Others

VIDEO: indigo ਦੇ ਹਵਾਈ ਜਹਾਜ ਦੇ ਇੰਜਨ ‘ਚ ਲੱਗੀ ਜ਼ਬਰਦਸਤ ਅੱਗ,184 ਯਾਤਰੀ ਸਨ ਸਵਾਰ

Indio plan fire 184 passenger traveling

ਦਿੱਲੀ : ਦਿੱਲੀ ਏਅਰਪੋਰਟ ‘ਤੇ ਵੱਡਾ ਹਵਾਈ ਹਾਦਸਾ ਹੁੰਦੇ-ਹੁੰਦੇ ਬਚ ਗਿਆ । ਸ਼ੁੱਕਰਵਾਰ ਰਾਤ ਨੂੰ ਦਿੱਲੀ ਏਅਰਪੋਰਟ (Delhi airport) ਤੋਂ 9.45 PM ‘ਤੇ indigo ਦੀ ਫਲਾਈਟ ਉਡਾਨ ਭਰਨ ਦੇ ਲਈ ਰਨਵੇ (Runway) ‘ਤੇ ਦੌੜ ਰਹੀ ਸੀ । ਅਚਾਨਕ ਇੰਜਣ ਵਿੱਚ ਅੱਗ ਲੱਗ ਗਈ। ਖ਼ਤਰੇ ਨੂੰ ਵੇਖ ਦੇ ਹੋਏ ਪਾਇਲਟ (Pilot) ਨੇ ਸਮਝਦਾਰੀ ਵਿਖਾਈ ਅਤੇ ਰਨਵੇਅ ‘ਤੇ ਹੀ ਜਵਾਜ ਨੂੰ ਰੋਕ ਲਿਆ । ਹਵਾਈ ਜਹਾਜ ਵਿੱਚ 184 ਯਾਤਰੀ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਜਹਾਜ ਦਿੱਲੀ ਤੋਂ ਬੈਂਗਲੁਰੂ ਦੇ ਲਈ ਉਡਾਨ ਭਰ ਰਿਹਾ ਸੀ । ਪਰ ਇਸ ਦੌਰਾਨ ਇੱਕ ਯਾਤਰੀ ਵੱਲੋਂ ਹਾਦਸੇ ਦਾ ਪੂਰਾ ਵੀਡੀਓ ਬਣਾਇਆ ਗਿਆ ਹੈ ਜੋ ਕਿ ਕਾਫ਼ੀ ਖੌਫਨਾਕ ਮੰਜਰ ਨੂੰ ਬਿਆਨ ਕਰ ਰਿਹਾ ਹੈ।

ਯਾਤਰੀ ਨੇ ਬਣਾਇਆ ਘਟਨਾ ਦਾ ਵੀਡੀਓ

ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਅੰਦਰ ਬੈਠੇ ਯਾਤਰੀ ਵੱਲੋਂ ਹੀ ਇਹ ਵੀਡੀਓ ਬਣਾਇਆ ਗਿਆ ਹੈ। ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਕਿਸ ਤਰ੍ਹਾਂ ਨਾਲ ਇੰਜਣ ਤੋਂ ਚਿੰਗਾਰੀਆਂ ਨਿਕਲ ਰਹੀਆਂ ਸਨ। ਫਿਰ ਅਚਾਨਕ ਅੱਗ ਲੱਗ ਜਾਂਦੀ ਹੈ। ਪਾਇਲਟ ਫੌਰਨ ਪਲੇਨ ਨੂੰ ਰਨਵੇਅ ‘ਤੇ ਰੋਕ ਦਿੰਦਾ ਹੈ ਅਤੇ ਯਾਤਰੀ ਸੁਰੱਖਿਅਤ ਬਾਹਰ ਆ ਜਾਂਦੇ ਹਨ ।ਇਕ ਦਿਨ ਪਹਿਲਾਂ ਹੀ ਅਜਿਹਾ ਹੀ ਹਾਦਸਾ ਹੋਇਆ ਸੀ।

