India

ਨੇਜਲ ਵੈਕਸੀਨ ਦੀ ਕੀਮਤ ਦਾ ਖੁਲਾਸਾ ! ਜਾਣੋ ਕਦੋ ਅਤੇ ਕਿਸ ਕਿਸ ਕੀਮਤ ‘ਤੇ ਮਿਲੇਗੀ ਵੈਕਸੀਨ

NASAL VACCINE PRICE OUT

ਬਿਊਰੋ ਰਿਪੋਰਟ : ਚੀਨ ਸਮੇਤ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਲ ਦੇ ਵਧ ਰਹੇ ਮਾਮਲਿਆਂ ਨੂੰ ਵੇਖ ਦੇ ਹੋਏ ਭਾਰਤ ਸਰਕਾਰ ਪੂਰੀ ਤਰ੍ਹਾਂ ਨਾਲ ਚੌਕਸ ਹੋ ਗਈ ਹੈ। ਇਸ ਦੌਰਾਨ ਚੰਗੀ ਖਬਰ ਇਹ ਹੈ ਕਿ ਦੇਸ਼ ਨੇ ਪਹਿਲੀ ਨੇਜਲ ਬੂਸਟਰ (Nasal Vaccine)ਵੈਕਸੀਨ ਬਣਾ ਲਈ ਹੈ । ਬਾਈਓਟੈਕ ਵੱਲੋਂ ਬਣਾਈ ਗਈ ਨੇਜਲ ਵੈਕਸੀਨ ਦੀ ਕੀਮਤ ਦਾ ਵੀ ਹੁਣ ਖੁਲਾਸਾ ਹੋ ਗਿਆ ਹੈ ਅਤੇ ਇਹ ਵੀ ਤੈਅ ਹੋ ਗਿਆ ਹੈ ਕਿ ਕਦੋਂ ਤੋਂ ਇਹ ਬਾਜ਼ਾਰ ਵਿੱਚ ਮਿਲੇਗੀ ।

ਕੋਰੋਨਾ ਵੈਕਸੀਨ ਦੀ ਕੀਮਤ ਦਾ ਖੁਲਾਸਾ

ਭਾਰਤ ਬਾਈਓਟੈਕ ਵੱਲੋਂ ਤਿਆਰ ਕੀਤੀ ਗਈ ਨੇਜਲ ਵੈਕਸੀਨ ਦੀ ਕੀਮਤ 800 ਰੁਪਏ ਹੈ ਇਸ ਤੋਂ ਇਲਾਵਾ ਤੁਹਾਨੂੰ 5 ਫੀਸਦੀ GST ਵੀ ਦੇਣਾ ਹੋਵੇਗਾ । ਹਸਪਤਾਲ ਇਸ ਵਿੱਚ ਆਪਣਾ ਚਾਰਜ ਵੀ ਜੋੜਨਗੇ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਨੇਜਲ ਵੈਕਸੀਨ ਦੀ ਕੀਮਤ ਤੈਅ ਕੀਤੀ ਹੈ ਅਤੇ ਇਸ ਨੂੰ ਬੂਸਟਰ ਡੋਜ਼ ਦੇ ਤੌਰ ‘ਤੇ ਮਨਜ਼ੂਰੀ ਦਿੱਤੀ ਗਈ ਹੈ । ਉਧਰ ਸਰਕਾਰੀ ਸੈਂਟਰ ‘ਤੇ ਵੈਕਸੀਨ ਦੀ ਕੀਮਤ 325 ਰੁਪਏ ਤੈਅ ਕੀਤੀ ਗਈ ਹੈ । ਸ਼ੁਰੂਆਤ ਵਿੱਚ ਨੇਜਲ ਵੈਕਸੀਨ ਸਿਰਫ਼ ਪ੍ਰਾਈਵੇਟ ਹਸਪਤਾਲਾਂ ਵਿੱਚ ਹੀ ਮਿਲੇਗੀ । ਦੱਸਿਆ ਜਾ ਰਿਹਾ ਹੈ ਕਿ ਕੰਪਨੀ ਪ੍ਰਾਈਵੇਟ ਸੈਂਟਰਾਂ ‘ਤੇ ਇਸ ਨੂੰ 1200 ਰੁਪਏ ਵਿੱਚ ਵੇਚਨਾ ਚਾਉਂਦੀ ਸੀ । ਨੇਜਲ ਵੈਕਸੀਨ ਦਾ ਵਿਗਿਆਨਿਕ ਨਾਂ BBV154 ਹੈ ਅਤੇ ਇਸ ਨੂੰ ਬਾਈਓਟੈਕ ਨੇ iNCOVACC ਨਾਂ ਨਾਲ ਬਣਾਇਆ ਹੈ ।

ਇਸ ਮਹੀਨੇ ਤੋਂ ਮਿਲੇਗੀ ਨੇਜਲ ਵੈਕਸੀਨ

ਨੇਜਲ ਵੈਕਸੀਨ ਨੂੰ ਸਰਕਾਰ ਦੇ ਕੋਵਿਡ ਪੋਰਟਲ ‘ਤੇ ਲਿਸਟ ਕਰਨ ਨੂੰ ਮਨਜ਼ੂਰੀ ਮਿਲ ਗਈ ਹੈ । ਕੁਝ ਹੀ ਦਿਨ ਵਿੱਚ ਵੈਕਸੀਨ ਕੋਵਿਡ ਪਲੇਟਫਾਰਮ ‘ਤੇ ਆ ਜਾਵੇਗੀ ਅਤੇ ਇਸ ਨੂੰ ਬੁੱਕ ਕਰਵਾਇਆ ਜਾ ਸਕੇਗਾ। ਦੱਸਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਤੱਕ ਵੈਕਸੀਨ ਪ੍ਰਾਈਵੇਟ ਸੈਂਟਰਾਂ ਤੱਕ ਪਹੁੰਚ ਜਾਵੇਗੀ ਅਤੇ ਚੌਥੇ ਹਫਤੇ ਤੋਂ ਲੱਗਣੀ ਸ਼ੁਰੂ ਹੋ ਜਾਵੇਗੀ । ਨੇਜਲ ਵੈਕਸੀਨ ਬੂਸਟਰ ਡੋਜ਼ ਦੇ ਰੂਪ ਵਿੱਚ ਦਿੱਤੀ ਜਾਵੇਗੀ ਅਤੇ ਇਹ 18 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਮਿਲੇਗੀ । ਜਿੰਨਾਂ ਨੇ ਹੁਣ ਤੱਕ ਬੂਸਟਰ ਡੋਜ਼ ਨਹੀਂ ਲਈ ਹੈ ਉਹ ਇਹ ਨੇਜਲ ਵੈਕਸੀਨ ਲਗਵਾ ਸਕਦੇ ਹਨ। ਇਸ ਤੋਂ ਪਹਿਲਾਂ ਭਾਰਤ ਬਾਈਓਟੈਕ ਦੀ ਕੋ-ਵੈਕਸੀਨ,ਸੀਰਮ ਇੰਸਟ੍ਰੀਟਿਊਟ ਦੀ ਕੋਵਿਡ ਸ਼ੀਲਡ,ਰੂਸ ਦੀ ਵੈਕਸੀਨ ਸਪੁਤਿਨਿਕ ਵੀ ਅਤੇ ਬਾਇਓਲਾਜਿਕਲ ਈ ਲਿਮਡਿਟ ਦੀ ਕਾਰਬੇਵੈਕਸੀਨ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ।

ਇਸ ਤਰ੍ਹਾਂ ਦਿੱਤੀ ਜਾਵੇਗੀ ਨੇਜਲ ਵੈਕਸੀਨ

ਨੇਜਲ ਵੈਕਸੀਨ (Nasal Vaccine) ਇੰਟਰਾ ਨੇਜਲ Intranasal ਯਾਨੀ ਨੱਕ ਦੇ ਜ਼ਰੀਏ ਡਰਾਪ ਨਾਲ ਦਿੱਤੀ ਜਾਵੇਗੀ,ਇਹ ਵੈਕਸੀਨ ਬੂਸਟਰ ਡੋਜ਼ ਦੇ ਰੂਪ ਵਿੱਚ ਹੋਵੇਗੀ। ਵੈਕਸੀਨ ਦੀ 2-2 ਡਰਾਪ ਨੱਕ ਦੇ ਦੋਵਾਂ ਛੇਦਾਂ ਵਿੱਚ ਪਾਈ ਜਾਵੇਗੀ । ਵੈਕਸੀਨ ਦੇ ਲਗਾਉਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਦਰਦ ਨਹੀਂ ਹੋਵੇਗਾ ।