India

ਪਹਿਲਾਂ ਚੋਰਾਂ ਨੇ ਘਰ ‘ਚ ਗਹਿਣੇ ਚੋਰੀ ਕੀਤੇ, ਫਿਰ ਕੋਰੀਅਰ ਦੇ ਜ਼ਰੀਏ ਵਾਪਸ ਭੇਜੇ ਗਹਿਣੇ,ਪੁਲਿਸ ਨੂੰ ਇਹ ਸ਼ੱਕ

theif send back jewellery to owner

ਬਿਊਰੋ ਰਿਪੋਰਟ : ਤੁਹਾਨੂੰ ਅਸੀਂ ਜਿਹੜੀ ਚੋਰੀ ਦੀ ਵਾਰਦਾਤ ਬਾਰੇ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ । ਸ਼ਾਇਦ ਹੀ ਤੁਸੀਂ ਇੰਨੇ ਇਮਾਨਦਾਰ ਚੋਰ ਵੇਖੇ ਹੋਣਗੇ ਜੋ ਤੁਹਾਡੇ ਲੱਖਾਂ ਦੇ ਚੋਰੀ ਕੀਤੇ ਹੋਏ ਗਹਿਣੇ ਤੁਹਾਨੂੰ ਵਾਪਸ ਭੇਜ ਦੇਣ। ਅਜਿਹੀ ਹੀ ਹੈਰਾਨ ਕਰਨ ਵਾਲੀ ਵਾਰਦਾਤ ਗਾਜ਼ੀਆਬਾਦ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਮਹਿਲਾ ਅਧਿਆਪਕ ਪ੍ਰੀਤੀ ਦੇ ਫਲੈਟ ਵਿੱਚੋ 23 ਅਕਤੂਬਰ ਨੂੰ ਚੋਰੀ ਹੋਈ ਸੀ। ਘਰ ਵਿੱਚੋਂ 25 ਹਜ਼ਾਰ ਕੈਸ਼, 14 ਲੱਖ ਦੇ ਗਹਿਣੇ ਚੋਰੀ ਹੋਏ ਸਨ। ਉਸ ਵੇਲੇ ਘਰ ਚੋਰੀ ਹੋਈ ਸੀ,ਪੂਰਾ ਪਰਿਵਾਰ 27 ਅਕਤੂਬਰ ਨੂੰ ਘਰ ਪਰਤਿਆ ਸੀ। 29 ਅਕਤੂਬਰ ਦੀ ਸ਼ਾਮ ਨੂੰ DTDC ਕੰਪਨੀ ਦਾ ਕੋਰੀਅਰ ਘਰ ਆਇਆ ਅਤੇ ਉਸ ਵਿੱਚ ਚੋਰੀ ਕੀਤੇ ਹੋਏ ਗਹਿਣੇ ਸਨ । ਮਹਿਲਾ ਵੇਖ ਕੇ ਹੈਰਾਨ ਹੋ ਗਈ, ਉਸ ਨੇ ਫੌਰਨ ਪੁਲਿਸ ਨੂੰ ਇਤਲਾਹ ਕੀਤੀ। ਪੁਲਿਸ ਹੁਣ ਉਸ ਕੰਪਨੀ ਤੱਕ ਪਹੁੰਚ ਗਈ ਹੈ ਜਿਸ ਤੋਂ ਕੋਰੀਅਰ ਹੋਇਆ ਸੀ।

ਹਾਪੁੜ ਤੋਂ ਭੇਜਿਆ ਸੀ ਕੋਰੀਅਰ

ਮਹਿਲਾ ਨੂੰ ਚੋਰੀ ਕੀਤੇ ਗਏ ਗਹਿਣੇ ਦਾ ਜਿਹੜਾ ਕੋਰੀਅਰ ਆਇਆ ਹੈ ਉਹ ਹਾਪੁੜ ਤੋਂ ਭੇਜਿਆ ਗਿਆ ਸੀ। ਪਾਰਸਲ ਰਾਜਦੀਪ ਜਵੈਲਰਸ ਹਾਪੁੜ ਦੇ ਨਾਂ ਨਾਲ ਆਇਆ ਸੀ । ਪਰ ਪੁਲਿਸ ਜਦੋਂ ਹਾਪੁੜ ਦੀ ਜਵੈਲਰੀ ਮਾਰਕਿਟ ਪਹੁੰਚੀ ਤਾਂ ਇਸ ਨਾਂ ਦਾ ਕੋਈ ਵੀ ਸੁਨਿਆਰਾ ਨਹੀਂ ਸੀ । ਜਦੋਂ ਪੁਲਿਸ DTDC ਦੇ ਦਫ਼ਤਰ ਪਹੁੰਚੀ ਤਾਂ ਮੁਲਾਜ਼ਮਾਂ ਨੇ ਦੱਸਿਆ ਕਿ 2 ਨੌਜਵਾਨ ਕੋਰੀਅਰ ਬੁੱਕ ਕਰਵਾਉਣ ਆਏ ਸਨ ਜਿੰਨਾਂ ਦੀ ਤਸਵੀਰ CCTV ਵਿੱਚ ਕੈਦ ਹੋਈ ਹੈ। ਪੁਲਿਸ ਨੇ DTDC ਦੇ ਦਫ਼ਤਰ ਤੋਂ ਕੋਰੀਅਰ ਬੁੱਕ ਕਰਵਾਉਣ ਵਾਲਿਆਂ ਦੀ ਫੁੱਟੇਜ ਲੈ ਲਈ ਹੈ । ਪੁਲਿਸ ਲਈ ਵੀ ਇਹ ਮਾਮਲਾ ਹੈਰਾਨ ਕਰਨ ਵਾਲਾ ਹੈ । ਆਖਿਰ ਚੋਰਾਂ ਨੇ ਅੱਧੇ ਗਹਿਣੇ ਕਿਉਂ ਕੋਰੀਅਰ ਦੇ ਜ਼ਰੀਏ ਭੇਜੇ ਹਨ । ਪੁਲਿਸ ਨੂੰ ਚੋਰੀ ਦੇ ਇਸ ਮਾਮਲੇ ਵਿੱਚ ਕਿਸੇ ਨਜ਼ਦੀਕੀ ਦਾ ਹੱਥ ਹੋਣ ਦਾ ਸ਼ੱਕ ਹੈ।

