Punjab

ਰੂਪਨਗਰ ‘ਚ ਲੈਂਟਰ ਹੇਠਾਂ ਦੱਬੇ ਮਜ਼ਦੂਰ, ਬਚਾਅ ਕਾਰਜ ਜਾਰੀ

ਰੂਪਨਗਰ (Rupnagar) ਦੀ ਪ੍ਰੀਤ ਕਲੋਨੀ ਵਿੱਚ ਇੱਕ ਘਰ ਦਾ ਲੈਂਟਰ ਚੁੱਕ ਰਹੇ ਮਜ਼ਦੂਰਾਂ ਦੇ ਲੈਂਟਰ ਹੇਠਾਂ ਦੱਬਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਹੀ ਜੇਸੀਬੀ ਮਸ਼ੀਨ ਰਾਹੀਂ ਲੈਂਟਰ ਹੇਠਾਂ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੰਜ ਮਜ਼ਦੂਰ ਹੇਠਾਂ ਦੱਬੇ ਹੋਏ ਹਨ। ਘਰ ਨੂੰ ਉੱਚਾ ਚੁੱਕਣ ਲਈ, ਲੈਂਟਰ ਚੁੱਕਣ ਦੀ ਤਕਨੀਕ ਦੀ ਵਰਤੋਂ ਕਰਕੇ ਕੰਮ ਕੀਤਾ ਜਾ ਰਿਹਾ ਹੈ। ਰਾਜਿੰਦਰ ਕੌਰ ਦੇ ਘਰ ਪ੍ਰੀਤ ਕਲੋਨੀ ਵਿੱਚ ਲੈਂਟਰ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਸੀ। ਇਹ ਘਰ ਚਾਲੀ ਸਾਲ ਪਹਿਲਾਂ 1984 ਵਿੱਚ ਬਣਿਆ ਸੀ।

ਇਸ ਦੀ ਜਾਣਕਾਰੀ ਮਜ਼ਦੂਰਾਂ ਦੇ ਇੱਕ ਸਾਥੀ ਨੇ ਦਿੰਦਿਆਂ ਕਿਹਾ ਕਿ 1 ਅਪ੍ਰੈਲ ਤੋਂ ਇਥੇ ਕੰਮ ਚੱਲ ਰਿਹਾ ਸੀ ਅਤੇ ਅੱਜ ਵੀ ਰੋਜ਼ਾਨਾ ਦੀ ਤਰ੍ਹਾਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ। ਅਚਾਨਕ ਹੀ ਇਹ ਸਾਰਾ ਮਕਾਨ ਥੱਲ੍ਹੇ ਡਿੱਗ ਗਿਆ ਅਤੇ ਇਸੇ ਦੌਰਾਨ ਮਜ਼ਦੂਰ ਇਸ ਮਲਬੇ ਹੇਠਾਂ ਦੱਬੇ ਗਏ। ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ । 

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਬੁਲਾ ਲਿਆ ਗਿਆ ਹੈ। ਪੁਲਿਸ ਵੱਲੋਂ ਮਕਾਨ ਮਾਲਕ ਅਤੇ ਠੇਕੇਦਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