India International Punjab

ਕੈਨੇਡਾ ਤੋਂ ਦਿੱਲੀ ਏਅਰਪੋਰਟ ਪਹੁੰਚ ਦੇ ਹੀ ਪੁਲਿਸ ਨੇ ਪੰਜਾਬੀ ਨੌਜਵਾਨ ਨੂੰ ਘੇਰਾ ਪਾ ਲਿਆ !

 

ਬਿਉਰ ਰਿਪੋਰਟ : ਵਿਆਹ ਦਾ ਝਾਂਸਾ ਦੇ ਕੇ ਕੈਨੇਡਾ ਫਰਾਰ ਹੋਏ ਇੱਕ ਹੋਰ ਪੰਜਾਬੀ ਨੂੰ ਦਿੱਲੀ ਏਅਰਪੋਰਟ ਪਹੁੰਚ ਦੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ । ਇਸ ਤੋਂ ਪਹਿਲਾਂ 13 ਜਨਵਰੀ ਨੂੰ ਇੱਕ ਪੰਜਾਬਣ ਕੁੜੀ ਨੂੰ 9 ਸਾਲ ਬਾਅਦ 28 ਲੱਖ ਦੀ ਧੋਖਾਧੜੀ ਦੇ ਮਾਮਲੇ ਵਿੱਚ ਕੈਨੇਡਾ ਤੋਂ ਦਿੱਲੀ ਪਹੁੰਚਣ ‘ਤੇ ਏਅਰਪੋਰਟ ‘ਤੇ ਗ੍ਰਿਫਤਾਰ ਕੀਤਾ ਸੀ । ਗੁਰਵਿੰਦਰ ਸਿੰਘ ਕੈਨੇਡਾ ਤੋਂ ਜਲੰਧਰ ਪਰਤ ਰਿਹਾ ਸੀ । ਉਹ ਇੱਕ ਕੁੜੀ ਦੇ ਨਾਲ ਵਿਆਹ ਕਰਕੇ ਕੈਨੇਡਾ ਭੱਜ ਗਿਆ ਸੀ । ਕੁੜੀ ਨੂੰ ਉੱਥੇ ਬੁਲਾਉਣ ਦੇ ਲਈ 30 ਲੱਖ ਦੀ ਡਿਮਾਂਡ ਕੀਤੀ ਸੀ। ਜਦੋਂ ਕੁੜੀ ਨੇ ਪੈਸੇ ਨਹੀਂ ਦਿੱਤੇ ਤਾਂ ਤਲਾਕ ਦੇ ਦਸਤਾਵੇਜ਼ ਭੇਜ ਦਿੱਤੇ। ਇਸ ਮਾਮਲੇ ਵਿੱਚ ਪੁਲਿਸ ਨੇ ਗੁਰਵਿੰਦਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਉਸ ਦੇ ਖਿਲਾਫ ਲੁੱਕ ਆਊਂਟ ਸਰਕੂਲਰ ਯਾਨੀ (LOC) ਜਾਰੀ ਕੀਤਾ ਸੀ ।

3 ਸਾਲ ਬਾਅਦ ਗੁਰਵਿੰਦਰ ਜਿਵੇਂ ਹੀ ਦਿੱਲੀ ਏਅਰਪੋਰਟ ਲੈਂਡ ਹੋਇਆ ਉਸ ਦੇ ਦਸਤਾਵੇਜ਼ ਚੈੱਕ ਕਰਦੇ ਹੋਏ ਅਥਾਰਿਟੀ ਨੇ ਉਸ ਨੂੰ ਫੜ ਲਿਆ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਇੱਕ ਸਾਲ ਤੋਂ ਫਰਾਰ ਚੱਲ ਰਿਹਾ ਸੀ। ਇਸ ਦੇ ਬਾਅਦ ਜਲੰਧਰ ਦੇ ਨੂਰਮਹਿਲ ਪੁਲਿਸ ਸਟੇਸ਼ਨ ਨੂੰ ਇਤਲਾਹ ਦਿੱਤੀ ਗਈ। ਬੁੱਧਵਾਰ ਗੁਰਵਿੰਦਰ ਨੂੰ ਜਲੰਧਰ ਪੁਲਿਸ ਲੈਕੇ ਪਹੁੰਚੀ ।

