India

ਵਿਦਿਆਰਥੀ ਨੇ ਬਦਲਾ ਲੈਣ ਲਈ ਪ੍ਰਿੰਸੀਪਲ ਨਾਲ ਕੀਤੀ ਇਹ ਕਰਤੂਤ !

ਬਿਉਰੋ ਰਿਪੋਰਟ : ਪ੍ਰਿੰਸੀਪਲ ਨੂੰ ਜ਼ਿੰਦਾ ਸਾੜਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇਹ ਵਾਰਦਾਤ ਇੰਦੌਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕਾਲਜ ਦੀ ਪ੍ਰਿੰਸੀਪਲ ਨੂੰ ਸਾਬਕਾ ਵਿਦਿਆਰਥੀ ਨੇ ਪੈਟਰੋਲ ਪਾਕੇ ਅੱਗ ਲਾ ਦਿੱਤੀ । ਪ੍ਰਿੰਸੀਪਲ 80 ਫੀਸਦੀ ਅੱਗ ਵਿੱਚ ਸੜ ਗਈ ਹੈ । ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮਲਾ ਸਿਮਰੋਲ ਥਾਣਾ ਖੇਤਰ ਦੇ ਬੀਐੱਮ ਕਾਲਜ ਆਫ ਇੰਜੀਨਰਿੰਗ ਦਾ ਦੱਸਿਆ ਜਾ ਰਿਹਾ ਹੈ । ਵਿਦਿਆਰਥੀ ਆਸ਼ੂਤੋਸ਼ ਸ਼੍ਰੀਵਾਸਤਵ ਨੇ ਕਾਲਜ ਦੀ 55 ਸਾਲ ਦੀ ਪ੍ਰਿੰਸੀਪਲ ਵਿਮੁਕਤਾ ਸ਼ਰਮਾ ‘ਤੇ ਆਪਣੀ ਬਾਈਕ ਤੋਂ ਪੈਟਰੋਲ ਕੱਢ ਕੇ ਸੁੱਟ ਦਿੱਤਾ । IG ਨੇ ਦੱਸਿਆ ਕਿ ਇਹ ਵਾਰਦਾਤ ਉਸ ਵੇਲੇ ਹੋਈ ਜਦੋਂ ਪ੍ਰਿੰਸੀਪਲ ਕਾਲਜ ਤੋਂ ਨਿਕਲ ਕੇ ਆਪਣੇ ਘਰ ਵੱਲ ਜਾਣ ਲਈ ਗੱਡੀ ਵਿੱਚ ਬੈਠਣ ਲੱਗੀ । ਦੱਸਿਆ ਜਾ ਰਿਹਾ ਹੈ ਕਿ ਆਸ਼ੂਤੋਸ਼ ਨੇ ਇਸ ਤੋਂ ਪਹਿਲਾਂ ਕਾਲਜ ਦੇ ਮੁਲਾਜ਼ਮ ‘ਤੇ ਚਾਕੂ ਨਾਲ ਹਮਲਾ ਕਰ ਚੁੱਕਾ ਹੈ । ਉਸ ਮਾਮਲੇ ਵਿੱਚ ਵਿਦਿਆਰਥੀ ਦੇ ਖਿਲਾਫ ਕੇਸ ਵੀ ਚੱਲ ਰਿਹਾ ਹੈ ।

ਬਚਨ ਦਾ ਮੌਕਾ ਨਹੀਂ ਦਿੱਤਾ

ਕਾਲਜ ਵਿੱਚ ਕੋਈ ਵੀ ਸੁਰੱਖਿਆ ਮੁਲਾਜ਼ਮ ਨਹੀਂ ਸੀ । ਮਹਿਲਾ ਮੁਲਾਜ਼ਮ ਨੇ ਦੱਸਿਆ ਕਿ ਪ੍ਰਿੰਸੀਪਲ ਸ਼ਾਮ 4:45 ਵਜੇ ਕਾਲਜ ਦੇ ਬਾਹਰ ਆਈ ਤਾਂ ਜਿਵੇ ਹੀ ਉਹ ਕਾਰ ਵਿੱਚ ਬੈਠਣ ਲੱਗੀ ਤਾਂ ਮੁਲਜ਼ਮ ਆਸ਼ੂਤੋਸ਼ ਆਇਆ ਅਤੇ ਉਸ ਨੇ ਪਲਾਸਟਿਕ ਦੀ ਬਾਲਟੀ ਤੋਂ ਪੈਟਰੋਲ ਪ੍ਰਿੰਸੀਪਲ ‘ਤੇ ਸੁੱਟ ਦਿੱਤਾ । ਜਿਵੇਂ ਹੀ ਪ੍ਰਿੰਸੀਪਲ ਬਾਹਰ ਨਿਕਲੀ ਮੁਲਜ਼ਮ ਨੇ ਲਾਇਟਰ ਦੇ ਨਾਲ ਅੱਗ ਲਾ ਦਿੱਤੀ । ਪ੍ਰਿੰਸੀਪਲ ਨੇ ਬਚਨ ਦੇ ਲਈ ਕਾਫੀ ਦੇਰ ਆਸ਼ੂਤੋਸ਼ ਨਾਲ ਹੱਥੋਪਾਈ ਕੀਤੀ। ਚੀਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਆਸ਼ੂਤੋਸ਼ ਫਰਾਰ ਹੋ ਗਿਆ ।