ਪੁਲਿਸ ਇਸ ਐਂਗਲ ਨਾਲ ਕਰ ਰਹੀ ਹੈ ਜਾਂਚ

ਪੁਲਿਸ ਨੂੰ ਸ਼ੁੱਕ ਹੈ ਪਹਿਲਾਂ ਗਹਿਣਿਆਂ ਦੀ ਚੋਰੀ ਫਿਰ ਕੁਝ ਗਹਿਣੇ ਵਾਪਸ ਕਰਨ ਪਿੱਛੇ ਕਿਸੇ ਨਜ਼ਦੀਕੀ ਦਾ ਹੱਥ ਹੋ ਸਕਦਾ ਹੈ। ਕਿਉਂਕਿ ਆਮ ਤੌਰ ‘ਤੇ ਸ਼ਾਇਦ ਹੀ ਕਿਸੇ ਚੋਰ ਨੂੰ ਘਰ ਦੇ ਮਾਲਕ ਉਸ ਦੇ ਫੋਨ ਨੰਬਰ ਦੇ ਬਾਰੇ ਪਤਾ ਹੁੰਦਾ ਹੈ। ਜਦਕਿ ਇਹ ਦੋਵੇ ਚੀਜ਼ਾ ਪਾਰਸਲ ‘ਤੇ ਲਿਖਿਆ ਹੋਇਆ ਸਨ । ਹੁਣ ਉਹ ਸ਼ਖ਼ਸ ਕੌਣ ਹੈ ? ਜਿਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ? ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪਰ ਹੋ ਸਕਦਾ ਹੈ ਜਿਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਉਸ ਦਾ ਪਰਿਵਾਰ ਨਾਲ ਗਹਿਣਿਆਂ ਨੂੰ ਲੈਕੇ ਵਿਵਾਦ ਰਿਹਾ ਹੋਵੇ। ਆਪਣਾ ਹਿੱਸਾ ਲੈਣ ਤੋਂ ਬਾਅਦ ਉਸ ਨੇ ਇਮਾਨਦਾਰੀ ਵਿਖਾਉਂਦੇ ਹੋਏ ਬਾਕੀ ਗਹਿਣੇ ਵਾਪਸ ਕਰ ਦਿੱਤੇ ਹੋਣ। ਪਰ ਇਹ ਸਾਰਾ ਕੁਝ ਤਾਂ ਹੀ ਸਾਫ਼ ਹੋ ਸਕੇਗਾ ਜਦੋਂ ਪਰਿਵਾਰ ਦੇ ਲੋਕ ਕਿਸੇ ‘ਤੇ ਸ਼ੱਕ ਜ਼ਾਹਿਰ ਕਰਨਗੇ ।

ਚੋਰਾਂ ਨੇ ਇੰਨੇ ਲੱਖ ਦੇ ਗਹਿਣੇ ਵਾਪਸ ਕੀਤੇ

ਚੋਰਾਂ ਨੇ ਘਰ ਤੋਂ 14 ਲੱਖ ਦੇ ਗਹਿਣੇ ਚੋਰੀ ਕੀਤੇ ਸਨ । ਪਰ ਕੋਰੀਅਰ ਦੇ ਜ਼ਰੀਏ ਉਨ੍ਹਾਂ ਨੇ ਜਿਹੜੇ ਗਹਿਣੇ ਭੇਜੇ ਹਨ ਉਸ ਦੀ ਕੀਮਤ 4 ਲੱਖ ਦੇ ਕਰੀਬ ਹੈ । ਮਹਿਲਾ ਮੁਤਾਬਿਕ ਚੋਰਾਂ ਨੇ ਉਸ ਦਾ ਆਰਟੀਫਿਸ਼ੇਲ ਜਵੈਲਰੀ ਬਾਕਸ ਵੀ ਵਾਪਸ ਭੇਜਿਆ ਹੈ ਜੋ ਚੋਰੀ ਕੀਤਾ ਗਿਆ ਸੀ ।