ਰਿਸ਼ਤੇ ਕਰਵਾਉਣ ਵਾਲੀ ਸਾਇਡ ‘ਤੇ ਹੋਈ ਗੱਲਬਾਤ

ਨਕੋਦਰ ਦੇ ਨੂਰਮਹਿਲ ਰੋਡ ਸਥਿਤ ਮੁਹੱਲਾ ਗੁਜਰਾਂ ਦੀ ਰਹਿਣ ਵਾਲੀ ਕੁੜੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਘਰੇਲੂ ਕੰਮ-ਕਾਜ ਕਰਦੀ ਹੈ। ਤਕਰੀਬਨ 5 ਸਾਲ ਪਹਿਲਾਂ ਉਸ ਦੇ ਰਿਸ਼ਤੇਦਾਰਾਂ ਨੇ ਕੈਨੇਡਾ ਦੀ ਇੱਕ ਵਿਆਹ ਵਾਲੀ ਸਾਈਡ ‘ਤੇ ਉਸ ਦਾ ਪ੍ਰੋਫਾਈਲ ਬਣਾਇਆ ਸੀ । ਰਿਸ਼ਤੇਦਾਰਾਂ ਦੇ ਜ਼ਰੀਏ ਉਸ ਦੀ ਓਂਟਾਰੀਓ ਵਿੱਚ ਰਹਿਣ ਵਾਲੇ ਗੁਰਵਿੰਦਰ ਦੇ ਨਾਲ ਗੱਲਬਾਤ ਸ਼ੁਰੂ ਹੋਈ । ਸਾਲ 2018 ਵਿੱਚ ਗੁਰਵਿੰਦਰ ਉਨ੍ਹਾਂ ਦੇ ਘਰ ਆਇਆ ਅਤੇ ਗੱਲਬਾਤ ਤੋਂ ਬਾਅਦ ਰਿਸ਼ਤਾ ਤੈਅ ਹੋ ਗਿਆ। ਫਿਰ 15 ਦਸੰਬਰ 2019 ਨੂੰ ਗੁਰਵਿੰਦਰ ਦਾ ਰਵੀਦਾਸ ਮੰਦਰ ਵਿੱਚ ਵਿਆਹ ਹੋਇਆ । ਕੁੜੀ ਦੇ ਪਰਿਵਾਰ ਨੇ ਵਿਆਹ ‘ਤੇ 25 ਲੱਖ ਖਰਚ ਕੀਤੇ ਸਨ।

ਪੀੜਤ ਕੁੜੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਗੁਰਵਿੰਦਰ ਨੇ ਉਸ ਨੂੰ ਸਰੀਰਕ ਅਤੇ ਦਿਮਾਗੀ ਤੌਰ ‘ਤੇ ਟਾਰਚਰ ਕੀਤਾ ਸੀ। ਕੁਝ ਹੀ ਦਿਨਾਂ ਵਿੱਚ ਉਸ ਤੋਂ ਪੈਸੇ ਦੀ ਡਿਮਾਂਡ ਕੀਤੀ ਗਈ । ਜਦੋਂ ਉਸ ਨੇ ਵਿਰੋਧ ਕੀਤਾ ਤਾਂ ਗੁਰਵਿੰਦਰ ਦੇ ਨਾਲ ਕੁੱਟਮਾਰ ਕੀਤੀ ਗਈ । 29 ਅਪ੍ਰੈਲ 2020 ਨੂੰ ਗੁਰਵਿੰਦਰ ਕੈਨੇਡਾ ਚੱਲਾ ਗਿਆ । ਜਦੋਂ ਉਸ ਨੇ ਗੁਰਵਿੰਦਰ ਨੂੰ ਕੈਨੇਡਾ ਬੁਲਾਉਣ ਦੇ ਲਈ ਕਿਹਾ ਤਾਂ ਉਸ ਨੇ ਦਸਤਾਵੇਜ਼ ਬਣਾਉਣੇ ਸ਼ੁਰੂ ਕੀਤੇ । ਫਾਈਲ ਕੈਨੇਡਾ ਅੰਬੈਸੀ ਪਹੁੰਚੀ ਤਾਂ ਗੁਰਵਿੰਦਰ ਨੇ 30 ਲੱਖ ਦੀ ਡਿਮਾਂਡ ਕੀਤੀ । ਜਦੋਂ ਪੀੜਤ ਕੁੜੀ ਨੇ ਪੈਸੇ ਦੇਣ ਤੋਂ ਮਨਾ ਕੀਤਾ ਤਾਂ ਉਸ ਨੇ ਤਲਾਕ ਦੇ ਦਸਤਾਵੇਜ਼ ਦੇ ਦਿੱਤੇ । ਪਰਿਵਾਰ ਨੇ ਜਲੰਧਰ ਦੇ SSP ਨੂੰ ਸ਼ਿਕਾਇਤ ਕੀਤੀ । ਲੰਮੀ ਜਾਂਚ ਦੇ ਬਾਅਦ 18 ਜਨਵਰੀ 2023 ਨੂੰ ਗੁਰਵਿੰਦਰ ਦੇ ਖਿਲਾਫ਼ IPC ਦੀ ਧਾਰਾ 498-A, 406 ਅਤੇ 506 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ।