ਇੱਕ ਦਿਨ ਪਹਿਲਾਂ ਫਲਾਇਟ ਹਾਦਸੇ ਦਾ ਸ਼ਿਕਾਰ ਹੋਈ ਸੀ

ਅਹਿਮਦਾਬਾਦ ਤੋਂ ਦਿੱਲੀ ਆ ਰਹੀ ਅਕਾਸਾ ਏਅਰਲਾਇੰਸ (Akasa airlines) ਦੀ ਫਲਾਇਟ ਨਾਲ ਇੱਕ ਪਕਸ਼ੀ ਟਕਰਾਅ ਗਿਆ ਸੀ । ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ ਬੋਇੰਗ 737 ਮੈਕਸ 8 ਜਹਾਜ ਹਵਾ ਵਿੱਚ 1900 ਫੁੱਟ ‘ਤੇ ਸੀ । ਪਕਸ਼ੀ ਦੇ ਟਕਰਾਉਣ ਦੀ ਵਜ੍ਹਾ ਕਰਕੇ ਜਹਾਜ ਦਾ ਅਗਲਾ ਹਿੱਸਾ ਦਬ ਗਿਆ ਸੀ । ਇਸ ਤੋਂ 2 ਦਿਨ ਪਹਿਲਾਂ ਜੈਪੁਰ ਤੋਂ ਚੰਡੀਗੜ੍ਹ ਜਾ ਰਹੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਹੋਈ ਸੀ। ਜਹਾਜ ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਇਹ ਘਟਨਾ 26 ਅਕਤੂਬਰ ਦੀ ਹੈ,ਜਹਾਜ ਵਿੱਚ 70 ਦੇ ਕਰੀਬ ਯਾਤਰੀ ਬੈਠੇ ਸਨ । ਜਹਾਜ ਵਿੱਚ AC ਦਾ ਤਾਪਮਾਨ ਸਹੀ ਨਹੀਂ ਸੀ ਜਿਸ ਦੀ ਵਜ੍ਹਾ ਕਰਕੇ ਯਾਤਰੀਆਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਸੀਂ । ਇਸੇ ਮਹੀਨੇ 12 ਅਕਤੂਬਰ ਨੂੰ ਸਪਾਇਸਜੈਟ ਫਲਾਇਟ (SPICE JET) ਦੀ ਵੀ ਐਮਰਜੈਂਸੀ ਲੈਂਡਿੰਗ ਹੈਦਰਾਬਾਦ ਏਅਰਪੋਰਟ ‘ਤੇ ਕਰਵਾਈ ਗਈ ਸੀ। ਕੈਬਿਨ ਅਤੇ ਕਾਕਪਿਟ ਵਿੱਚ ਧੂਆਂ ਨਿਕਲਣ ਦੀ ਵਜ੍ਹਾ ਕਰਕੇ ਇਹ ਫੈਸਲਾ ਲਿਆ ਗਿਆ ਸੀ । ਸਪਾਇਸ ਜੈੱਟ ਦਾ ਇਹ ਜਹਾਜ ਗੋਆ ਤੋਂ ਹੈਦਰਾਬਾਦ ਜਾ ਰਿਹਾ ਸੀ ਅਤੇ ਇਸ ਵਿੱਚ 86 ਯਾਤਰੀ ਸਵਾਰ ਸਨ। ਸੇਫ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ ।

ਸਪਾਇਸ ਜੈੱਟ ਵਿੱਚ ਲਗਾਤਾਰ ਤਕਨੀਕੀ ਖਰਾਬੀ

ਸਪਾਇਸ ਜੈੱਟ (SPICE JET) ਵਿੱਚ ਪਿਛਲੇ ਮਹੀਨਿਆਂ ਵਿੱਚ ਲਗਾਤਾਰ ਖ਼ਰਾਬੀ ਦੀ ਸ਼ਿਕਾਇਤਾਂ ਮਿਲ ਰਹੀਆਂ ਹਨ। 2 ਜੁਲਾਈ ਨੂੰ ਦਿੱਲੀ ਵਿੱਚ ਫਲਾਇਟ ਦੀ ਐਮਰਜੈਂਸੀ ਲੈਂਡਿਗ ਕਰਵਾਈ ਗਈ ਸੀ। ਦਿੱਲੀ ਤੋਂ ਜਬਲਪੁਰ ਜਾ ਰਹੀ ਫਲਾਇਟ ਦੇ ਕੈਬਿਨ ਤੋਂ ਧੂਆਂ ਨਿਕਲ ਰਿਹਾ ਸੀ । ਉਸ ਵੇਲੇ ਜਹਾਜ 5 ਹਜ਼ਾਰ ਫੁੱਟ ਦੀ ਉਚਾਈ ‘ਤੇ ਸੀ । ਜਹਾਜ ਵਿੱਚ ਚਿੰਗਾਰੀ ਉਠਣ ਦੀ ਵਜ੍ਹਾ ਕਰਕੇ ਜਹਾਜ ਦੇ ਅੰਦਰ ਧੂਆਂ ਭਰ ਗਿਆ ਸੀ। ਜਿਸ ਦੀ ਵਜ੍ਹਾ ਕਰਕੇ ਯਾਤਰੀਆਂ ਦਮ ਘੁਟਣ ਲੱਗਿਆ ਅਤੇ AC ਬੰਦ ਹੋ ਗਿਆ ਸੀ। ਫਲਾਇਟ ਦੀ ਦਿੱਲੀ ਏਅਰਪੋਰਟ ‘ਤੇ ਲੈਂਡਿੰਗ ਕਰਵਾਈ ਗਈ ਸੀ ਅਤੇ 66 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ ।