Punjab

ਅਮਿਤ ਸ਼ਾਹ ਦੀ ਰੈਲੀ ਦੇ ਵਿਰੋਧ ‘ਚ ਹਵਾਰਾ ਕਮੇਟੀ ਦੀ ਲੋਕਾਂ ਨੂੰ ਅਪੀਲ , ਗੁਰਦਾਸਪੁਰ ਪਹੁੰਚਣ ਦੀ ਕਹੀ ਗੱਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 18 ਜੂਨ ਨੂੰ ਗੁਰਦਾਸਪੁਰ ਵਿਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਮੋਦੀ ਸਰਕਾਰ ਦੇ ਕਾਰਜਕਾਲ ਦੇ 9 ਸਾਲ ਪੂਰੇ ਹੋਣ ’ਤੇ ਕੀਤੀ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਰੈਲੀਆਂ ਦੇ ਵਿਰੋਧ ਤੋਂ ਡਰਦਿਆਂ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਨੂੰ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ।

ਇਸੇ ਦੌਰਾਨ ਅਮਿਤ ਸ਼ਾਹ ਦੀ ਰੈਲੀ ਦੇ ਵਿਰੋਧ ਵਿੱਚ ਹਵਾਰਾ ਕਮੇਟੀ ਵੱਲੋਂ ਰੈਲੀ ਮੌਕੇ ਸ਼ਾਤਮਈ ਵਿਰੋਧ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਕਮੇਟੀ ਆਗੂਆਂ ਨੇ ਕਿਹਾ ਕਿ ਸਿੱਖ ਸਰਕਾਰਾਂ ਦੇ ਦੋਹਰੇ ਮਾਪਦੰਡ ਦਾ ਸ਼ਿਕਾਰ ਹਨ।ਹਰ ਜਾਇਜ਼ ਹੱਕ ਨੂੰ ਮਨਵਾਉਣ ਲਈ ਸਿੱਖਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਜਦਕਿ ਬਹੁ ਗਿਣਤੀ ਨੂੰ ਕਦੀ ਵੀ ਨਾ ਤਾਂ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਕਰਨਾ ਪੈਂਦਾ ਤੇ ਨਾ ਹੀ ਸੜਕਾਂ ਤੇ ਧਰਨੇ ਦੇਣੇ ਪੈਂਦੇ ਹਨ ।ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਗੁਰਪੁਰਬ ਤੇ ਐਲਾਨੇ ਗਏ ਬੰਦੀ ਸਿੰਘ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਖਹਿਰਾ ਨੂੰ ਅੱਜ ਤੱਕ ਰਿਹਾ ਨਹੀ ਕੀਤਾ ਗਿਆ ।

ਜਦਕਿ ਇਹ ਦੋਨੋਂ ਅਦਾਲਤ ਵੱਲੋਂ ਦਿੱਤੀ ਸਜ਼ਾ ਤੋਂ ਦੋ ਗੁਨਾ ਵੱਧ ਸਜ਼ਾ ਭੁਗਤ ਚੁੱਕੇ ਹਨ। ਜਥੇਦਾਰ ਹਵਾਰਾ,ਭਾਰੀ ਤਾਰਾ,ਭਾਈ ਭਿਉਰਾ ਆਦਿ ਬੰਦੀ ਸਿੰਘਾ ਨੂੰ ਵੀ ਜਾਣ ਭੁਜ ਕੇ ਰਿਹਾ ਨਹੀ ਕੀਤਾ ਜਾ ਰਿਹਾ।ਗਵਰਨਰ ਪੰਜਾਬ ਨੇ ਪਿਛਲੇ ਸਾਲ 22 ਜਨਵਰੀ ਨੂੰ ਬੰਦੀ ਸਿੰਘ ਰਿਹਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਹ ਭਰੋਸੇ ਤੇ ਪੂਰੇ ਨਹੀਂ ਉਤਰੇ ।ਬਹਿਬਲ ਕਲਾਂ ਗੋਲੀ ਕਾਂਡ ਦੇ ਸੰਬਥ ਵਿਚ ਚਲਾਨ ਪੇਸ਼ ਨਹੀ ਕੀਤਾ ਜਾ ਰਿਹਾ ਅਤੇ ਨਾ ਹੀ ਭਾਰਤ ਦੇ ਰਾਸ਼ਟਰਪਤੀ ਵਲੋਂ ਬੇਅਦਬੀਆ ਦੀ ਸਜ਼ਾਵਾਂ ਉਮਰ ਕੈਦ ਦੇਣ ਵਾਲੇ ਬਿੱਲ ਤੇ ਦਸਤਖਤ ਕੀਤੇ ਜਾਰਹੇ ਹਨ।ਕਮੇਟੀ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ ਅਤੇ ਦਿਲਸ਼ੇਰ ਸਿੰਘ ਵਕੀਲ ਨੇ ਅਪੀਲ ਕੀਤੀ ਕਿ ਇਨਸਾਫ਼ ਪਸੰਦ ਪੰਜਾਬੀ ਸ਼ਾਂਤ ਮਈ ਰੋਸ ਵਿੱਚ ਸ਼ਾਮਲ ਹੋਣ ਲਈ ਸਵਰੇ ਦੱਸ ਵਜੇ ਗੁਰਦਾਸਪੁਰ ਪੁੱਜਣ।

ਦੱਸ ਦਈਏ ਕਿ ਪੰਜਾਬ ਵਿੱਚ ਇਨ੍ਹਾਂ ਦੀਆਂ ਰੈਲੀਆਂ ਦਾ ਵਿਰੋਧ ਹੋਣ ਦੇ ਡਰ ਦੀ ਵਜ੍ਹਾ ਕਰਕੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਮੋਰਚੇ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੂੰ ਹਿਰਾਸਤ ਵਿੱਚ ਲਿਆ ਗਿਆ । ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਐਤਵਾਰ ਨੂੰ ਗੁਰਦਾਸਪੁਰ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਰੈਲੀ ਵਾਲੀ ਥਾਂ ਦੇ ਕੋਲ ਜਾਕੇ ਉਹ ਰੈਲੀ ਕਰਨਗੇ, ਜਿਸ ਦੇ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ।