India

ਹਰ ਇੱਕ ਘਰ ਲਈ ਜ਼ਰੂਰੀ ਖ਼ਬਰ ! ਕੈਸ਼-ਲੈਸ ਹੈੱਲਥ ਇੰਸ਼ੋਰੈਂਸ ‘ਚ ਵੱਡਾ ਬਦਲਾਅ ! ਤੁਹਾਡੀ ਵੱਡੀ ਸਿਰਦਰਦੀ ਦੂਰ

 

ਬਿਉਰੋ ਰਿਪੋਰਟ : ਹੈਲਥ ਇੰਸ਼ੋਰੈਂਸ ਪਾਲਿਸੀ (Health insurance) ਨੂੰ ਲੈਕੇ ਵੱਡਾ ਬਦਲਾਅ ਹੋਇਆ ਹੈ ਜੋ ਮਰੀਜ਼ਾਂ ਨੂੰ ਵੱਡੀ ਸਹੂਲਤ ਦੇਵੇਗਾ । ਹੁਣ ਹੈਥ ਇੰਸੋਰੈਂਸ ਲੈਣ ਵਾਲੇ ਲੋਕ ਦੇਸ਼ ਦੇ ਕਿਸੇ ਵੀ ਹਸਪਤਾਲ ਵਿੱਚ ਕੈਸ਼-ਲੈਸ ਇਲਾਜ ਕਰਵਾ ਸਕਣਗੇ । ਯਾਨੀ ਬਿਮਾਰ ਹੋਣ ‘ਤੇ ਕਿਸੇ ਵੀ ਹਸਪਤਾਲ ਵਿੱਚ ਤੁਹਾਨੂੰ ਬਿਨਾਂ ਪੈਸੇ ਦਿੱਤੇ ਇਲਾਜ ਮਿਲੇਗਾ । ਇਹ ਸੁਵਿਧਾ 25 ਜਨਵਰੀ ਤੋਂ ਸ਼ੁਰੂ ਹੋ ਗਈ ਹੈ,ਪਹਿਲਾਂ ਕੁਝ ਹਸਪਤਾਲਾਂ ਵਿੱਚ ਹੀ ਕੈਸ਼ਲੈਸ ਦੀ ਸਰਵਿਸ ਹੁੰਦੀ ਸੀ ।

ਜਨਰਲ ਇੰਸ਼ੋਰੈਂਸ ਕੌਂਸਿਲ ਨੇ ਕੈਸ਼ਰੈਸ ਐਵਰੀਵੇਅਰ ਨਾਂ ਦੀ ਇੱਕ ਨਵੀ ਸਕੀਮ ਸ਼ੁਰੂ ਕੀਤੀ ਹੈ । GIC ਨੂੰ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਵੈਲਪਮੈਂਟ ਅਥਾਰਿਟੀ ਆਫ ਇੰਡੀਆ (IRDAI) ਨੇ 2001 ਵਿੱਚ ਗਠਤ ਕੀਤਾ ਸੀ । ਇਹ IRDAI ਅਤੇ ਲਾਈਫ ਇੰਸ਼ੋਰੈਂਸ ਸਨਅਤ ਦੇ ਵਿਚਾਲੇ ਲਿੰਕ ਦਾ ਕੰਮ ਕਰਦੀ ਹੈ । ਪਾਲਿਸੀ ਹੋਲਡਰ ਨੂੰ ਪਹਿਲਾਂ ਇਹ ਸੁਵਿਧਾ ਨਹੀਂ ਮਿਲ ਦੀ ਸੀ । ਪਹਿਲਾਂ ਸਿਰਫ ਉਨ੍ਹਾਂ ਹਸਪਤਾਲਾਂ ਵਿੱਚ ਹੀ ਕੈਸ਼ਲੈਸ ਸੁਵਿਧਾ ਸੀ ਜਿੱਥੇ ਇੰਸ਼ੋਰੈਂਸ ਕੰਪਨੀ ਦਾ ਸਮਝੌਤਾ ਹੁੰਦਾ ਸੀ । ਇਲਾਜ ਦਾ ਬਿੱਲ ਜੇਬ੍ਹ ਤੋਂ ਭਰਨਾ ਹੁੰਦਾ ਸੀ। ਜਿਸ ਦਾ ਸੈਟਲਮੈਂਟ ਕਲੇਮ ਦੇ ਜ਼ਰੀਏ ਬਾਅਦ ਵਿੱਚ ਪੈਸਾਾ ਮਿਲਦਾ ਸੀ।