ਪਹਿਲਾਂ ਕੁਰੂਸ਼ੇਤਰ ਦੀ ਧੋਖੇਬਾਜ਼ ਲਾੜੀ ਨੂੰ ਫੜਿਆ ਸੀ

13 ਜਨਵਰੀ ਨੂੰ ਲੁਧਿਆਣਾ ਦੇ ਲਾੜੇ ਨੂੰ ਧੋਖਾ ਦੇਣ ਵਾਲੀ ਕੁਰੂਸ਼ੇਤਰ ਦੀ ਲਾੜੀ 9 ਸਾਲ ਬਾਅਦ ਫੜੀ ਗਈ ਸੀ । ਕੈਨੇਡਾ ਤੋਂ ਉਹ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਦੇ ਲਈ ਜਿਵੇਂ ਹੀ ਦਿੱਲੀ ਏਅਰਪੋਰਟ ‘ਤੇ ਉਤਰੀ ਉਸ ਨੂੰ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਗਿਆ । ਔਰਤ ਦਾ ਨਾਂ ਜੈਸਵੀਨ ਦੱਸਿਆ ਜਾ ਰਿਹਾ ਹੈ ਜਿਸ ਨੇ ਜਗਰਾਓ ਦੇ ਨੌਜਵਾਨ ਦੇ ਨਾਲ ਕਾਂਟਰੈਕਟ ਮੈਰੀਜ ਕੀਤੀ ਸੀ। ਕੈਨੇਡਾ ਜਾਣ ਦੇ ਬਾਅਦ ਨੌਜਵਾਨ ਨੂੰ ਨਹੀਂ ਬੁਲਾਇਆ ਜਿਸ ਦੇ ਬਾਅਦ 28 ਲੱਖ ਦੇ ਧੋਖਾਧੜੀ ਮਾਮਲੇ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ। ਪੁਲਿਸ ਨੇ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ।

ਕੈਨੇਡਾ ਜਾਣ ਲਈ ਸਮਝੌਤੇ ਦੇ ਤਹਿਤ ਹੋਇਆ ਸੀ ਰਿਸ਼ਤਾ

ਕੁਰੂਸ਼ੇਤਰ ਦੀ ਰਹਿਣ ਵਾਲੀ ਜੈਸਵੀਰ ਨੇ ਜਗਰਾਓ ਵਿੱਚ ਰਾਇਕੋਟ ਦੇ ਜਗਰੂਪ ਸਿੰਘ ਨਾਲ ਰਿਸ਼ਤਾ ਤੈਅ ਕੀਤਾ ਸੀ। ਕੁੜੀ ਨੇ IELTS ਵਿੱਚ ਚੰਗੇ ਬੈਂਡ ਹਾਸਲ ਕੀਤੇ ਸਨ । ਉਹ ਕੈਨੇਡਾ ਜਾਣਾ ਚਾਹੁੰਦੀ ਸੀ,ਪਰ ਪੈਸੇ ਨਹੀਂ ਸਨ । ਜਗਰੂਪ ਦੇ ਕੋਲ ਪੈਸੇ ਸਨ ਪਰ IELTS ਬੈਂਡ ਨਹੀਂ ਸਨ । ਇਸ ਦੇ ਬਾਅਦ ਦੋਵਾਂ ਨੇ ਸਮਝੌਤਾ ਕੀਤਾ ਅਤੇ ਜਗਰੂਪ ਅਤੇ ਜੈਸਵੀਨ ਦਾ ਵਿਆਹ ਹੋਇਆ । ਜੈਸਵੀਨ ਕੈਨੇਡਾ ਜਾਵੇਗੀ ਤਾਂ ਉਹ ਮੁੰਡੇ ਨੂੰ ਸਪਾਊਸ ਵੀਜ਼ਾ ‘ਤੇ ਬੁਲਾ ਲਏਗੀ। ਤੈਅ ਹੋਇਆ ਕਿ ਕੈਨੇਡਾ ਜਾ ਕੇ ਮੁੰਡਾ ਕੁੜੀ ਆਪ ਤੈਅ ਕਰਨ ਕਿ ਦੋਵੇ ਇਕੱਠਾ ਰਹਿਣਾ ਚਾਹੁੰਦੇ ਹਨ ਜਾਂ ਨਹੀਂ । ਸਮਝੌਤੇ ਮੁਤਾਬਿਕ ਦੋਵੇ ਵੱਖ ਵੀ ਰਹਿ ਸਕਦੇ ਸਨ। 4 ਨਵਬੰਰ 2015 ਵਿੱਚ ਦੋਵਾਂ ਦਾ ਵਿਆਹ ਹੋਇਆ ਸੀ। ਜਗਰੂਪ ਨੇ ਜੈਸਵੀਨ ਦੇ ਸ਼ਾਪਿੰਗ ਤੋਂ ਲੈਕੇ ਟਿਕਟ ਪੜਾਈ ਤੱਕ ਦਾ ਖਰਚਾ ਚੁੱਕਿਆ। ਜਿਸ ‘ਤੇ 28 ਲੱਖ ਖਰਚ ਹੋਏ ਸਨ ।

