Punjab

ਪੰਜਾਬ ‘ਚ ‘ਬਾਬਿਆਂ’ ਦਾ ਪੁਨਰ ਜਨਮ ਹੋ ਰਿਹਾ ਹੈ ! 500 ਤੋਂ ਵੱਧ ਬੈਂਕਾਂ ਦੇ ਖਾਤਿਆਂ ਤੋਂ ਕਰੋੜਾਂ ਰੁਪਏ ਵੀ ਖਰਚ ਕਰ ਰਹੇ ਹਨ !

ਬਿਉਰੋ ਰਿਪੋਰਟ : ਕੀ ਕਦੇ ਸੁਣਿਆ ਹੈ ਮੁਰਦਿਆਂ ਨੂੰ ਵੀ ਕਰਜ਼ ਮਿਲ ਦਾ ਹੈ ? ਪਰ ਪੰਜਾਬ ਵਿੱਚ ਮਿਲ ਦਾ ਹੈ । ਸਿਰਫ ਇੰਨਾਂ ਹੀ ਨਹੀਂ ਬੈਂਕ ਕਰਜ ਦੇ ਰਹੇ ਹਨ ਅਤੇ ਮੁਰਦੇ ਆਪਣਾ ਖਾਤਾ ਵੀ ਮੈਂਟੇਨ ਕਰ ਰਹੇ ਹਨ । ਪੰਜਾਬ ਦੇ ਸਹਿਕਾਰੀ ਬੈਂਕਾਂ ਵਿੱਚ ਅਜਿਹਾ ਹੀ ਹੋ ਰਿਹਾ ਹੈ । ਸਹਿਕਾਰੀ ਬੈਂਕਾਂ ਵਿੱਚ 500 ਤੋਂ ਜ਼ਿਆਦਾ ਲੋਕਾਂ ਦੇ ਖਾਤੇ ਫਰਜ਼ੀ ਤਰੀਕੇ ਨਾਲ ਖੋਲ ਕੇ ਕਰੋੜਾਂ ਦਾ ਗਬਨ ਕੀਤਾ ਜਾ ਰਿਹਾ ਹੈ। ਕੁੱਲ ਕਿੰਨੇ ਰੁਪਏ ਦਾ ਘੁਟਾਲਾ ਹੋਇਆ ਹੈ ?ਇਸ ਵਿੱਚ ਕੌਣ-ਕੌਣ ਸ਼ਾਮਲ ਹੈ ? ਕਿੰਨੇ ਮ੍ਰਿਤਕਾਂ ਦੇ ਖਾਤੇ ਵਿੱਚ ਹੇਰਾ-ਫੇਰਾ ਕੀਤੀ ਗਈ ਹੈ ਇਸ ਦਾ ਖੁਲਾਸਾ ਵਿਆਗ ਦੀ ਜਾਂਚ ਵਿੱਚ ਹੋਵੇਗਾ ।

ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਿਕ 50 ਕੇਸਾਂ ਦੀ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਇਕੱਲੇ ਤਰਨਤਾਰਨ ਜ਼ਿਲ੍ਹੇ ਵਿੱਚ ਹੀ 22 ਮ੍ਰਿਤਕ ਅਜਿਹੇ ਹਨ ਜਿੰਨਾਂ ਵਿੱਚੋਂ 5 ਨੂੰ ਮਰੇ ਹੋਏ 24 ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਖਾਤਿਆਂ ਵਿੱਚ 6 ਸਾਲ ਤੋਂ ਲੈਣ-ਦੇਣ ਵਿਖਾਇਆ ਗਿਆ ਹੈ । ਕਿਸੀ ਨੇ ਯੂਰੀਆ,ਕਿਸੇ ਨੇ ਕੀਟਨਾਕਸ਼ਕ ਲੈਣ ਦੇ ਲਈ ਕਰਜ ਲਿਆ ਹੈ । ਇਹ ਵੀ ਪਤਾ ਚੱਲਿਆ ਹੈ ਕਿ ਮ੍ਰਿਤਕਾਂ ਦੇ ਖਾਤਿਆਂ ਦੀ ਵਰਤੋਂ ਇਸ ਲਈ ਕੀਤੀ ਗਈ ਹੈ ਕਿਉਂਕਿ ਮੁਲਜ਼ਮਾਂ ਨੇ ਸੋਚਿਆ ਕਿ ਸਰਕਾਰ ਤਾਂ ਕਰਜ ਮੁਆਫ ਕਰ ਹੀ ਦੇਵੇਗੀ ।

ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੈ ਅਤੇ ਉਨ੍ਹਾਂ ਦੇ ਸਿਰ ‘ਤੇ ਲੱਖਾਂ ਦਾ ਕਰਜ ਚੜ ਗਿਆ ਹੈ । ਹੁਣ ਇਸ ਮਾਮਲੇ ਵਿੱਚ ਐਗਰੀਕਲਚਰ ਅਤੇ ਬੈਂਕ ਦੀ ਜੁਆਇੰਟ ਟੀਮ ਦੀ ਜਾਂਚ ਅਧੀਨ ਕਈ ਮਾਮਲਿਆਂ ਵਿੱਚ FIR ਦਰਜ ਹੋ ਚੁੱਕੀ ਹੈ । ਪਰ ਮੁਲਜ਼ਮ ਹੁਣ ਤੱਕ ਫੜੇ ਨਹੀਂ ਗਏ ਹਨ । ਜ਼ਿਆਦਾਤਰ ਮਾਮਲਿਆਂ ਵਿੱਚ ਬੈਂਕ ਦੇ ਅਧਿਕਾਰੀ ਹੀ ਸ਼ਾਮਲ ਹਨ ।

ਕੇਸ ਨੰਬਰ 1

ਪਿੰਡ ਗੋਹਲਵੜ ਦੇ ਸੁਬੇਗ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਬਖਸ਼ੀਸ਼ ਸਿੰਘ ਦੀ ਮੌਤ 30 ਅਪ੍ਰੈਲ 2012 ਨੂੰ ਹੋਈ ਸੀ । ਸੈਂਟਰਲ ਕੌ-ਆਪਰੇਟਿਵ ਬੈਂਕ ਦੋਬੁਰਜੀ ਵਿੱਚ 2017 ਵਿੱਚ ਬਖਸ਼ੀਸ ਸਿੰਘ ਦੇ ਖਾਤੇ ਤੋਂ ਲੈਣ-ਦੇਣ ਵਿਖਾਇਆ ਗਿਆ ਹੈ । ਸਟੇਟਮੈਂਟ ਦੇ ਮੁਤਾਬਿਕ 3 ਜਨਵਰੀ 2017 ਵਿੱਚ 39 ਹਜ਼ਾਰ ਰੁਪਏ ਦੀ ਖਾਦ ਖਰੀਦੀ ਗਈ, ਇਸ ਤੋਂ ਇਲਾਵਾ 21 ਹਜ਼ਾਰ ਨਕਦ ਵਿਖਾਏ ਗਏ । ਇਸ ਕਰਜ਼ ‘ਤੇ 3,280 ਰੁਪਏ ਦਾ ਵਿਆਜ ਵੀ ਬਣਿਆ । 21 ਜਨਵਰੀ 2021 ਨੂੰ 63 ਹਜ਼ਾਰ 280 ਰੁਪਏ ਜਮਾ ਵੀ ਹੋਏ । 22 ਜਨਵਰੀ ਨੂੰ ਬਖਸ਼ੀਸ ਸਿੰਘ ਦੇ ਖਾਤੇ ਵਿੱਚੋਂ 63 ਹਜ਼ਾਰ ਰੁਪਏ ਦਾ ਕਰਜ਼ ਵਿਖਾਇਆ ਗਿਆ ।

ਕੇਸ ਨੰਬਰ 2

ਪਿੰਡ ਗੋਹਲਵੜ ਦੇ ਹੀ ਅੰਗਰੇਜ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜੋਗਿੰਦਰ ਸਿੰਘ ਦੀ ਮੌਤ 22 ਦਸੰਬਰ 1999 ਵਿੱਚ ਹੋਈ ਸੀ । ਸੈਂਟਰਲ ਕੌ-ਆਪਰੇਟਿਵ ਬੈਂਕ ਦੋਬੁਰਜੀ ਵਿੱਚ ਜੋਗਿੰਦਰ ਸਿੰਘ ਦੇ ਖਾਤੇ ਤੋਂ 17 ਮਾਰਚ 2017 ਤੋਂ ਲੈਣ-ਦੇਣ ਵਿਖਾਇਆ ਗਿਆ ਹੈ । ਸਟੇਟਮੈਂਟ ਦੇ ਮੁਤਾਬਿਕ ਜੋਗਿੰਦਰ ਸਿੰਘ ਨੇ 31 ਮਾਰਚ 2017 ਨੂੰ ਬੈਂਕ ਤੋਂ 1 ਲੱਖ 1 ਹਜ਼ਾਰ 400 ਰੁਪਏ ਦਾ ਕਰਜ ਲਿਆ । 21 ਦਸੰਬਰ 2022 ਨੂੰ 50 ਹਜ਼ਾਰ ਰੁਪਏ ਜਮਾ ਵੀ ਕਰਵਾਏ । ਜੋਗਿੰਦਰ ਨੂੰ ਬੈਂਕ ਤੋਂ 51 ਹਜ਼ਾਰ 400 ਰੁਪਏ ਦਾ ਕਰਜ਼ਦਾਰ ਵਿਖਾਇਆ ਗਿਆ ।

ਕੇਸ ਨੰਬਰ 3

ਪਿੰਡ ਗੋਹਲਵੜ ਦੇ ਬਲਵਿੰਦਰ ਸਿੰਘ,ਲਖਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮੋਹਨ ਸਿੰਘ ਦੀ ਮੌਤ 7 ਜਨਵਰੀ 2008 ਵਿੱਚ ਹੋਈ ਸੀ । ਸੈਂਟਰਲ ਕੌ-ਆਪਰੇਟਿਵ ਬੈਂਕ ਦੋਬੁਰਜੀ ਵਿੱਚ ਮੋਹਨ ਸਿੰਘ ਦੇ ਖਾਤੇ ਵਿੱਚੋਂ ਮਈ 2017 ਨੂੰ ਲੈਣ-ਦੇਣ ਵਿਖਾਇਆ ਗਿਆ ਸੀ । ਸਟੇਟਮੈਂਟ ਦੇ ਮੁਤਾਬਿਕ ਮੋਹਨ ਸਿੰਘ ਨੇ 22 ਮਈ 2017 ਨੂੰ 69 ਹਜ਼ਾਰ ਰੁਪਏ ਦਾ 31 ਹਜ਼ਾਰ ਰੁਪਏ 2 ਕਿਸ਼ਤਾਂ ਵਿੱਚ ਕਰਜ਼ ਲਿਆ । ਬੈਂਕ ਨੇ ਮ੍ਰਿਤਕ ਮੋਹਨ ਸਿੰਘ ‘ਤੇ ਕੁੱਲ 1 ਦਾ ਕਰਜ਼ ਵਿਖਾਇਆ,ਹੁਣ ਪੁੱਤਰ ਬਲਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਪੁੱਛ ਰਹੇ ਹਨ ਕਿ ਉਹ ਹੁਣ ਕਰਜ਼ਾਂ ਕਿਵੇ ਵਾਪਸ ਕਰਨਗੇ।

17 ਮ੍ਰਿਤਰ ਇਹ ਵੀ ਹਨ ਜਿੰਨਾਂ ਦੇ ਖਾਤੇ ਵਿੱਚੋ ਘੁਟਾਲਾ ਹੋਇਆ । ਚਰਨ ਸਿੰਘ, ਸੁੱਚਾ ਸਿੰਘ, ਚੰਨਨ ਸਿੰਘ ,ਸਲਵੰਤ ਸਿੰਘ,ਅਜਾਇਬ ਸਿੰਘ ,ਨਿਰੰਜਨ ਸਿੰਘ,ਬਲਦੇਵ ਸਿੰਘ,ਬੇਅੰਤ ਸਿੰਘ,ਆਸਾ ਸਿੰਘ,ਦਿਆਲ ਸਿੰਘ,ਕਸ਼ਮੀਰ ਸਿੰਘ,ਉਜਾਰਾ ਸਿੰਘ,ਕਰਨੈਲ ਸਿੰਘ ਅਤੇ ਸੰਤਾ ਸਿੰਘ ਦੇ ਖਾਤੇ ਵਿੱਚ ਵੀ ਘੁਟਾਲੇ ਹੋਏ ।