International

ਲਾਸ਼ ਨੂੰ ਬੈਂਕ ਲੈਕੇ ਪਹੁੰਚੀ ਔਰਤ ! ਫਿਰ ਜੋ ਕੀਤਾ ਵੇਖ ਕੇ ਬੈਂਕ ਵਾਲਿਆਂ ਦੇ ਹੋਸ਼ ਉੱਡ ਗਏ

ਬ੍ਰਾਜ਼ੀਲ ‘ਚ 68 ਸਾਲਾ ਏਰਿਕਾ ਡਿਸੂਜ਼ਾ ਨੂਨਸ ਨਾਂ ਦੀ ਔਰਤ ਇੱਕ ਵਿਅਕਤੀ ਦੀ ਲਾਸ਼ ਲੈ ਕੇ ਬੈਂਕ ਪਹੁੰਚ ਗਈ। ਇਸ ਲਾਸ਼ ਰਾਹੀਂ ਉਸ ਨੇ 2.71 ਲੱਖ ਰੁਪਏ ਦਾ ਕਰਜ਼ਾ ਲੈਣ ਦੀ ਕੋਸ਼ਿਸ਼  ਕੀਤੀ। ਇਸ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੰਗਲਵਾਰ (16 ਅਪ੍ਰੈਲ) ਨੂੰ ਏਰਿਕਾ ਵ੍ਹੀਲਚੇਅਰ ‘ਤੇ ਬਜ਼ੁਰਗ ਵਿਅਕਤੀ ਨਾਲ ਬੈਂਕ ਪਹੁੰਚੀ। ਵ੍ਹੀਲਚੇਅਰ ‘ਤੇ ਬੈਠੇ ਵਿਅਕਤੀ ਦੀ ਹਾਲਤ ਸਹੀ ਨਹੀਂ ਲੱਗ ਰਹੀ ਸੀ ਅਤੇ ਉਸ ਦਾ ਸਿਰ ਕੁਰਸੀ ‘ਤੇ ਲਗਾਤਾਰ ਝੁਕਿਆ ਹੋਇਆ ਸੀ। ਔਰਤ ਵਾਰ-ਵਾਰ ਆਪਣੇ ਹੱਥਾਂ ਨਾਲ ਸਿਰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਲਾਸ਼ ਨਾਲ ਗੱਲ ਕਰ ਰਹੀ ਸੀ ਔਰਤ, ਸੁਰੱਖਿਆ ਕੈਮਰੇ ‘ਚ ਰਿਕਾਰਡ ਹੋਈ ਵੀਡੀਓ

ਔਰਤ ਵੱਲੋਂ ਬਜ਼ੁਰਗ ਦੇ ਹੱਥ ‘ਚ ਪੈੱਨ ਫੜਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਵਾਰ-ਵਾਰ ਉਸ ਨੂੰ ਕਾਗਜ਼ਾਂ ‘ਤੇ ਦਸਤਖਤ ਕਰਨ ਲਈ ਕਹਿ ਰਹੀ ਸੀ। ਏਰਿਕਾ ਕਹਿ ਰਹੀ ਸੀ ਕਿ “ਅੰਕਲ, ਤੁਸੀਂ ਸੁਣ ਰਹੇ ਹੋ। ਤੁਹਾਨੂੰ ਕਾਗਜ਼ ‘ਤੇ ਦਸਤਖਤ ਕਰਨ ਦੀ ਲੋੜ ਹੈ। ਨਹੀਂ ਤਾਂ ਅਸੀਂ ਕਰਜ਼ਾ ਨਹੀਂ ਲੈ ਸਕਦੇ। ਮੈਂ ਤੁਹਾਡੀ ਜਗ੍ਹਾ ਸਾਈਨ ਨਹੀਂ ਕਰ ਸਕਦੀ।” ਔਰਤ ਨੇ ਅੱਗੇ ਕਿਹਾ, “ਅੰਕਲ, ਕਿਰਪਾ ਕਰਕੇ ਦਸਤਾਵੇਜ਼ ‘ਤੇ ਦਸਤਖਤ ਕਰ ਦਿਓ ਤਾਂ ਜੋ ਸਾਨੂੰ ਹੋਰ ਤਕਲੀਫ਼ ਨਾ ਝੱਲਣੀ ਪਵੇ। ਇਹ ਸਾਰੀ ਘਟਨਾ ਬੈਂਕ ਵਿੱਚ ਲੱਗੇ ਕੈਮਰੇ ‘ਚ ਰਿਕਾਰਡ ਹੋ ਗਈ।  ਬਜ਼ੁਰਗ ਵੱਲੋਂ ਕੋਈ ਜਵਾਬ ਨਾ ਮਿਲਣ ‘ਤੇ ਬੈਂਕ ਅਧਿਕਾਰੀਆਂ ਨੂੰ ਸ਼ੱਕ ਹੋ ਗਿਆ। 