ਕੈਨੇਡਾ ਦੀ PR ਮਿਲ ਦੇ ਹੀ ਗੱਲ ਕਰਨੀ ਬੰਦ ਕੀਤੀ

ਜਗਰੂਪ ਨੇ ਪੁਲਿਸ ਨੂੰ ਦੱਸਿਆ ਸੀ ਕਿ ਕੈਨੇਡਾ ਜਾਣ ਦੇ ਬਾਅਦ ਜੈਸਵੀਰ ਉਸ ਨਾਲ ਗੱਲ ਕਰਦੀ ਸੀ। ਪਰ ਜਿਵੇਂ ਹੀ PR ਮਿਲ ਗਈ ਤਾਂ ਉਸ ਨੇ ਕੈਨੇਡਾ ਨਹੀਂ ਬੁਲਾਇਆ ਉ੍ਲਟਾ ਗੱਲ ਵੀ ਕਰਨੀ ਬੰਦ ਕਰ ਦਿੱਤੀ । ਬਹਾਨੇ ਬਣਾਉਣ ਲਗੀ । ਪਰਿਵਾਰ ਨੇ ਜਦੋਂ ਜੈਸਵੀਰ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਤਸਲੀ ਵਾਲਾ ਜਵਾਬ ਨਹੀਂ ਦਿੱਤਾ । ਜਦੋਂ ਧੋਖੇ ਦਾ ਅਹਿਸਾਸ ਹੋਇਆ ਤਾਂ ਰਾਇਕੋਟ ਥਾਣੇ ਵਿੱਚ ਧੋਖੇ ਦਾ ਕੇਸ ਦਰਜ ਕਰਵਾਇਆ ਗਿਆ,ਜੈਸਵੀਰ ਕੈਨੇਡਾ ਵਿੱਚ ਸੀ ਇਸ ਲਈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ।

ਲੁੱਕ ਆਊਟ ਨੋਟਿਸ ਦੀ ਵਜ੍ਹਾ ਕਰਕੇ ਫੜੀ ਗਈ

ਜੈਸਵੀਰ ਪੁਲਿਸ ਦੇ ਰਿਕਾਰਡ ਵਿੱਚ ਫਰਾਰ ਸੀ । ਪੁਲਿਸ ਨੇ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਸੀ । ਵਿਆਹ ਦੇ 9 ਸਾਲ ਅਤੇ ਕੇਸ ਦੇ 3 ਸਾਲ ਬਾਅਦ ਜੈਸਵੀਨ ਨੂੰ ਲੱਗਿਆ ਮਾਮਲਾ ਠੰਡਾ ਪੈ ਗਿਆ ਹੋਵੇਗਾ ਇਸ ਵਜ੍ਹਾ ਨਾਲ ਉਹ ਭੈਣ ਦੇ ਵਿਆਹ ਦੇ ਲਈ ਕੈਨੇਡਾ ਤੋਂ ਭਾਰਤ ਆਈ ਤਾਂ ਉਸ ਨੂੰ ਇਮੀਗਰੇਸ਼ਨ ਅਫਸਰਾਂ ਨੇ ਕਾਗਜ਼ਾਂ ਦੀ ਚੈਕਿੰਗ ਦੌਰਾਨ ਫੜ ਲਿਆ ।