India

Air india ‘ਚ ਇੱਕ ਯਾਤਰੀ ਨੇ ਮਹਿਲਾ ‘ਤੇ ਪੇਸ਼ਾਬ ਕੀਤਾ !ਹਰਕਤ ਕਰਨ ਵਾਲੇ ਨਾਲ ਹੁਣ ਹੋਇਆ ਇਹ ਸਲੂਕ

Air india co passenger throw urine

ਬਿਊਰੋ ਰਿਪਰੋਟ : ਏਅਰ ਇੰਡੀਆ ਦੀ ਫਲਾਈਟ ਵਿੱਚ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਬਿਜਨੈੱਸ ਕਲਾਸ ਵਿੱਚ ਇੱਕ ਯਾਤਰੀ ਦੀ ਹਰਕਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਸ਼ਰਾਬ ਦੇ ਨਸ਼ੇ ਵਿੱਚ ਇੱਕ ਪੁਰਸ਼ ਨੇ ਮਹਿਲਾ ਯਾਤਰੀ ‘ਤੇ ਪੇਸ਼ਾਬ ਕਰ ਦਿੱਤਾ । ਏਅਰ ਇੰਡੀਆ ਦੀ ਇਹ ਫਲਾਈਟ ਅਮਰੀਕਾ ਤੋਂ ਦਿੱਲੀ ਆ ਰਹੀ ਸੀ । DGCA ਨੇ ਇਸ ਹਰਕਤ ‘ਤੇ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਵਿੱਚ ਏਅਰ ਲਾਇੰਸ ਤੋਂ ਰਿਪੋਰਟ ਮੰਗੀ ਗਈ ਹੈ । ਮਹਿਲਾ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਵਾਈ ਸੀ । ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਵੇਲੇ ਹੋਈ ਜਦੋਂ ਜਹਾਜ JFK ਅਮਰੀਕਾ ਤੋਂ ਦਿੱਲੀ ਆ ਰਿਹਾ ਸੀ । ਏਅਰ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਹੈ ਅਤੇ ਜਿਸ ਯਾਤਰੀ ਨੇ ਇਹ ਹਰਕਤ ਕੀਤੀ ਹੈ ਉਸ ਨੂੰ ਨੋ-ਫਲਾਈ ਲਿਸਟ ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ । ਯਾਨੀ ਹੁਣ ਇਹ ਯਾਤਰੀ ਕਿਸੇ ਵੀ ਏਅਰ ਲਾਈਨਸ ਵਿੱਚ ਸਫਰ ਨਹੀਂ ਕਰ ਸਕੇਗਾ ।

ਮਹਿਲਾ ਨੇ ਦੱਸਿਆ ਪੂਰਾ ਮਾਮਲਾ

70 ਸਾਲ ਦੀ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਏਅਰ ਇੰਡੀਆ ਦੀ ਫਲਾਈਟ ‘ਤੇ ਅਮਰੀਕਾ ਤੋਂ ਦਿੱਲੀ ਆ ਰਹੀ ਸੀ । ਉਸ ਕੋਲ ਬਿਜਨੈੱਸ ਕਲਾਸ ਦਾ ਟਿਕਟ ਸੀ । ਉਸ ਦੇ ਨਾਲ ਬੈਠੇ ਯਾਤਰੀ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਥੋੜ੍ਹੀ ਦੇਰ ਬਾਅਦ ਉਸ ਨੇ ਮਹਿਲਾ ‘ਤੇ ਪੇਸ਼ਾਬ ਕਰ ਦਿੱਤੀ । ਬਜ਼ੁਰਗ ਮਹਿਲਾ ਮੁਤਾਬਿਕ ਉਸ ਨੇ ਕੈਬਿਨ ਕਰੂਅ ਨੂੰ ਸ਼ਿਕਾਇਤ ਕੀਤੀ ਸੀ । ਪਰ ਇਸ ਦੇ ਬਾਵਜੂਦ ਉਸ ਸ਼ਖਸ ਨੂੰ ਫੜਿਆ ਨਹੀਂ ਗਿਆ ਅਤੇ ਅਸਾਨੀ ਨਾਲ ਏਅਰਪੋਰਟ ‘ਤੇ ਛੱਡ ਦਿੱਤਾ ਗਿਆ । ਇੰਨਾਂ ਹੀ ਨਹੀਂ ਮਾਮਲੇ ਦੀ ਜਾਂਚ ਤਾਂ ਸ਼ੁਰੂ ਹੋਈ ਜਦੋਂ ਮਹਿਲਾ ਨੇ ਟਾਟਾ ਗਰੁੱਪ ਦੇ ਚੇਅਰਮੈਨ NK ਚੰਦਰਸ਼ੇਖਰ ਨੂੰ ਪੱਤਰ ਲਿਖਿਆ । ਮਹਿਲਾ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਕੈਬਿਨ ਕਰੂਅ ਇਸ ਤਰ੍ਹਾਂ ਦੀ ਘਟਨਾ ਲਈ ਬੇਪਰਵਾ ਹੈ । ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਬਿਨ ਕਰੂਅ ਦੇ ਜਵਾਬ ਲਈ ਲੰਮਾ ਇੰਤਜ਼ਾਰ ਕਰਨਾ ਪਿਆ । ਇਸੇ ਵਜ੍ਹਾ ਨਾਲ ਮੈਂ ਤੁਹਾਡੇ ਨਾਲ ਸਿੱਧੀ ਗੱਲ ਕਰ ਰਹੀ ਹਾਂ। ਮਹਿਲਾ ਨੇ ਇਲਜ਼ਾਮ ਲਗਾਇਆ ਕਿ ਇਸ ਘਟਨਾ ਦੇ ਬਾਅਦ ਵੀ ਮੇਰੀ ਸੁਰੱਖਿਆ ਅਤੇ ਆਰਾਮ ਨੂੰ ਲੈਕੇ ਏਅਰ ਇੰਡੀਆ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤੇ ਗਏ ।

ਏਅਰ ਇੰਡੀਆ ਦਾ ਜਵਾਬ

ਏਅਰ ਇੰਡੀਆ ਨੇ ਜਵਾਬ ਵਿੱਚ ਕਿਹਾ ਅਸੀਂ ਇਸ ਘਟਨਾ ਤੋਂ ਜਾਣੂ ਹਾਂ ਇਸ ਵਿੱਚ ਇੱਕ ਯਾਤਰੀ ਸ਼ਾਮਲ ਹੈ ਜਿਸ ਨੇ ਆਪਣੇ ਨਾਲ ਬੈਠੇ ਯਾਤਰੀ ਨਾਲ ਬੁਰਾ ਵਤੀਰਾ ਕੀਤਾ ਹੈ । ਏਅਰ ਇੰਡੀਆ ਨੇ ਇਸ ਘਟਨਾ ਦੀ ਰਿਪੋਰਟ ਪੁਲਿਸ ਅਤੇ ਰੈਗੂਲੇਟਰੀ ਅਥਾਰਟੀਆਂ ਨੂੰ ਦਿੱਤੀ ਹੈ ਅਤੇ ਜਿਸ ਸ਼ਖਸ ਨੇ ਇਹ ਹਰਕਤ ਕੀਤੀ ਹੈ ਉਸ ਦੇ ਵਿਰੁੱਧ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ । ਅਸੀਂ ਪੀੜਤ ਯਾਤਰੀ ਦੇ ਸੰਪਰਕ ਵਿੱਚ ਹਾਂ ਅਤੇ ਪਰਿਵਾਰ ਨੂੰ ਕਾਰਵਾਈ ਬਾਰੇ ਪੂਰੀ ਜਾਣਕਾਰੀ ਦਿੰਦੇ ਰਹਾਂਗੇ।