International

ਚਮਤਕਾਰ ! 3 ਘੰਟੇ ਤੱਕ ਡੇਢ ਸਾਲ ਦੇ ਬੱਚੇ ਦੀ ਧੜਕਨ ਰੁਕੀ !ਮੈਡੀਕਲ ਟੀਮ ਨੇ ਹਾਰ ਨਹੀਂ ਮੰਨੀ ! ਇਸ ਤਕਨੀਕ ਨਾਲ ਡਾਕਟਰ ਸਾਹ ਵਾਪਸ ਲਿਆਏ

ਬਿਉਰੋ ਰਿਪੋਰਟ : ਡਾਕਟਰਾਂ ਨੂੰ ਧਰਤੀ ‘ਤੇ ਰੱਬ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ । ਉਨ੍ਹਾਂ ਨੇ ਅਜਿਹਾ ਹੀ ਕੰਮ ਕਰ ਵਿਖਾਇਆ ਹੈ । ਇਸ ਨੂੰ ਕੁਝ ਲੋਕ ਚਮਤਕਾਰ ਕਹਿ ਰਹੇ ਹਨ ਜਦਕਿ ਮੈਡੀਕਲ ਸਾਇੰਸ ਵਿੱਚ ਇਸ ਨੂੰ ਵੱਡੀ ਉਪਲਬਧੀ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ । ਡੇਢ ਸਾਲਾ ਬੱਚੇ ਦੇ ਸਾਹ ਨੂੰ ਮੁੜ ਤੋਂ ਵਾਪਸ ਲੈਣ ਦਾ ਕਰਿਸ਼ਮਾ ਕੈਨੇਡਾ ਦੇ ਓਂਟਾਰੀਓ ਵਿੱਚ ਹੋਇਆ ਹੈ । ਜਿੱਥੇ ਡਾਕਟਰਾਂ ਦੀ ਕੋਸ਼ਿਸ਼ ਦੀ ਜਮਕੇ ਤਾਰੀਫ ਕੀਤੀ ਜਾ ਰਹੀ ਹੈ ।

ਪੈਟੋਲੀਆ ਦੇ ਇੱਕ ਡੇਅ ਕੇਅਰ ਵਿੱਚ 20 ਮਹੀਨੇ ਦਾ ਬੱਚਾ ਬਾਹਰ ਪਾਣੀ ਨਾਲ ਭਰੇ ਸਵੀਮਿੰਗ ਵਿੱਚ ਡਿੱਗ ਗਿਆ । ਰਿਪੋਰਟ ਦੇ ਮੁਤਾਬਿਕ ‘ਵੇਲਾਨ’ ਨਾਂ ਦਾ ਇਹ ਬੱਚਾਂ ਪਾਣੀ ਵਿੱਚ ਡਿੱਗ ਕੇ ਬੇਹੋਸ਼ ਹੋ ਗਿਆ । 5 ਮਿੰਟ ਤੱਕ ਜ਼ਬਰਦਸਤ ਠੰਢ ਵਿੱਚ ਪਿਆ ਰਿਹਾ । ਮੈਡੀਕਲ ਟੀਮ ਜਦੋਂ ਤੱਕ ਬੱਚੇ ਨੂੰ ਬਚਾਉਣ ਪਹੁੰਚ ਦੀ ਉਸ ਦੀਆਂ ਧੜਕਨਾਂ ਬੰਦ ਹੋ ਚੁੱਕਿਆ ਸਨ । ਇਸ ਦੇ ਬਾਵਜੂਦ ਡਾਕਟਰਾਂ ਨੇ ਹਾਰ ਨਹੀਂ ਮੰਨੀ,ਲਗਾਤਾਰ ਕੋਸ਼ਿਸ਼ਾਂ ਨਾਲ ਬੱਚੇ ਦੀ ਜਾਨ ਬਚਾ ਲਈ ਗਈ । ਦੱਸਿਆ ਗਿਆ ਹੈ ਕਿ ਇੱਥੋਂ ਦੇ ਸ਼ਾਲੋਟ ਏਲੇਨਾਰ ਐਂਗਲਹਾਰਟ ਹਸਪਤਾਲ ਪ੍ਰਸ਼ਾਸਨ ਨੂੰ ਬੱਚੇ ਦੇ ਨਾਲ ਹੋਏ ਹਾਦਸੇ ਅਤੇ ਉਸ ਦੀਆਂ ਧੜਕਨਾਂ ਬੰਦ ਹੋਣ ਬਾਰੇ ਪਤਾ ਚੱਲਿਆ ਤਾਂ ਸਾਰਿਆਂ ਨੇ ਕੰਮ ਛੱਡ ਦਿੱਤਾ ਅਤੇ ਬੱਚੇ ਨੂੰ ਬਚਾਉਣ ਵਿੱਚ ਲੱਗ ਗਏ । ਮੈਡੀਕਲ ਟੀਮ ਦੀ ਵੀ ਮਦਦ ਲਈ ਗਈ ।

ਮੈਡੀਕਲ ਟੀਮ ਨੇ ਬੱਚੇ ਨੂੰ ਬਚਾਉਣ ਦੇ ਲਈ ਲਗਾਤਾਰ ਤਿੰਨ ਘੰਟੇ ਤੱਕ CPR ਦਿੱਤਾ । ਇਸ ਦੌਰਾਨ ਡਾਕਟਰ,ਨਰਸਾਂ ਨੇ ਵਾਰੀ-ਵਾਰੀ ਬੱਚੇ ਦੀ ਧੜਕਨ ਨੂੰ ਵਾਪਸ ਲਿਆਉਣ ਦੇ ਲਈ ਬੱਚੇ ਨੂੰ ਮੂੰਹ ਤੋਂ ਸਾਹ ਦਿੱਤੇ । ਆਖਿਰਕਾਰ ਬੱਚੇ ਨੂੰ ਬਚਾ ਲਿਆ ਗਿਆ । ਹਸਪਤਾਲ ਦੇ ਇੱਕ ਡਾਕਟਰ ਮੁਤਾਬਿਕ ਬੱਚੇ ਨੂੰ ਬਚਾਉਣ ਦਾ ਸ਼੍ਰੇਅ ਹਸਪਤਾਲ ਦੀ ਪੂਰੀ ਟੀਮ ਨੂੰ ਜਾਂਦਾ ਹੈ । ਇੱਥੋ ਦੇ ਲੈਬ ਟੈਕਨੀਸ਼ਨ ਪੋਰਟੇਬਲ ਹੀਟਰ ਫੜ ਕੇ ਕਮਰੇ ਵਿੱਚ ਹੀ ਖੜੇ ਰਹੇ। ਨਰਸ ਮਾਇਕ੍ਰੋਵੇਵ ਵਿੱਚ ਪਾਣੀ ਗਰਮ ਕਰਕੇ ਲਿਆਉਂਦੀ ਰਹੀਆਂ ਤਾਂਕਿ ਬੱਚੇ ਨੂੰ ਗਰਮ ਰੱਖਿਆ ਜਾਵੇ। ਇਸ ਦੇ ਇਲਾਵਾ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਮੁਲਾਜ਼ਮ ਕੰਮਪਰੈਸਰ ਰੋਟੇਟ ਕਰਦੇ ਰਹੇ । ਜਿਸ ਨਾਲ ਕਮਰੇ ਵਿੱਚ ਵੈਂਟੀਲੇਟਸ਼ਨ ਸਹੀ ਤਰ੍ਹਾਂ ਰਹੇ । ਲੰਦਨ ਦੀ ਇੱਕ ਟੀਮ ਵੀ ਮੈਡੀਕਲ ਟੀਮ ਨਾਲ ਜੁੜ ਕੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦੇ ਰਹੇ ਸਨ । ਮੀਡੀਆ ਰਿਪੋਰਟ ਦੇ ਮੁਤਾਬਿਕ ਜਿਸ ਪੇਟੋਲੀਆ ਸ਼ਹਿਰ ਵਿੱਚ ਇਹ ਘਟਨਾ ਹੋਈ,ਉੱਥੇ ਮੈਡੀਕਲ ਸੁਵਿਧਾਵਾਂ ਚੰਗੀ ਨਹੀਂ ਹਨ । ਖਾਸ ਕਰਕੇ ਬੱਚਿਆਂ ਦੇ ਇਲਾਜ ਨੂੰ ਲੈਕੇ ਤਾਂ ਬੁਰਾ ਹਾਲ ਹੈ ।