ ਵਿਵਾਦ ਖੜਾ ਹੋ ਗਿਆ ਹੈ।

ਉਨ੍ਹਾਂ ਐਕਸ ਤੇ ਪਾਈ ਪੋਸਟ ਵਿੱਚ ਲਿਖਿਆ ਸੀ ਕਿ ਰਟਲੈਂਡ ਗੁਰਦੁਆਰੇ ’ਚ ਉਨ੍ਹਾਂ ਦਾ ਖ਼ਾਸ ਸਵਾਗਤ ਕੀਤਾ ਗਿਆ, ਜਿਸ ਕਾਰਨ ਉਹ ਦੱਖਣੀ ਏਸ਼ੀਆਈ ਭਾਈਚਾਰੇ ਦਾ ਧੰਨਵਾਦ ਕਰਦੇ ਹਨ, ਇਸ ਦੇ ਨਾਲ ਉਨ੍ਹਾਂ ਲਿਖਿਆ ਕਿ ਮੀਂਹ ਵਿੱਚ ਵੀ ਗਰਮ ਬਟਰ ਚਿਕਨ ਬਹੁਤ ਮਜ਼ੇਦਾਰ ਸੀ।

ਪੋਸਟ ਦਾ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ। ਦੱਸ ਦੇਈਏ ਕਿ ਵਿਸਾਖੀ ਮੌਕੇ ਕੇਲੋਨਾ ਦੇ ਗੁਰਦੁਆਰੇ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਸੀ, ਜਿਸ ਵਿੱਚ ਬੇਨ ਸਟੀਵਰਟ ਵੀ ਸ਼ਾਮਲ ਹੋਏ ਸਨ। ਸਿੱਖ ਭਾਈਚਾਰੇ ਵੱਲੋਂ ਬੇਨ ਦੀ ਟਿੱਪਣੀ ਉੱਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖ ਭਾਵਨਾਵਾਂ ਨੂੰ ਢਾਹ ਲਾਈ ਹੈ।

ਸਿੱਖ ਭਾਈਚਾਰੇ ਨੇ ਕਿਹਾ ਕਿ ਬੇਨ ਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਨਗਰ ਕੀਰਤਨਾਂ ਵਿਚ ਸਿਰਫ ਸ਼ਾਕਾਹਾਰੀ ਭੋਜਨ ਹੀ ਵਰਤਾਇਆ ਜਾਂਦਾ ਹੈ। ਉਨ੍ਹਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। 

ਇਹ ਵੀ ਪੜ੍ਹੋ –  ਕਾਂਗਰਸ ਨੂੰ ਇੱਕ ਹੋਰ ਝਟਕਾ, ਉਮੀਦਵਾਰ ਨੇ ਵਾਪਸ ਲਿਆ ਨਾਮਜ਼ਦਗੀ ਪੱਤਰ