International

ਅੰਮ੍ਰਿਤਸਰ ਦੀ ‘ਨਿੱਕੀ ਰੰਧਾਵਾ’ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਰੇਸ ‘ਚ ਸਭ ਤੋਂ ਅੱਗੇ !

ਬਿਉਰੋ ਰਿਪੋਰਟ : ਅੰਮ੍ਰਿਤਸਰ ਦੀ ਰਹਿਣ ਵਾਲੀ ਨਿੱਕੀ ਹੇਲੀ ਨੇ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਦੇ ਲਈ ਕਦਮ ਅੱਗੇ ਵਧਾ ਦਿੱਤਾ ਹੈ। ਉਨ੍ਹਾਂ ਦਾ ਪਹਿਲਾਂ ਸਿੱਧਾ ਮੁਕਾਬਲਾ ਆਪਣੀ ਹੀ ਪਾਰਟੀ ਦੇ ਰੀਪਬਲਿਕਨ ਦੇ ਉਮੀਦਵਾਰ ਟਰੰਪ ਨਾਲ ਹੋਵੇਗਾ । ਉਸ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਨਾਲ ਆਹਮੋ-ਸਾਹਮਣੇ ਆਉਣਗੇ । ਪਰ ਉਸ ਤੋਂ ਪਹਿਲਾਂ ਹੀ ਨਿੱਕੀ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਮਰੀਕਾ ਦੀ ਵਕੀਲ ਅਤੇ ਲਿਖਾਰੀ ਐੱਨ ਕੋਲਟਨ ਨੇ ਨਿੱਕੀ ਦੇ ਖਿਲਾਫ਼ ਨਸਲ ਭੇਦੀ ਟਿੱਪਣੀ ਕੀਤੀ ਹੈ । ਇੱਕ ਪੋਡਕਾਸਟ ਦੌਰਾਨ ਕੋਲਟਰ ਨੇ ਨਿੱਕੀ ਹੈਲੀ ਨੂੰ ਕਿਹਾ ‘ਤੁਸੀਂ ਵਾਪਸ ਆਪਣੇ ਮੁਲਕ ਭਾਰਤ ਕਿਉਂ ਨਹੀਂ ਚੱਲੇ ਜਾਂਦੇ ਹੋ’ ?

ਨਿੱਕੀ ਹੇਲੀ ‘ਤੇ ਹਮਲਾਵਰ ਹੁੰਦੇ ਹੋਏ ਐੱਨ ਕੋਲਟਨ ਨੇ ਭਾਰਤ ਦੇ ਸਭਿਆਚਾਰ ‘ਤੇ ਵੀ ਮਾੜੇ ਕੁਮੈਂਟ ਕਰਦੇ ਹੋਏ ਕਿਹਾ ‘ਗਾਂ ਦੀ ਪੂਜਾ ਕੌਣ ਕਰਦਾ ਹੈ ? ਭਾਰਤ ਵਿੱਚ ਸਭ ਭੁੱਖੇ ਮਰ ਰਹੇ ਹਨ। ਉੱਥੇ ਚੂਹਿਆਂ ਦੇ ਮੰਦਰ ਹਨ’

ਨਿੱਕੀ ਦੀ ਦਾਅਵੇਦਾਰੀ ਤੋਂ ਚਿੜ ਗਈ ਕੋਲਟਨ

ਭਾਰਤੀ ਮੂਲ ਦੀ ਨਿੱਕੀ ਹੈਲੀ ਨੇ 15 ਫਰਵਰੀ ਨੂੰ ਰੀਪਬਲਿਕਨ ਪਾਰਟੀ ਤੋਂ ਰਾਟਰਪਤੀ ਉਮੀਦਵਾਰ ਦੀ ਚੋਣ ਲੜਨ ਦਾ ਦਾਅਵਾ ਪੇਸ਼ ਕੀਤਾ ਸੀ । ਜਿਸ ਤੋਂ ਕੋਲਟਨ ਚਿੜੀ ਹੋਈ ਹੈ । ਉਸ ਨੇ ਕਿਹਾ ਕਿ ਨਿੱਕੀ ਹੇਲੀ ਨੂੰ 2 ਫੀਸਦੀ ਤੋਂ ਜ਼ਿਆਦਾ ਵੋਟ ਨਹੀਂ ਮਿਲਣਗੇ । ਕੋਲਟਨ ਨੇ ਹੇਲੀ ਦੇ ਚਰਿਤਰ ਬਾਰੇ ਵੀ ਗਲਤ ਟਿੱਪਣੀਆਂ ਕੀਤੀਆਂ ਸਨ । ਉਸ ਨੇ ਕਿਹਾ ਹੇਲੀ ਦੀ ਹਮਾਇਤ ਕਰਨ ਵਾਲੇ ਲੋਕ ਮਹਿਲਾਵਾਂ ਨੂੰ ਨਫਰਤ ਕਰਨ ਵਾਲੇ ਹਨ ।

