Khetibadi

ਖੇਤ ‘ਚ ਹੀ ਖੜ੍ਹੀ ਗੋਭੀ ਵਾਹੁਣ ਲੱਗੇ ਕਿਸਾਨ, ਆਲੂ ਅਤੇ ਟਮਾਟਰ ਦਾ ਵੀ ਬੁਰਾ ਹਾਲ…

cauliflower crops, agricultural news, Punjab news, farmers

ਸੁਲਤਾਨਪੁਰ ਲੋਧੀ: ਕਪੂਰਥਲਾ ਜ਼ਿਲ੍ਹੇ ਦੇ ਕਸਬਾ ਸੁਲਤਾਨਪੁਰ ਲੋਧੀ(Sultanpur Lodhi) ਨੇੜੇ ਕਿਸਾਨ ਸੁਖਜਿੰਦਰ ਨੇ 1.5 ਏਕੜ ਰਕਬੇ ਵਿੱਚ ਆਪਣੀ ਗੋਭੀ ਦੀ ਫਸਲ(cauliflower farmers) ਦੀ ਪੈਦਾਵਾਰ ਨਸ਼ਟ ਕਰ ਦਿੱਤੀ। ਗੋਭੀ ਦਾ ਘੱਟ ਮਿਲਣ ਕਾਰਨ ਕਿਸਾਨ ਦੀ ਲਾਗਤ ਵੀ ਨਹੀਂ ਪੂਰੀ ਹੋ ਰਹੀ। ਜਿਸ ਕਾਰਨ ਮਜ਼ਬੂਰਨ ਕਿਸਾਨਾਂ ਖੇਤ ਵਿੱਚ ਹੀ ਖੜ੍ਹੀ ਫਸਲ ਵਾਹੁਣੀ ਸ਼ੁਰੂ ਕਰ ਦਿੱਤੀ ਹੈ। ਉਸਨੇ ਕਿਹਾ ਕਿ ਇਸ ਵਾਰ ਗੋਭੀ ਨੇ ਜ਼ਮੀਂਦਾਰ ਰੋਲ ਦਿੱਤੇ।  ਗੋਭੀ ਦੀ ਘੱਟ ਕੀਮਤ ਤੋਂ ਪਰੇਸ਼ਾਨ ਕਿਸਾਨਾਂ ਨੇ ਆਪਣੀ ਖੜ੍ਹੀ ਫਸਲ ਵਾਹੁਣੀ ਸ਼ੁਰੂ ਕਰ ਦਿੱਤੀ ਹੈ।

3 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ

ਕਿਸਾਨ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਸਦਾ ਇੱਕ ਏਕੜ ਦਾ 30 ਹਜ਼ਾਰ ਰੁਪਏ ਖਰਚ ਕੀਤਾ ਹੈ। ਹੁਣ ਬਹੁਤ ਮੁਸ਼ਕਲ ਨਾਲ ਤਿੰਨ ਰੁਪਏ ਕਿਲੋ ਦਾ ਮੁੱਲ ਰਿਹਾ ਹੈ। ਇਸੇ ਪਿੰਡ ਦੇ ਗੱਜਣ ਸਿੰਘ ਨੇ ਵੀ ਇੱਕ ਏਕੜ ਫ਼ਸਲ ਤਬਾਹ ਕਰ ਦਿੱਤੀ। ਉਸਨੇ ਕਿਹਾ ਕਿ ਉਸ ਨੇ ਹਾਈਬ੍ਰਿਡ ਬੀਜ ਖਰੀਦੇ, ਫਿਰ ਢੋਆ-ਢੁਆਈ ਦੀ ਲਾਗਤ ਤੋਂ ਇਲਾਵਾ ਬਹੁਤ ਸਾਰਾ ਪੈਸਾ ਖਾਦ ਵਿੱਚ ਚਲਾ ਗਿਆ ਹੈ। ਹਾਲਤ ਇਹ ਹੈ ਕਿ ਹੁਣ ਲਾਗਤ ਵੀ ਨਹੀਂ ਪੂਰੀ ਹੋ ਰਹੀ। ਇਸਦੇ ਨਾਲ ਗੋਭੀ ਉਤਪਾਦਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਕਿਲੋ ਗੋਭੀ ਲਈ 2 ਰੁਪਏ ਮੁਸ਼ਕਿਲ ਨਾਲ ਮਿਲ ਰਹੇ ਹਨ।