ਇਸ ਵਜ੍ਹਾ ਨਾਲ ਹਮਲਾ ਕੀਤਾ

ਮੁਲਜ਼ਮ ਆਸ਼ੂਤੋਸ਼ ਲੰਮੇ ਵਕਤ ਤੋਂ ਕਾਲਜ ਵਿੱਚ ਗੁੰਡਾਗਰਦੀ ਕਰ ਰਿਹਾ ਸੀ । 7ਵੇਂ ਸੈਮਿਸਟਰ ਦੇ 2 ਵਿਸ਼ੇ ਵਿੱਚ ATKT ਦੀ ਵਜ੍ਹਾ ਕਰਕੇ RGPV ਨੇ ਉਸ ਦੀ ਫਾਈਨਲ ਮਾਰਕਸ਼ੀਟ ਰੋਕ ਦਿੱਤੀ ਸੀ । ਕੁਝ ਦਿਨ ਪਹਿਲਾਂ 2 ਮੁਲਾਜਮ ਭੋਪਾਲ ਜਾਕੇ ਉਸ ਦੀ ਮਾਰਕਸ਼ੀਟ ਲੈਕੇ ਆਏ ਸਨ । ਉਹ ਹੀ ਦੇਣ ਦੇ ਲਈ ਉਸ ਨੂੰ ਬੁਲਾਇਆ ਗਿਆ ਸੀ । ਆਸ਼ੂਤੋਸ਼ ਨੇ ਮਾਰਕਸ਼ੀਟ ਲੈਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਮੁਲਾਜ਼ਮ ਵਿਜੇ ਪਟੇਲ ਪਹਿਲਾਂ ਚਾਕੂਬਾਜੀ ਦੀ ਘਟਨਾ ਦਾ ਕੇਸ ਵਾਪਸ ਲਏ। ਪਟੇਲ ਨੇ ਮਨਾ ਕਰ ਦਿੱਤਾ ਤਾਂ ਉਸ ਨੇ ਪ੍ਰਿੰਸੀਪਲ ‘ਤੇ ਹਮਲਾ ਕਰ ਦਿੱਤਾ ।

ਆਸ਼ੂਤੋਸ਼ ਨੇ ਹਮਲੇ ਤੋਂ ਬਾਅਦ ਸੂਸਾਈਡ ਦੀ ਕੋਸ਼ਿਸ਼ ਕੀਤੀ

ਪ੍ਰਿੰਸੀਪਲ ਨੂੰ ਅੱਗ ਦੇ ਹਵਾਲੇ ਕਰਨ ਤੋਂ ਬਾਅਦ ਉਹ ਦਰਿਆ ਵਿੱਚ ਛਾਲ ਮਾਰ ਕੇ ਸੂਸਾਈਡ ਕਰਨਾ ਚਾਉਂਦਾ ਸੀ ਪਰ ਪੁਲਿਸ ਨੇ ਬਹੁਤ ਹੀ ਹੁਸ਼ਿਆਰੀ ਦੇ ਨਾਲ ਉਸ ਨੂੰ ਫੜ ਲਿਆ। ਮੁਲਜ਼ਮ ਨੇ 4 ਮਹੀਨੇ ਪਹਿਲਾਂ ਕਾਲਜ ਦੇ ਮੁਲਾਜ਼ਮ ਵਿਜੇ ਪਟੇਲ ਨੂੰ ਚਾਕੂ ਮਾਰਿਆ ਸੀ । ਮੁਲਜ਼ਮ ਨੇ ਪਿਛਲੇ ਸਾਲ ਜੁਲਾਈ ਵਿੱਚ ਬੀ ਫਾਰਮੇਸੀ ਪਾਸ ਕੀਤੀ ਸੀ । ਸਤਵੇਂ ਸੈਮਿਸਟਰ ਵਿੱਚ 2 ਵਿਸ਼ਿਆਂ ਵਿੱਚ ATKT ਆਈ ਸੀ । 8ਵੇਂ ਸੈਮਿਸਟਰ ਵਿੱਚ ਉਨ੍ਹਾਂ ਨੇ ਪ੍ਰੀਖਿਆ ਦਿੱਤੀ ਸੀ । 18 ਅਕਤੂਬਰ ਨੂੰ ਨਤੀਜੇ ਰੋਕਣ ਦੀ ਵਜ੍ਹਾ ਕਰਕੇ ਉਸ ਨੇ ਮੁਲਾਜ਼ਮ ਵਿਜੇ ਪਟੇਲ ‘ਤੇ ਹਮਲਾ ਕੀਤਾ ਸੀ ।