Punjab

ਪੰਜਾਬ ਦੀ ਯੂਨੀਵਰਸਿਟੀ ‘ਚ ਕਸ਼ਮੀਰੀ ਵਿਦਿਆਰਥੀ ਦੀ ਭੇਦ-ਭਰੇ ਹਾਲਾਤਾਂ ਵਿੱਚ ਮੌਤ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਕਸ਼ਮੀਰੀ ਵਿਦਿਆਰਥੀ ਦੀ ਅਚਾਨਕ ਮੌਤ ਹੋ ਗਈ ਹੈ । ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਰਹਿਣ ਵਾਲੇ ਬਾਰਿਕ ਹੁਸੈਨ ਬੀਟੈਕ ਫਾਈਨਲ ਈਅਰ ਦਾ ਵਿਦਿਆਰਥੀ ਸੀ । ਵੀਰਵਾਰ ਨੂੰ ਹਸਪਤਾਲ ਵਿੱਚ ਕਮਰੇ ਦੇ ਬਾਹਰ ਅਚਾਨਕ ਉਹ ਬੇਹੋਸ਼ ਹੋ ਕੇ ਡਿੱਗ ਗਿਆ । ਕਾਲਜ ਸਟਾਫ ਅਤੇ ਵਿਦਿਆਰਥੀ ਉਸ ਨੂੰ ਫੌਰਨ ਸਿਵਲ ਹਸਪਤਾਲ ਲੈਕੇ ਗਏ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਸ਼ੁਰੂਆਤੀ ਜਾਂਚ ਦੇ ਮੁਤਾਬਿਕ ਬਾਰਿਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਇੱਕ ਭਰਾ ਵੀ ਹੈ ਜਿਸ ਦੀ ਇੱਕ ਸਾਲ ਪਹਿਲਾਂ ਹੀ ਮੌਤ ਹੋਈ ਸੀ। ਖੰਨਾ ਦੇ ਲਿਬੜਾ ਸਥਿਤ ਗੁਲਜਾਰ ਕਾਲਜ ਵਿੱਚ ਪੜਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਨੇ ਦੱਸਿਆ ਕਿ ਬਾਰਿਕ ਉਨ੍ਹਾਂ ਤੋਂ ਵੱਖ ਰਹਿੰਦਾ ਸੀ। ਉਸ ਦੇ ਰੂਮ ਮੇਟ ਦੂਜੇ ਸੂਬਿਆਂ ਤੋਂ ਨੌਜਵਾਨ ਸਨ। ਉਸ ਨੇ ਰਾਤ ਦਾ ਖਾਣਾ ਖਾਦਾ ਉਸ ਦੇ ਬਾਅਦ ਕਮਰੇ ਵਿੱਚ ਚੱਲਾ ਗਿਆ। ਉਹ ਵੇਖਣ ਵਿੱਚ ਬਿਲਕੁਲ ਠੀਕ ਲੱਗ ਰਿਹਾ ਸੀ।

ਪੁਲਿਸ ਪਰਿਵਾਰ ਦਾ ਇੰਤਜਾਰ ਕਰ ਰਹੀ ਹੈ

DSP ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਦਰ ਥਾਣੇ ਵਿੱਚ SHO ਦਵਿੰਦਰਪਾਲ ਸਿੰਘ ਨੂੰ ਕਾਲਜ ਭੇਜਿਆ ਸੀ,ਬਾਰਿਸ ਦੇ ਪਰਿਵਾਰ ਨੂੰ ਇਤਲਾਹ ਕੀਤੀ ਗਈ ਹੈ । ਵਿਦਿਆਰਥੀਆਂ ਨੇ ਦੱਸਿਆ ਜੰਮੂ-ਕਸ਼ਮੀਰ ਵਿੱਚ ਬਾਰਿਕ ਦੀ ਪੜਾਈ ਲਈ ਪਰਿਵਾਰ ਦੇ ਕੋਲ ਪੈਸੇ ਨਹੀਂ ਸਨ। ਜਿਸ ਦੇ ਚੱਲ ਦੇ ਸਰਕਾਰੀ ਮਦਦ ਨਾਲ ਉਸ ਨੂੰ ਪੰਜਾਬ ਵਿੱਚ ਪੜਾਇਆ ਜਾ ਰਿਹਾ ਸੀ। ਮਾਪਿਆਂ ਦਾ ਸੁਪਣਾ ਸੀ ਕਿ ਪੁੱਤਰ ਚੰਗਾ ਇੰਜੀਅਰ ਬਣੇ ਅਤੇ ਚੰਗੀ ਨੌਕਰੀ ਕਰੇ । ਬਾਰਿਕ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਦੂਜਾ ਸਹਾਰਾ ਨਹੀਂ ਰਿਹਾ ।