International

ਕੈਨੇਡਾ ‘ਚ ਘਰ ਲੈਣ ਦੀ ਸੋਚ ਰਹੇ ਹੋ ਤਾਂ ਇੰਨੇ ਸਾਲ ਭੁੱਲ ਜਾਓ! ਟਰੂਡੋ ਸਰਕਾਰ ਦਾ ਫੈਸਲਾ ਤੁਹਾਡਾ ਸੁਪਨਾ ਤੋੜ ਦੇਵੇਗਾ

ਕੈਨੇਡਾ ਵਿੱਚ ਘਰ ਲੈਣ ਦਾ ਸੁਪਨਾ ਵੇਖਣ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ ਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਵਿਦੇਸ਼ੀ ਨਿਵੇਸ਼ਕਾਂ ‘ਤੇ ਦੇਸ਼ ਵਿਚ ਜਾਇਦਾਦ ਖ਼ਰੀਦਣ ‘ਤੇ 2 ਸਾਲਾਂ ਲਈ ਪਾਬੰਧੀ ਹੋਰ ਵਧਾ ਦਿੱਤੀ ਹੈ। ਇਹ ਪਾਬੰਧੀ ਪਹਿਲੀ ਜਨਵਰੀ, 2023 ਤੋਂ ਪਹਿਲਾਂ ਤੋਂ ਲਾਗੂ ਹੋਈ ਸੀ ਤੇ ਹੁਣ ਇਸ ਨੂੰ ਪਹਿਲੀ ਜਨਵਰੀ, 2027 ਤੱਕ ਵਧਾ ਦਿੱਤਾ ਗਿਆ ਹੈ।

ਸਰਕਾਰ ਦੇ ਇਨ੍ਹਾਂ ਨਿਯਮਾਂ ਤੋਂ ਬਾਅਦ ਹੁਣ ਕੈਨੇਡਾ ‘ਚ ਕੋਈ ਵੀ ਵਿਦੇਸ਼ੀ ਨਿਵੇਸ਼ਕ ਕੰਪਨੀ ਤੇ ਵਿਅਕਤੀ ਮੁਨਾਫ਼ਾ ਕਮਾਉਣ ਲਈ ਰਿਹਾਇਸ਼ੀ ਜਾਇਦਾਦ ਨਹੀਂ ਖ਼ਰੀਦ ਸਕੇਗਾ। ਕੈਨੇਡੀਅਨ ਨਾਗਰਿਕਾਂ ਤੇ PR ਪ੍ਰਾਪਤ ਵਿਦੇਸ਼ੀ ਨਾਗਰਿਆਂ ਨੂੰ ਇਨ੍ਹਾਂ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਸਰਕਾਰ ਨੇ ਮੁਸਲਿਮ ਭਾਈਚਾਰੇ ਲਈ ‘ਹਲਾਲ ਮਾਰਗੇਜ ਯੋਜਨਾ ਵੀ ਸ਼ੁਰੂ ਕੀਤੀ ਹੈ। ਹਲਾਲ ਮਾਰਗੇਜ ਇਸਲਾਮਿਕ ਸ਼ਰੀਅਤ ਮੁਤਾਬਕ ਤਿਆਰ ਕੀਤਾ ਗਿਆ ਹੈ, ਜਿਸ ਅਧੀਨ ਵਿਆਜ ਲੈਣ-ਦੇਣ ’ਤੇ ਮੁਕੰਮਲ ਪਾਬੰਧੀ ਹੈ। ਸੋਸ਼ਲ ਮੀਡੀਆ ‘ਤੇ ਇਸ ਯੋਜਨਾ ਦਾ ਇਹ ਆਖ ਕੇ ਵਿਰੋਧ ਵੀ ਹੋ ਰਿਹਾ ਹੈ ਕਿ ਅਜਿਹਾ ਐਲਾਨ ਸਿਰਫ਼ ਸਮਾਜ ਦੇ ਇੱਕ ਵਰਗ ਨੂੰ ਲਾਭ ਪਹੁੰਚਾਉਣ ਲਈ ਕੀਤਾ ਗਿਆ ਹੈ।