India

IELTS ਦੀ ਟ੍ਰੇਨਿੰਗ ਲੈ ਰਹੇ ਸਨ 2 ਨੌਜਵਾਨ ! ਸ਼ੌਂਕ ਦੇ ਇਸ ਫਿਤੂਰ ਨੇ ਦੋਵਾਂ ਦੇ ਸਾਹ ਖਿੱਚ ਲਏ !ਨੌਜਵਾਨਾਂ ਲਈ ਵੱਡਾ ਸਬਕ

ਬਿਉਰੋ ਰਿਪੋਰਟ : 2 ਨੌਜਵਾਨ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਸਨ ਇਸ ਦੇ ਲਈ IELTS ਦੀ ਕੋਚਿੰਗ ਵੀ ਚੱਲ ਰਹੀ ਸੀ । ਘਰ ਵਾਲੇ ਵੀ ਕਾਗਜ਼ਾਦ ਤਿਆਰ ਕਰ ਰਹੇ ਸਨ । ਪਰ ਇੱਕ ਗਲਤੀ ਨੇ ਦੋਵਾਂ ਨੌਜਵਾਨਾਂ ਦੀ ਜਾਨ ਲੈ ਲਈ । ਪਰਿਵਾਰ ਬੱਚਿਆਂ ਨੂੰ ਸੱਤ ਸਮੁੰਦਰ ਪਾਰ ਦਿਲ ਦੇ ਪੱਥਰ ਰੱਖ ਕੇ ਵਿਦੇਸ਼ ਭੇਜਣ ਦੇ ਲਈ ਤਿਆਰ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਏਨੀ ਦੂਰ ਚੱਲੇ ਜਾਣਗੇ ਜਿੱਥੋਂ ਹੁਣ ਉਹ ਕਦੇ ਵਾਪਸ ਨਹੀਂ ਆ ਸਕਣਗੇ । ਇਸ ਪੂਰੀ ਘਟਨਾ ਦਾ ਜ਼ਿੰਮੇਵਾਰ ਉਹ ਸ਼ੌਕ ਜਾਂ ਫਿਰ ਫਿਤੂਰ ਕਹਿ ਲਓ ਜਿਸ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਨੌਜਵਾਨਾਂ ਦੀ ਜਾਨ ਲੈ ਲਈ ਹੈ । ਰਾਕੇਸ਼ ਅਤੇ ਗਰਿਮਾ ਦੀ ਜਾਨ ਵੀ ਇਸੇ ਨੇ ਹੀ ਲਈ ਹੈ । ਇਹ ਖਬਰ ਹਰ ਇੱਕ ਮਾਪਿਆਂ ਦੇ ਲਈ ਵੱਡਾ ਸਬਕ ਹੈ ਤਾਂਕਿ ਉਹ ਆਪਣੇ ਬੱਚਿਆ ਨੂੰ ਇਸ ਜਨੂੰਨ ਤੋਂ ਬਚਾ ਕੇ ਰੱਖਣ ।