ਆਲੂਆਂ ਦਾ ਵੀ ਬੁਰਾ ਹਾਲ, ਪੈ ਸਕਦੇ ਸੜਕਾਂ ‘ਤੇ ਸੁੱਟਣੇ

ਸਿਰਫ ਗੋਭੀ ਹੀ ਨਹੀਂ ਬਲਕਿ ਆਲੂ ਦੀ ਫਸਲ ਦਾ ਵੀ ਇਹੀ ਹਾਲ ਹੈ। ਆਲੂ ਉਤਪਾਦਕਾਂ ਨੂੰ ਵੀ ਮਜ਼ਬੂਰ ਬਹੁਤ ਘੱਟ ਰੇਟ ਉੱਤੇ ਆਲੂ ਵੇਚਣੇ ਪੈ ਰਹੇ ਹਨ। ਕਿਸਾਨਾਂ ਨੂੰ ਡਰ ਹੈ ਕਿ ਜੇਕਰ 4-6 ਰੁਪਏ ਪ੍ਰਤੀ ਕਿਲੋ ਮਿਲਦੇ ਰਹੇ ਤਾਂ ਉਨ੍ਹਾਂ ਨੂੰ ਆਲੂ ਸੜਕਾਂ ‘ਤੇ ਸੁੱਟਣੇ ਪੈ ਸਕਦੇ ਹਨ।

ਕੇਂਦਰ ਵੱਲੋਂ ਪੰਜਾਬ ‘ਤੇ ਨਵਾਂ ਕੱਟ, ਸੂਬੇ ਨੂੰ ਝੱਲਣਾ ਪਵੇਗਾ ਹਰ ਸਾਲ 3200 ਕਰੋੜ ਰੁਪਏ ਦਾ ਵਿੱਤੀ ਨੁਕਸਾਨ…

ਹੋਰ ਕਰਜ਼ਾ ਲੈਣਾ ਪਏਗਾ

ਕਾਲਾ ਸੰਘਿਆਂ ਦੇ ਕਿਸਾਨ ਲਖਵੀਰ ਬੱਸੀ ਨੇ 35 ਏਕੜ ਵਿੱਚ ਆਲੂ ਦੀ ਕਾਸ਼ਤ ਕੀਤੀ ਹੈ ਜਿਸ ਵਿੱਚੋਂ 25 ਏਕੜ ਠੇਕੇ ’ਤੇ ਹੈ। “ਕੀਮਤਾਂ ਨੂੰ ਵੇਖ ਕੇ, ਅਜਿਹਾ ਲਗਦਾ ਹੈ ਕਿ ਮੈਂ ਜ਼ਮੀਨ ਦੇ ਮਾਲਕ ਨੂੰ ਪੈਸੇ ਨਹੀਂ ਦੇ ਸਕਾਂਗਾ। “ਮੈਨੂੰ ਲਗਦਾ ਹੈ ਕਿ ਮੈਨੂੰ ਹੁਣ ਹੋਰ ਕਰਜ਼ਾ ਲੈਣਾ ਪਏਗਾ। ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ ਸੁਧਾਰ ਹੋਵੇ। ”

ਘਰ ਬੈਠੇ ਹੀ ਖੇਤੀਬਾੜੀ ਮਸ਼ੀਨੀਰੀ ‘ਤੇ ਇੰਝ ਲਵੋ ਸਬਸਿਡੀ, ਜਾਣੋ ਅਪਲਾਈ ਕਰਨ ਦਾ ਤਰੀਕਾ…

ਟਮਾਟਰ ਦੇ ਭਾਅ ਵੀ ਅੱਧੇ ਹੀ ਰਹਿ ਗਏ

ਮੰਡੀ ਕਮੇਟੀ ਜਲੰਧਰ ਦੇ ਸਕੱਤਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਭਾਅ ਘਟਿਆ ਹੈ। ਉਸਨੇ ਦੱਸਿਆ ਕਿ “ਟਮਾਟਰ ਦੇ ਭਾਅ ਅੱਧੇ ਰਹਿ ਗਏ ਹਨ। 20-22 ਕਿਲੋ ਦਾ ਇੱਕ ਕਰੇਟ ਲਗਭਗ 300-400 ਰੁਪਏ ਵਿੱਚ ਵਿਕ ਰਿਹਾ ਹੈ। ”