Punjab

CM ਮਾਨ ਵੱਲੋਂ ਇਨਵੈਸਟ ਪੰਜਾਬ ਦੇ 5ਵੇਂ ਐਡੀਸ਼ਨ ਦੀ ਸ਼ੁਰੂਆਤ , ਜਲੰਧਰ ‘ਚ ਬਣੇਗੀ ਸਪੋਰਟਸ ਯੂਨੀਵਰਸਿਟੀ ਮਾਨ ਨੇ ਕੀਤਾ ਐਲਾਨ

CM Mann launched the 5th edition of Invest Punjab, sports university will be built in Jalandhar, Mann announced

ਮੁੱਖ ਮੰਤਰੀ ਭਗਵੰਤ ਮਾਨ ( CM Bhagwant Singh Mann ) ਨੇ ਅੱਜ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਹਾਈਟੈਕ ਐਗਜੀਬਿਸ਼ਨ ( Hi-Tech Exhibition at Indian School of Business ) (ਪ੍ਰਦਰਸ਼ਨੀ) ਦਾ ਉਦਘਾਟਨ ਕਰਦਿਆਂ ਪ੍ਰਗਤੀਸ਼ੀਲ ਪੰਜਾਬ ਸੰਮੇਲਨ ਦੇ ਪੰਜਵੇਂ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ ਸਪੋਰਟਸ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸਮਿਟ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਇੰਡਸਟਰੀ ਨੂੰ ਸਕਾਰਾਤਮਕ ਮਾਹੌਲ ਉਪਲਬਧ ਕਰਵਾਏਗੀ। ਇਸ ਦੌਰਾਨ ਉਨ੍ਹਾਂ ਨੇ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।

ਪ੍ਰਦਰਸ਼ਨੀ ਵਿੱਚ ਦੁਨੀਆ ਭਰ ਦੀਆਂ ਪ੍ਰਮੁੱਖ ਕੰਪਨੀਆਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਨੇ ਹਰੇਕ ਸਟਾਲ ‘ਤੇ ਜਾ ਕੇ ਵੱਖ-ਵੱਖ ਕੰਪਨੀਆਂ ਦੇ ਉਤਪਾਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਭਗਵੰਤ ਮਾਨ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪਲ ਹੈ ਕਿਉਂ ਜੋ ਵਿਸ਼ਵ ਭਰ ਦੀਆਂ ਪ੍ਰਮੁੱਖ ਕੰਪਨੀਆਂ ਆਪਣੀਆਂ ਪ੍ਰਾਪਤੀਆਂ ਪੇਸ਼ ਕਰਨ ਲਈ ਇੱਕ ਮੰਚ ‘ਤੇ ਇਕੱਠੀਆਂ ਹੋਈਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਕੰਪਨੀਆਂ ਇਸ ਖੇਤਰ ਵਿੱਚ ਪਹਿਲਾਂ ਹੀ ਦੁਨੀਆ ਭਰ ‘ਚ ਆਪਣੀ ਕਾਬਲੀਅਤ ਸਾਬਤ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਮੌਕੇ ਇਨ੍ਹਾਂ ਉੱਦਮੀਆਂ ਦਾ ਸੁਆਗਤ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਉਨ੍ਹਾਂ ਦੇ ਸਹਿਯੋਗ ਨਾਲ ਜਲਦੀ ਹੀ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਭਗਵੰਤ ਮਾਨ ਨੇ ਸਾਰੇ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਹਰ ਉੱਦਮ ਲਈ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ

ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਜਲਦੀ ਹੀ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਉਭਰੇਗਾ। ਇਸ ਦੌਰਾਨ ਉਨ੍ਹਾਂ ਨੇ ਐਚ.ਐਮ.ਈ.ਐਲ ਬਠਿੰਡਾ, ਆਈ.ਟੀ.ਸੀ., ਪਲਕਸ਼ਾ ਯੂਨੀਵਰਸਿਟੀ, ਈ.ਐਸ.ਆਰ ਲੋਪਿਸਟਿਕਸ ਪ੍ਰਾਈਵੇਟ ਲਿਮਟਿਡ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ, ਟਾਇਨੋਰ ਆਰਥੋਟਿਕਸ ਪ੍ਰਾਈਵੇਟ ਲਿਮਟਿਡ, ਸਾਵੀ ਐਕਸਪੋਰਟਸ, ਸਨਾਥਨ ਪੋਲੀਓਟ ਪ੍ਰਾਈਵੇਟ ਲਿਮਟਿਡ, ਟ੍ਰਾਈਡੈਂਟ ਗਰੁੱਪ, ਯੂਕੇ ਹਾਈ ਕਮਿਸ਼ਨਰ ਆਫ਼ਿਸ, ਹਾਰਟੇਕ ਪਾਵਰ, ਮਾਸਟਰਜ਼ ਕ੍ਰਿਏਸ਼ਨ, ਗਿਲਾਰਡ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਿਡ, ਏਵਨ ਸਾਈਕਲਜ਼ ਲਿਮਟਿਡ, ਮੈਸਰਜ਼ ਰਾਜਾ ਫੈਟ ਐਂਡ ਫੀਡਸ ਪ੍ਰਾਈਵੇਟ ਲਿਮਟਿਡ, ਆਈ.ਆਈ.ਟੀ. ਰੋਪੜ, ਟੈਕਨਾਲੋਜੀ ਬਿਜ਼ਨਸ ਇਨਕਿਊਬੇਸ਼ਨ ਫਾਊਂਡੇਸ਼ਨ, ਨਾਨੋਕ੍ਰਿਤੀ ਪ੍ਰਾਈਵੇਟ ਲਿਮਟਿਡ, ਐਡਿਥ ਹੈਲਥਕੇਅਰ, ਡਾਕਟਰਸ ਸਾਫਟਵੇਅਰ ਸਟਾਰਟਅੱਪ ਪੰਜਾਬ, ਮੈਸਰਜ਼ ਬਲੈਕ ਆਈ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ, ਐਗਨੈਕਸਟ ਬੀ.ਜੀ. ਇਨੋਵਾਟੈਕ, ਹੋਲੋਕਿਤਾਬ ਟੈਕਨਾਲੋਜੀਜ਼, ਵਿਸ਼ਵਾਜ਼ ਏ.ਆਈ. ਪ੍ਰਾਈਵੇਟ ਲਿਮਟਿਡ, ਬ੍ਰਿਊ ਥੈਰਾਪਿਊਟਿਕਸ ਪ੍ਰਾਇਵੇਟ ਲਿਮਟਿਡ, ਕਿਲਡੇ ਪ੍ਰਾਇਵੇਟ ਲਿਮਟਿਡ, ਸਾਈਬਰਹਾਕਸ ਇੰਟੈਲੀਜੈਂਸ ਸਰਵਿਸਿਜ਼, ਐਲ.ਐਲ.ਪੀ. ਲੋਕਲ ਵੈਂਚਰਜ਼ ਪ੍ਰਾਈਵੇਟ ਲਿਮਟਿਡ, ਨਿਰਵਿਘਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਕੇ.ਸੀ.ਐਸ.ਏ.ਡੀ. ਲਾਈਟਸ (ਇੰਡੀਆ) ਪ੍ਰਾਈਵੇਟ ਲਿਮਟਿਡ, ਜੇ.ਕੇ. ਪੇਪਰਜ਼, ਨੈਸਲੇ ਇੰਡੀਆ ਲਿਮਟਿਡ ਅਤੇ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੀਆਂ ਹੋਰ ਨਾਮਵਰ ਕੰਪਨੀਆਂ ਦਾ ਧੰਨਵਾਦ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਵੀਆਂ ਚੀਜ਼ਾਂ, ਤਕਨੀਕਾਂ, ਵਿਓਚਾਰਾਂ ਨੂੰ ਬਹੁਤ ਜਲਦੀ ਅਪਣਾਉਂਦਾ ਹੈ। ਪਹਿਲਾਂ ਪੰਜਾਬ ਕੋਲ ਸਿਰਫ਼ ਇੱਕ ਨੈਸ਼ਨਲ ਹਾਈਵੇ ਸੀ ਤੇ ਉਸਦੇ ਆਸ-ਪਾਸ ਇੰਡਸਟਰੀ ਸੀ , ਪਰ ਹੁਣ ਰੇਲ, ਹਵਾਈ ਤੇ ਰੋਡ ਕੁਨੈਕਟਿਵਿਟੀ ਹੈ। ਇੱਥੇ ਹੁਣ 4 ਨੈਸ਼ਨਲ ਹਾਈਵੇ ਬਣ ਚੁੱਕੇ ਹਨ। 4 ਘਰੇਲੂ ਹਵਾਈ ਅੱਡੇ ਤੇ ਅੰਤਰਰਾਸ਼ਟਰੀ ਹਵਾਈ ਅੱਡੇ ਹਨ। ਹੁਣ ਹਲਵਾਰਾ ਹਵਾਈ ਅੱਡਾ ਵੀ ਸ਼ੁਰੂ ਕੀਤਾ ਜਾਣ ਵਾਲਾ ਹੈ।