ਬੈਂਕ ਕਰਮਚਾਰੀਆਂ ਨੂੰ ਕਿਹਾ- ਅੰਕਲ ਕੁਝ ਬੋਲਦੇ ਨਹੀਂ ਹਨ

ਏਰਿਕਾ ਨੇ ਕਿਹਾ ਕਿ ਉਸ ਦਾ ਅੰਕਲ ਇਸ ਤਰ੍ਹਾਂ ਹੀ ਰਹਿੰਦਾ ਹੈ। ਉਹ ਕੁਝ ਵੀ ਨਹੀਂ ਬੋਲਦਾ ਹੈ। ਏਰਿਕਾ ਬੁੱਢੇ ਆਦਮੀ ਵੱਲ ਵੇਖਦੀ ਹੈ ਅਤੇ ਕਹਿੰਦੀ ਹੈ, “ਜੇ ਤੁਸੀਂ ਠੀਕ ਨਹੀਂ ਹੋ, ਤਾਂ ਤੁਹਾਨੂੰ  ਵਾਪਸ ਹਸਪਤਾਲ ਜਾਣਾ ਪਵੇਗਾ।” ਮਹਿਲਾ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੈਂਕ ਮੁਲਾਜ਼ਮਾਂ ਦਾ ਸ਼ੱਕ ਦੂਰ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਬਾਅਦ ਬਜ਼ੁਰਗ ਵਿਅਕਤੀ ਨੂੰ ਮਰਿਆ ਹੋਇਆ ਦੱਸਿਆ ਅਤੇ ਏਰਿਕਾ ਨੂੰ ਗ੍ਰਿਫਤਾਰ ਕਰ ਲਿਆ। ਲਾਸ਼ ਨੂੰ ਮੁਰਦਾਘਰ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਦੀ ਕਈ ਘੰਟੇ ਪਹਿਲਾਂ ਮੌਤ ਹੋ ਗਈ ਸੀ। ਏਰਿਕਾ ਨੂੰ ਇਹ ਪਹਿਲਾਂ ਹੀ ਪਤਾ ਸੀ।

 

ਔਰਤ ਦਾ ਦਾਅਵਾ- ਬੈਂਕ ‘ਚ ਚਾਚੇ ਦੀ ਮੌਤ ਹੋ ਗਈ

ਪੁਲਿਸ ਮੁਤਾਬਕ ਏਰਿਕਾ ਮਰੇ ਹੋਏ ਵਿਅਕਤੀ ਦੀ ਲਾਸ਼ ਨੂੰ ਲੈ ਕੇ ਬੈਂਕ ਪਹੁੰਚੀ ਸੀ, ਤਾਂ ਜੋ ਬੈਂਕ ਦੇ ਅਧਿਕਾਰੀ ਬਜ਼ੁਰਗ ਵਿਅਕਤੀ ਦੀ ਮਾੜੀ ਹਾਲਤ ਨੂੰ ਦੇਖ ਕੇ ਜਲਦੀ ਕਰਜ਼ੇ ਨੂੰ ਮਨਜ਼ੂਰੀ ਦੇ ਦੇਣ। ਹਾਲਾਂਕਿ ਏਰਿਕਾ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਬੈਂਕ ‘ਚ ਹੀ ਬਜ਼ੁਰਗ ਦੀ ਮੌਤ ਹੋਈ ਹੈ। ਏਰਿਕਾ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ ਸੀ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਏਰਿਕਾ ਸੱਚਮੁੱਚ ਬਜ਼ੁਰਗ ਦੀ ਭਤੀਜੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ – ਦੁਬਈ ‘ਚ ਪਾਣੀ ਹੀ ਪਾਣੀ, ਆਇਆ ਹੜ੍ਹ