15 ਬਿਸਤਰਿਆਂ ਤੋਂ ਵੱਧ ਦੇਸ਼ ਦੇ ਸਾਰੇ ਹਸਪਤਾਲਾਂ ਵਿੱਚ ਜੋ ਕਿ ਸੂਬੇ ਦੀ ਹੈਲਥ ਅਥਾਰਿਟੀ ਨਾਲ ਰਜਿਸਟਰਡ ਹਨ,ਉਨ੍ਹਾਂ ਵਿੱਚ ਤੁਸੀਂ ਕੈਸ਼ਲੈਸ ਇਲਾਜ ਦਾ ਲਾਭ ਲੈ ਸਕਦੇ ਹੋ। ਜੇਕਰ ਤੁਹਾਡੀ ਬੀਮਾ ਕੰਪਨੀ ਦਾ ਸਮਝੌਤਾ ਤੁਹਾਡੇ ਇਲਾਜ ਕਰਵਾਉਣ ਵਾਲੇ ਹਸਪਤਾਲ ਦੇ ਨਾਲ ਨਹੀਂ ਹੈ ਤਾਂ ਇਲਾਜ ਸ਼ੁਰੂ ਹੋਣ ਦੇ 48 ਘੰਟੇ ਪਹਿਲਾਂ ਬੀਮਾ ਕੰਪਨੀ ਨੂੰ ਦੱਸਣਾ ਹੋਵੇਗਾ । ਐਮਰਜੈਂਸ ਦੀ ਹਾਲਤ ਵਿੱਚ ਬੀਮਾ ਕੰਪਨੀ ਨੂੰ 48 ਘੰਟਿਆਂ ਦੇ ਅੰਦਰ ਜਾਣਕਾਰੀ ਦੇਣੀ ਹੋਵੇਗੀ ਤਾਂਕੀ ਇਸ ਸੁਵਿਧਾ ਦਾ ਲਾਭ ਚੁੱਕਿਆ ਜਾ ਸਕੇ ।

ਇਹ ਸੁਵਿਧਾ ਮੌਜੂਦਾ ਪਾਲਿਸੀ ਹੋਲਡਰ ਸਮੇਤ ਅੱਜ ਤੋਂ ਬਾਅਦ ਸਾਰੇ ਪਾਲਿਸੀ ਲੈਣ ਵਾਲੇ ਲੋਕਾਂ ਨੂੰ ਮਿਲੇਗੀ । ਇਸ ਦੇ ਲਈ ਪ੍ਰੀਮੀਅਮ ਅਤੇ ਵੱਖ ਤੋਂ ਕੋਈ ਵਾਧੂ ਚਾਰਜ ਨਹੀਂ ਦੇਣਾ ਹੋਵੇਗਾ । GI ਕੌਂਸਿਲ ਦੇ ਹੈੱਲਥ ਇੰਸ਼ੋਰੈਂਸ ਦੇ ਡਾਇਰੈਕਟਰ ਸੇਗਰ ਸੰਪਤ ਕੁਮਾਰ ਨੇ ਦੱਸਿਆ ਕਿ ਅੱਜ ਤੋਂ ਇੰਸ਼ੋਰੈਂਸ ਕੰਪਨੀਆਂ ਹਸਪਤਾਲ ਵਿੱਚ ਇਹ ਸੁਵਿਧਾ ਦੇਣ ਦੇ ਲਈ ਕੰਮ ਸ਼ੁਰੂ ਕਰਨਗੇ। ਹੁਣ ਫਿਲਹਾਲ 63% ਲੋਕ ਟਾਇਅੱਪ ਹਸਪਤਾਲਾਂ ਵਿੱਚ ਕੈਸ਼ਲੈਸ ਸੁਵਿਧਾ ਦਾ ਲਾਭ ਲੈ ਰਹੇ ਹਨ ।