Punjab

HSGPC ਵੱਲੋਂ 2 ਹੋਰ ਗੁਰਦੁਆਰਿਆਂ ‘ਤੇ ਕਬਜ਼ਾ ! ਜਥੇਦਾਰ ਨੇ ਪਹਿਲੀ ਵਾਰ ‘ਪਾਰਲੀਮੈਂਟ ਵਾਲੀ’ ਭਾਸ਼ਾ ‘ਚ ਸਰਕਾਰ ਨੂੰ ਪਾਠ ਪੜਾਇਆ !

ਬਿਉਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਹੁਣ ਇੱਕ ਹੋਰ ਗੁਰਦੁਆਰੇ ਦਾ ਪ੍ਰਬੰਧ ਵੀ HSGPC ਨੇ ਸੰਭਾਲ ਲਿਆ ਹੈ । ਕੈਥਲ ਦੇ 2 ਇਤਿਹਾਸਕ ਗੁਰਦੁਆਰੇ ਦਾ ਪ੍ਰਬੰਧ ਪ੍ਰਧਾਨ ਕਰਮਜੀਤ ਸਿੰਘ ਅਤੇ ਬਲਜੀਤ ਸਿੰਘ ਦਾਦੂਵਾਲ ਨੇ ਕਮੇਟੀ ਦੇ ਅਧੀਨ ਲੈ ਲਿਆ ਹੈ । ਕਮੇਟੀ ਨੇ ਡੋਗਰਾ ਗੇਟ ਸਥਿਤ ਨੀਮ ਸਾਹਿਬ ਗੁਰਦੁਆਰੇ ਅਤੇ ਮੇਨ ਬਾਜ਼ਾਰ ਚੌਕ ਦੇ ਕੋਲ ਸ੍ਰੀ ਮੰਜੀ ਸਾਹਿਬ ਦੀ ਗੋਲਤ ਦੀਆਂ ਚਾਬੀਆਂ ਵੀ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ। SGPC ਦੇ ਮੁਲਾਜ਼ਮ ਸੁਖਵਿੰਦਰ ਸਿੰਘ ਨੇ ਚਾਬੀਆਂ ਪ੍ਰਧਾਨ ਕਰਮਜੀਤ ਸਿੰਘ ਨੂੰ ਸੌਂਪਿਆ । ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੋਣ ਦੀ ਵਜ੍ਹਾ ਕਰਕੇ ਕਿਸੇ ਤਰ੍ਹਾਂ ਦਾ ਪ੍ਰਦਰਸ਼ਨ ਵੇਖਣ ਨੂੰ ਨਹੀਂ ਮਿਲਿਆ । ਫਿਲਹਾਲ ਗੁਰਦੁਆਰੇ ਦਾ ਪ੍ਰਭਾਰੀ ਕੈਥਲ ਕਮੇਟੀ ਦੇ ਮੈਂਬਰ ਅੰਗਰੇਜ਼ ਸਿੰਘ ਗੁਰਾਇਆ ਨੂੰ ਬਣਾਇਆ ਗਿਆ ਹੈ । ਉਧਰ HSGPC ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੀ ਵਿਰੋਧ ਛੱਡ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਆ ਗਏ ਹਨ । ਸੇਵਾ ਲੈਣ ਵੇਲੇ ਹੋਈ ਅਰਦਾਸ ਵਿੱਚ ਉਹ ਵੀ ਸ਼ਾਮਲ ਹੋਏ । ਬਲਜੀਤ ਸਿੰਘ ਦਾਦੂਵਾਲ ਨੇ ਕਿਹਾ SGPC ਜ਼ਬਰਦਸਤੀ ਗੁਰਦੁਆਰਿਆਂ ‘ਤੇ ਕਰਜ਼ਾ ਕਰ ਰਹੀ ਸੀ ਜਿਸ ਦੇ ਖਿਲਾਫ ਉਹ ਸੁਪਰੀਮ ਕੋਰਟ ਜਾ ਸਕਦੇ ਹਨ । ਮਾਹੌਲ ਖਰਾਬ ਨਾ ਹੋਵੇ ਇਸ ਲਈ ਕੁਰੂਕਸ਼ੇਤਰ ਦੇ ਪ੍ਰਸ਼ਾਸਨ ਨੇ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੂੰ ਸ਼ਹਿਰ ਅੰਦਰ ਦਾਖਲ ਨਹੀਂ ਹੋਣ ਦਿੱਤਾ । ਉਧਰ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਰਕਾਰ ਨੂੰ ਕਾਨੂੰਨੀ ਭਾਸ਼ਾ ਵਿੱਚ ਜਵਾਬ ਦਿੱਤਾ ਗਿਆ ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਵਾਲ

ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਬਜ਼ੇ ਲੈਣ ‘ਤੇ ਕਾਨੂੰਨੀ ਤੌਰ ‘ਤੇ ਉਨ੍ਹਾਂ ਨੂੰ ਘੇਰਿਆ । ਜਥੇਦਾਰ ਸਾਹਿਬ ਨੇ ਕਿਹਾ ਕਿ ਭਾਵੇਂ ਸੁਪਰੀਮ ਕੋਰਟ ਨੇ ਹਰਿਆਣਾ ਕਮੇਟੀ ਨੂੰ ਮਾਨਤਾ ਦਿੱਤੀ ਹੈ ਪਰ ਉਨ੍ਹਾਂ ਨੇ 1925 ਗੁਰਦੁਆਰਾ ਐਕਟ ਨੂੰ ਰੱਦ ਨਹੀਂ ਕੀਤਾ ਹੈ । ਇਹ ਐਕਟ ਪਾਰਲੀਮੈਂਟ ਵਿੱਚ ਬਣਿਆ ਹੈ । ਜੇਕਰ ਇਸ ਨੂੰ ਰੱਦ ਕਰਦਾ ਹੈ ਜਾਂ ਫਿਰ ਬਦਲਾਅ ਕਰਨਾ ਹੈ ਤਾਂ ਪਾਰਲੀਮੈਂਟ ਦੀ ਮਨਜ਼ੂਰੀ ਲੈਣੀ ਹੋਵੇਗੀ । SGPC 1925 ਦੇ ਐਕਟ ਅਧੀਨ ਹੀ ਹਰਿਆਣਾ ਦੇ ਗੁਰੂ ਘਰਾਂ ਦੀ ਸੰਭਾਲ ਕਰ ਰਿਹਾ ਸੀ । ਜਥੇਦਾਰ ਸਾਹਿਬ ਨੇ ਹਰਿਆਣਾ ਅਤੇ ਕੇਂਦਰ ਸਰਕਾਰ ‘ਤੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਦੇ ਬੱਲ ਨਾਲ ਗੁਰੂ ਘਰਾਂ ‘ਤੇ ਕਬਜ਼ੇ ਕੀਤੇ ਜਾ ਰਹੇ ਹਨ । ਜਦੋਂ ਕਿ ਹਰਿਆਣਾ ਦੇ ਸਿੱਖ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟਿਆਂ ਜਾ ਰਿਹਾ ਹੈ । ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜਿਸ ਤਰ੍ਹਾਂ 1978 ਵਿੱਚ ਕਾਂਗਰਸ ਨੇ ਗੇਮ ਖੇਡ ਕੇ ਸਿੱਖਾਂ ਵਿੱਚ ਲੜਾਈ ਪਾਈ ਸੀ ਉਸੇ ਤਰ੍ਹਾਂ ਮੌਜੂਦਾ ਸਰਕਾਰ ਗੇਮ ਖੇਡ ਰਹੀ ਹੈ । ਸਿਰਫ਼ ਵੋਟਾਂ ਦੇ ਲਈ ਸਿੱਖਾਂ ਵਿੱਚ ਫੁੱਟ ਪਾਈ ਜਾ ਰਹੀ ਹੈ ।