ਪਹਿਲੀ ਵੀ ਕਈ ਵਾਰ ਕੁਮੈਂਟ ਕਰ ਚੁੱਕੀ ਹੈ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਨ ਕੋਲਟਨ ਨੇ ਨਿੱਕੀ ਹੇਲੀ ‘ਤੇ ਇਸ ਤਰ੍ਹਾਂ ਨਸਲ ਭੇਦੀ ਕੁਮੈਂਟ ਕੀਤੇ ਹੋਣ। ਇਸ ਤੋਂ ਪਹਿਲਾਂ 2016 ਵਿੱਚ ਕੋਲਟਨ ਨੇ ਟਰੰਪ ਨੂੰ ਨਿੱਕੀ ਹੇਲੀ ਨੂੰ ਭਾਰਤ ਵਾਪਸ ਭੇਜਣ ਦੇ ਲਈ ਕਿਹਾ ਸੀ । ਇਸ ਤੋਂ ਇਲਾਵਾ ਜਦੋਂ 2015 ਵਿੱਚ ਚਾਲਸਟਨ ਵਿੱਚ ਸ਼ੂਟਿੰਗ ਤੋਂ ਬਾਅਦ ਨਿੱਕੀ ਨੇ ਝੰਡੇ ਨੂੰ ਝੁਕਾਉਣ ਦਾ ਸੁਝਾਅ ਦਿੱਤਾ ਸੀ ਤਾਂ ਕੋਲਟਨ ਨੇ ਹੇਲੀ ਨੂੰ ਬੇਵਕੂਫ ਕਿਹਾ ਸੀ ।

ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਨਿੱਕੀ

UN ਵਿੱਚ ਰਾਜਦੂਤ ਅਤੇ ਦੱਖਣੀ ਕੈਰੋਲਿਨੀ ਦੀ ਗਵਰਨਰ ਰਹਿ ਚੁੱਕੀ ਨਿੱਕੀ ਅਮਰੀਕਾ ਵਿੱਚ 1972 ਵਿੱਚ ਜਨਮੀ ਸੀ । ਉਸ ਦਾ ਅਸਲੀ ਨਾਂ ਨਿੱਕੀ ਰੰਧਾਵਾ ਹੈ। ਪਿਤਾ ਅਜੀਤ ਸਿੰਘ ਰੰਧਾਵਾ ਪਤਨੀ ਰਾਜ ਕੌਰ ਦੇ ਨਾਲ 1960s ਵਿੱਚ PhD ਕਰਨ ਦੇ ਲਈ ਉਹ ਅੰਮ੍ਰਿਤਸਰ ਤੋਂ ਅਮਰੀਕਾ ਆ ਕੇ ਵੱਸ ਗਏ ਸਨ । ਨਿੱਕੀ ਦੇ 2 ਭਰਾ ਮਿੱਠੀ ਅਤੇ ਸਿਮੀ ਅਤੇ ਇੱਕ ਭੈਣ ਸਿਮਰਨ ਹੈ ।

ਅਮਰੀਕਾ ਦੀ ਸਿਆਸਤ ਵਿੱਚ ਮਸ਼ਹੂਰ ਹੈ ਨਿੱਕੀ

ਨਿੱਕੀ ਨੂੰ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਕਰੀਬੀ ਮੰਨਿਆ ਜਾਂਦਾ ਹੈ । ਹਿਲੇਰੀ ਹੀ ਉਨ੍ਹਾਂ ਸਿਆਸਤ ਵਿੱਚ ਲੈਕੇ ਆਈ ਸੀ । ਸਿਆਸਤ ਵਿੱਚ ਆਉਣ ਤੋਂ ਪਹਿਲਾਂ ਨਿੱਕੀ ਕਾਰਪੋਰੇਟ ਵਰਲਡ ਵਿੱਚ ਨਾਂ ਕਮਾ ਚੁੱਕੀ ਸੀ । ਪਰਿਵਾਰ ਦੀ ਕੰਪਨੀ ਚਲਾਉਣ ਦੇ ਬਾਅਦ 1998 ਵਿੱਚ ਓਆਜੇਂਬਰਨ ਕਾਉਂਟੀ ਚੈਂਬਰ ਆਫ ਕਾਮਰਸ ਦੇ ਬੋਰਡ ਆਫ ਡਾਇਰੈਕਟ ਵਿੱਚ ਸ਼ਾਮਲ ਹੋਈ । 2004 ਵਿੱਚ ਨੈਸ਼ਨਲ ਐਸੋਸੀਏਸ਼ਨ ਆਫ ਵੂਮੈਨ ਬਿਜਨੈਸ ਆਨਰ ਦੀ ਪ੍ਰਧਾਨ ਵੀ ਬਣੀ ਸੀ । ਇਸ ਤੋਂ ਬਾਅਦ ਉਹ ਸਿਆਸਤ ਵਿੱਚ ਆਈ ਸੀ ।