India

ਖ਼ਰਾਬ ਮੋਬਾਈਲ ਠੀਕ ਕਰਨ ਲਈ ਦਿੱਤਾ,ਬੈਂਕ ਖਾਤੇ ਤੋਂ 2 ਲੱਖ ਗਾਇਬ ਹੋ ਗਏ! ਇਸ ਤਰ੍ਹਾਂ ਲੱਗਿਆ ਚੂਨਾ

a person give his phone for repair 2 lakh debit

ਬਿਊਰੋ ਰਿਪੋਰਟ : ਤੁਹਾਡੀ ਇੱਕ ਲਾਪਰਵਾਈ ਤੁਹਾਡਾ ਬੈਂਕ ਐਕਾਉਂਟ ਖਾਲੀ ਕਰਵਾ ਸਕਦੀ ਹੈ, ਮਿਹਨਤ ਦੀ ਕਮਾਈ ਨੂੰ ਮਿੰਟਾਂ ਵਿੱਚ ਖ਼ਤਮ ਹੋ ਸਕਦੀ ਹੈ। ਖਾਸ ਕਰਕੇ ਮੌਜੂਦਾ ਤਕਨੀਕ ਯੁੱਗ ਵਿੱਚ ਤਾਂ ਸਿਰਫ਼ ਇੱਕ ਬਟਨ ਦਵਾਉਣਾ ਨਾਲ ਤੁਸੀਂ ਲੱਖਪਤੀ ਤੋਂ ਕੱਖਪਤੀ ਬਣ ਸਕਦੇ ਹੋ । ਤਕਨੀਕ ਨੇ ਸਾਡੀ ਜ਼ਿੰਦਗੀ ਨੂੰ ਅਸਾਨ ਬਣਾਇਆ ਹੈ ਤਾਂ ਲਾਪਰਵਾਹੀ ਇਸ ਨੂੰ ਬਰਬਾਦ ਵੀ ਕਰ ਸਕਦੀ ਹੈ। ਮੁੰਬਈ ਦੇ ਇੱਕ ਸ਼ਖ਼ਸ ਨਾਲ ਅਜਿਹਾ ਹੀ ਹੋਇਆ ਹੈ ਉਸ ਦੀ ਲਾਪਰਵਾਹੀ ਨੇ ਉਸ ਦੇ ਖਾਤੇ ਨੂੰ ਖਾਲੀ ਕਰ ਦਿੱਤਾ ਹੈ। ਮਿੰਟਾਂ ਵਿੱਚ ਉਸ ਦੇ ਖਾਤੇ ਤੋਂ 2 ਲੱਖ ਗਾਇਬ ਹੋ ਗਏ ਹਨ ਅਤੇ ਇਹ ਚੂਨਾ ਉਸ ਨੂੰ ਮੋਬਾਈਲ ਰਿਪੇਅਰ ਕਰਨ ਵਾਲੇ ਨੇ ਲਗਾਇਆ ਹੈ ਜਿਸ ‘ਤੇ ਉਸ ਨੇ ਭਰੋਸਾ ਕਰਕੇ ਮੋਬਾਈਲ ਠੀਕ ਕਰਨ ਦੇ ਲਈ ਦਿੱਤਾ ਸੀ।

ਮੋਬਾਈਲ ਰਿਪੇਅਰ ਕਰਨ ਵਾਲੇ ਨੇ ਲਗਾਇਆ ਚੂਨਾ

ਮੁੰਬਈ ਦੇ ਕਦਮ ਨਾਂ ਦੇ ਸ਼ਖ਼ਸ ਦਾ ਮੋਬਾਈਲ ਫੋਨ ਦਾ ਸਪੀਕਰ ਖ਼ਰਾਬ ਹੋ ਗਿਆ ਸੀ ਉਹ ਰਿਪੇਅਰ ਕਰਵਾਉਣ ਦੇ ਲਈ ਮੋਬਾਈਲ ਦੀ ਦੁਕਾਨ ‘ਤੇ ਪਹੁੰਚਿਆ । ਦੁਕਾਨਦਾਰ ਨੇ ਕਦਮ ਨੂੰ ਫੋਨ ਛੱਡ ਕੇ ਜਾਣ ਲਈ ਕਿਹਾ ਅਤੇ ਸਿਮ ਨਾ ਕੱਢਣ ਦੀ ਹਿਦਾਇਤ ਦਿੱਤੀ। ਕਦਮ ਨੇ ਵੀ ਭਰੋਸਾ ਕੀਤਾ ਅਤੇ ਉਹ ਚੱਲਾ ਗਿਆ । ਅਗਲੇ ਦਿਨ ਜਦੋਂ ਉਹ ਦੁਕਾਨ ‘ਤੇ ਆਇਆ ਤਾਂ ਉਹ ਬੰਦ ਸੀ। ਅਗਲੇ 4 ਦਿਨ ਤੱਕ ਸਟੋਰ ਬੰਦ ਸੀ । 5ਵੇਂ ਦਿਨ ਮੋਬਾਈਲ ਰਿਪੇਅਰ ਦੀ ਦੁਕਾਨ ਖੁੱਲੀ ਅਤੇ ਉੱਥੇ ਕੋਈ ਵਰਕਰ ਮੌਜੂਦ ਸੀ। ਕਦਮ ਨੇ ਜਦੋਂ ਆਪਣਾ ਮੋਬਾਈਲ ਦਾ ਸਿਮ ਮੰਗਿਆ ਤਾਂ ਵਰਕਰ ਬਹਾਨਾ ਬਣਾਉਣ ਲੱਗਿਆ । ਕਦਮ ਨੂੰ ਸ਼ੱਕ ਹੋਇਆ ਅਤੇ ਉਸ ਨੇ ਆਪਣੇ ਦੋਸਤ ਦੀ ਮਦਦ ਨਾਲ ਆਪਣਾ ਬੈਂਕ ਐਕਾਉਂਟ ਚੈੱਕ ਕਰਵਾਇਆ ਤਾਂ ਧੋਖਾਧੜੀ ਦਾ ਸਾਰਾ ਖੇਡ ਸਾਹਮਣੇ ਆ ਗਿਆ । ਕਦਮ ਦੇ ਐਕਾਉਂਟ ਤੋਂ 2.2 ਲੱਖ ਰੁਪਏ ਗਾਇਬ ਸਨ ਅਤੇ ਉਸ ਦੀ FD ਵੀ ਟੁੱਟ ਚੁੱਕੀ ਸੀ । ਕਦਮ ਨੇ ਪੁਲਿਸ ਸਟੇਸ਼ਨ ਵਿੱਚ ਮੁਲਾਜ਼ਮ ਖਿਲਾਫ਼ FIR ਦਰਜ ਕਰਵਾਈ ਹੈ। ਪਰ ਇਸ ਦੌਰਾਨ ਕਦਮ ਦੀ ਵੀ ਵੱਡੀ ਲਾਪਰਵਾਹੀ ਸਾਹਮਣੇ ਆਉਂਦੀ ਹੈ।

ਕਦਮ ਦੀ ਲਾਪਰਵਾਹੀ ਤੋਂ ਸਬਕ

ਸਭ ਤੋਂ ਪਹਿਲਾਂ ਤਾਂ ਸਪੀਕਰ ਠੀਕ ਹੋਣ ਦੇ ਲਈ ਕਦਮ ਨੂੰ ਮੋਬਾਈਲ ਦੇ ਨਾਲ ਸਿਮ ਨਹੀਂ ਦੇਣਾ ਚਾਹੀਦਾ ਸੀ। ਜਦੋਂ ਦੁਕਾਨਦਾਰ ਨੇ ਉਸ ਨੂੰ ਮੋਬਾਈਲ ਸਿਮ ਨਾ ਕੱਢਣ ਦੇ ਲਈ ਕਿਹਾ ਸੀ ਤਾਂ ਉਸੇ ਵੇਲੇ ਹੀ ਕਦਮ ਨੂੰ ਅਲਰਟ ਹੋਣਾ ਚਾਹੀਦਾ ਸੀ। ਕਿਉਂਕਿ ਸਪੀਕਰ ਦੇ ਲਈ ਸਿਮ ਦੀ ਕੀ ਜ਼ਰੂਰਤ ਸੀ ? ਦੁਕਾਨਦਾਰ ਆਪਣਾ ਸਿਮ ਵੀ ਵਰਤ ਸਕਦਾ ਸੀ। ਇਸ ਤੋਂ ਇਲਾਵਾ ਕਦਮ ਨੇ ਆਪਣੀ ਬੈਂਕ ਮੋਬਾਈਲ ਐੱਪ ਨੂੰ ਪਾਸਵਰਡ ਨਾਲ ਪ੍ਰੋਟੈਕਟ ਨਹੀਂ ਕੀਤਾ ਹੋਵੇਗਾ। ਜਿਸ ਦਾ ਫਾਇਦਾ ਦੁਕਾਨ ਨੇ ਚੁੱਕ ਲਿਆ । ਕਿਉਂਕਿ FD ਤੋੜਨ ਦੇ ਲਈ ਜੇਕਰ OTP ਵੀ ਆਇਆ ਹੋਵੇਗਾ ਤਾਂ ਉਹ ਕਦਮ ਦੇ ਉਸੇ ਮੋਬਾਈਲ ‘ਤੇ ਆਇਆ ਹੋਵੇਗਾ ਜੋ ਉਸ ਨੇ ਰਿਪੇਅਰ ਲਈ ਦਿੱਤਾ ਸੀ। ਠੱਗ ਦੁਕਾਨਦਾਰ ਨੇ ਇਸ ਤਰ੍ਹਾਂ ਅਸਾਨੀ ਨਾਲ ਆਪਣੇ ਐਕਾਉਂਟ ਵਿੱਚ FD ਦਾ 2 ਲੱਖ ਟਰਾਂਸਫਰ ਕਰਵਾ ਲਿਆ । ਇਹ ਪੂਰੀ ਵਾਰਦਾਤ ਕਾਫੀ ਕੁਝ ਸਿਖਾਉਂਦੀ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਮੋਬਾਈਲ ਫੋਨ ‘ਤੇ ਜਿਹੜੀ ਵੀ ਤੁਸੀਂ ਬੈਂਕਿੰਗ ਐੱਪ ਡਾਊਨਲੋਡ ਕੀਤਾ ਹੈ ਉਸ ਨੂੰ ਪਾਸਵਰਡ ਦੇ ਜ਼ਰੀਏ ਸੁਰੱਖਿਅਤ ਰੱਖੋ, ਦੂਜਾ ਆਪਣਾ ਪਾਸਵਰਡ ਕਦੇ ਵੀ ਅਸਾਨ ਨਾ ਰੱਖੋ,ਜਿਵੇ ਆਪਣੇ ਨਾਂ ਜਾ ਫਿਰ ਜਮਨ ਦਿਹਾੜੇ ਦੀ ਤਰੀਕ ਨਾਲ ਸਬੰਧ ਨਾ ਹੋਵੇ। ਇਸ ਤੋਂ ਇਲਾਵਾ ਮੋਬਾਈਲ ਵਿੱਚ ਕਿਧਰੇ ਵੀ ਤੁਸੀਂ ਆਪਣਾ ਪਾਸਵਰਡ ਸੇਵ ਨਾ ਕਰੋ। ਅਕਸਰ ਲੋਕ ਅਜਿਹੀ ਗਲਤੀ ਕਰਦੇ ਹਨ। ਸਭ ਤੋਂ ਅਹਿਮ ਗੱਲ ਜਦੋਂ ਵੀ ਤੁਸੀਂ ਆਪਣਾ ਫੋਨ ਰਿਪੇਅਰ ਦੇ ਲਈ ਦਿਓ ਤਾਂ ਸਿਮ ਜ਼ਰੂਰ ਕੱਢ ਲੈਣਾ । ਕਿਉਂਕਿ ਮੁੰਬਈ ਦੇ ਕਦਮ ਵਾਂਗ ਤੁਸੀਂ ਵੀ ਅਗਲਾ ਸ਼ਿਕਾਰ ਬਣ ਸਕਦੇ ਹੋ।