ਸੈਲਫੀ ਤੇ ਰੀਲ ਬਣਾਉਣ ਦੇ ਸ਼ੌਂਕ ਨੇ ਲਈ ਜਾਨ

ਦਰਅਸਲ ਇਹ ਘਟਨਾ ਹਰਿਆਣਾ ਦੇ ਫਤਿਹਾਬਾਦ ਦੀ ਹੈ ਜਿੱਥੇ 2 ਨੌਜਵਾਨ ਰਾਕੇਸ਼ ਅਤੇ ਗਰਿਮਾ ਵਿਦੇਸ਼ ਜਾਣ ਦੇ ਲਈ IELTS ਦੀ ਕੋਚਿੰਗ ਲੈ ਰਹੇ ਸਨ । ਇਸੇ ਸਿਲਸਿਲੇ ਵਿੱਚ ਉਹ ਆਪਣੀ ਕਾਗਜ਼ੀ ਕੰਮ ਦੇ ਲਈ ਜਾ ਰਹੇ ਸਨ । ਟੋਹਾਨਾ ਦੇ ਨਜ਼ਦੀਕ ਟ੍ਰੇਨ ਦੀਆਂ ਲਾਈਨਾਂ ਆਇਆ ਅਤੇ ਉਨ੍ਹਾਂ ਨੇ ਆਪਣਾ ਮੋਬਾਈਲ ਕੱਢ ਕੇ ਰੀਲ ਬਣਾਉਣੀ ਅਤੇ ਸੈਲਫੀ ਲੈਣੀ ਸ਼ੁਰੂ ਕਰ ਦਿੱਤੀਆਂ । ਰੀਲ ਨੂੰ ਐਡਵੈਂਚਰਸ ਬਣਾਉਣ ਦੇ ਚੱਕਰ ਵਿੱਚ ਦੋਵੇ ਤੇਜ ਆ ਰਹੀ ਟ੍ਰੇਨ ਦੇ ਇੰਨੇ ਨਜ਼ਦੀਕ ਪਹੁੰਚ ਗਏ ਕਿ ਰੇਲ ਗੱਡੀ ਦੀ ਚਪੇਟ ਵਿੱਚ ਆ ਗਏ । ਹਾਦਸਾ ਇੰਨਾਂ ਜ਼ਿਆਦਾ ਖਤਰਨਾਕ ਸੀ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਦੋਵਾਂ ਨੌਜਵਾਨਾਂ ਦੇ ਆਈ ਕਾਰਡ ਤੋਂ ਪਛਾਣ ਹੋਈ ਅਤੇ ਪਰਿਵਾਰ ਨੂੰ ਇਤਹਾਲ ਕੀਤੀ ਗਈ । ਖਬਰ ਸੁਣਨ ਤੋਂ ਬਾਅਦ ਪਰਿਵਾਰ ਦੇ ਹੱਥ ਪੈਰ ਠੰਢੇ ਹੋ ਗਏ ।

ਲੋਕਾਂ ਦਾ ਕਹਿਣਾ ਹੈ ਕਿ ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਦੋਵੇ ਨੌਜਵਾਨ ਟੱਕਰ ਲੱਗਣ ਤੋਂ ਬਾਅਦ ਦੂਰ ਜਾਕੇ ਡਿੱਗੇ ਅਤੇ ਮੌਕੇ ‘ਤੇ ਹੀ ਦੋਵਾਂ ਦੀ ਮੌਤ ਹੋ ਗਈ । ਪੁਲਿਸ ਨੇ ਦੋਵਾਂ ਨੌਜਵਾਨਾਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਟਮਾਰਟਮ ਕਰਵਾਇਆ ਜਾ ਰਿਹਾ ਹੈ । ਹੁਣ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਸਿਰ ‘ਤੇ ਸੱਟ ਲੱਗਣ ਦੀ ਵਜ੍ਹਾ ਕਰਕੇ ਮੌਤ ਹੋਈ ।

ਦੋਵਾਂ ਨੌਜਵਾਨਾਂ ਦੀ ਬੁਲੇਟ ਬਾਈਕ ਵੀ ਰੇਲਵੇ ਟਰੈਕ ਦੇ ਕਿਨਾਰੇ ਖੜੀ ਹੋਈ ਮਿਲੀ । ਇਤਲਾਹ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ । ਲੋਕਾਂ ਦੇ ਬਿਆਨ ਲਏ ਜਾ ਰਹੇ ਹਨ । ਰੇਲਵੇ ਟਰੈਕ ‘ਤੇ ਇਸ ਤਰ੍ਹਾਂ ਦੇ ਵੀਡੀਓ ਬਣਾਉਣ ਦੌਰਾਨ ਹੋਇਆ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ । ਸੋਸ਼ਲ ਮੀਡੀਆ ਅਜਿਹੇ ਵੀਡੀਓ ਦੇ ਨਾਲ ਭਰਿਆ ਹੋਇਆ ਹੈ । ਜਿਸ ਦੀ ਵਜ੍ਹਾ ਕਰਕੇ ਹੁਣ ਤੱਕ ਕਈ ਹਾਦਸੇ ਹੋ ਚੁੱਕੇ ਹਨ । ਇਸ ਦੇ ਬਾਵਜੂਦ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਅਜਿਹੇ ਵੀਡੀਓ ਅਪਲੋਡ ਕਰਨ ਦੇ ਚੱਕਰ ਵਿੱਚ ਨੌਜਵਾਨ ਅਜਿਹੀ ਹਰਕਤ ਕਰਦੇ ਹਨ ਜਿਸ ਦੀ ਵਜ੍ਹਾ ਕਰਕੇ ਉਹ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਵੀਡੀਓ ਨੂੰ ਅਪਲੋਡ ਹੋਣ ਤੋਂ ਰੋਕੇ ਅਤੇ ਪੁਰਾਣੇ ਅਪਲੋਡ ਵੀਡੀਓ ਨੂੰ ਆਪਣੇ ਪਲੇਟਫਾਰਮ ਤੋਂ ਡਿਲੀਟ ਕਰੇ।