India

ਵਿਆਹ ‘ਚ ਇਸ ਹਰਕਤ ਦੇ ਲਈ ਮਿਲ ਦੇ ਸਨ 18 ਲੱਖ !8 ਤੋਂ 13 ਸਾਲ ਦੇ ਬੱਚੇ ਸ਼ਾਮਲ

ਬਿਉਰੋ ਰਿਪੋਰਟ : ਵਿਆਹ ਵਿੱਚ ਚੋਰੀ ਕਰਨ ਵਾਲੇ ਗੈਂਗ ਦੇ ਬਾਰੇ ਤੁਸੀਂ ਸੁਣਿਆ ਹੋਵੇਗਾ । ਪਰ ਅੱਜ ਅਸੀਂ ਤੁਹਾਨੂੰ ਉਸ ਗੈਂਗ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੰਨਾਂ ਨੂੰ ਚੋਰੀ ਕਰਨ ਦੇ ਲਈ ਸਾਲਾਨਾਂ 18 ਲੱਖ ਦਾ ਪੈਕੇਜ ਮਿਲ ਦਾ ਸੀ । ਇਸ ਗੈਂਗ ਵਿੱਚ 8 ਤੋਂ 13 ਸਾਲ ਦੇ ਬੱਚੇ ਸ਼ਾਮਲ ਸਨ । ਇੰਨ੍ਹਾਂ ਦਾ ਕੰਮ ਕਿਸੇ ਵਿਆਹ ਵਿੱਚ ਜਾਕੇ ਸੋਨੇ ਦੇ ਗਹਿਣਿਆਂ ਨਾਲ ਭਰੇ ਬੈਗ ਨੂੰ ਗਾਇਬ ਕਰਨ ਦੀ ਜ਼ਿੰਮੇਵਾਰੀ ਹੁੰਦੀ ਸੀ । ਇਸ ਦੇ ਲਈ ਉਨ੍ਹਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਸੀ । ਕਿਵੇ ਦੇ ਕੱਪੜੇ ਪਾਉਣੇ ਹਨ,ਕਿਸ ਤਰ੍ਹਾਂ ਚਲਨਾ ਹੈ, ਕਿਵੇ ਗੱਲ ਕਰਨੀ ਹੈ, ਕਿਵੇ ਬੈਠਣਾ ਹੈ। ਇਹ ਸਾਰਾ ਕੁਝ ਟ੍ਰੇਨਿੰਗ ਦਾ ਹਿੱਸਾ ਸੀ ।

ਰਹਿਣ ਸਹਿਣ ਦਾ ਤਰੀਕਾਂ ਚੰਗਾ ਹੋਵੇ ਇਸ ਦੇ ਲਈ ਲਗਜ਼ਰੀ ਗੱਡੀਆਂ ਅਤੇ ਫਲਾਇਟ ਦਾ ਖਰਚਾ ਵੀ ਦਿੱਤਾ ਜਾਂਦਾ ਸੀ । ਤਾਂਕਿ ਉਹ ਮਾਹੌਲ ਨੂੰ ਬਾਰੀਕੀ ਦੇ ਨਾਲ ਸਮਝ ਸਕਣ। ਇਹ ਖੁਲਾਸਾ ਰਾਜਸਥਾਨ ਦੇ ਬੂੰਦੀ ਵਿੱਚ ਫੜੇ ਗਏ ਇੱਕ ਨਾਬਾਲਿਗ ਨੇ ਪੁਲਿਸ ਦੇ ਸਾਹਮਣੇ ਕੀਤਾ ਹੈ ।

ਬੂੰਦੀ ਦੇ ਇੱਕ ਮੈਰੀਜ ਗਾਰਡਨ ਵਿੱਚ 9 ਫਰਵਰੀ ਨੂੰ ਇੱਕ ਨਾਬਾਲਿਗ ਨੂੰ ਚੋਰੀ ਕਰਦੇ ਹੋਏ ਫੜਿਆ ਗਿਆ । ਉਹ ਤੀਜੀ ਕਲਾਸ ਵਿੱਚ ਪੜ੍ਹ ਦਾ ਹੈ। ਮੁਲਜ਼ਮ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਗੁਲ ਖੇੜੀ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁੱਛ-ਗਿੱਛ ਦੌਰਾਨ ਉਸ ਨੇ ਹੋਸ਼ ਉਡਾਉਣ ਵਾਲੇ ਖੁਲਾਸੇ ਕੀਤੇ ਹਨ ।

ਨਾਬਾਲਿਗ 18 ਲੱਖ ਦੇ ਸਾਲਾਨਾ ਪੈਕੇਜ ‘ਤੇ MP ਦੇ ਗੈਂਗ ਲਈ ਕੰਮ ਕਰਦਾ ਸੀ । ਇਹ ਗੈਂਗ ਵਿਆਹ ਸਮਾਗਮਾਂ ਵਿੱਚ ਗਹਿਣੇ ਅਤੇ ਰੁਪਏ ਦੇ ਬੈਗ ‘ਤੇ ਨਜ਼ਰ ਰੱਖ ਦਾ ਸੀ ਅਤੇ ਮੌਕੇ ਮਿਲ ਦੇ ਹੀ ਗਾਇਬ ਕਰ ਦਿੰਦਾ ਸੀ । ਵਿਆਹ ਸਮਾਗਮਾਂ ਵਿੱਚ ਛੋਟੇ ਬੱਚਿਆਂ ‘ਤੇ ਕੋਈ ਸ਼ੱਕ ਨਹੀਂ ਕਰਦਾ ਹੈ ਇਸੇ ਲਈ ਬੱਚਿਆਂ ਨੂੰ ਚੁਣਿਆ ਜਾਂਦਾ ਸੀ । ਸ਼ਾਤਿਰ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ। ਪੈਕੇਜ ਦੀ ਡੀਲ ਪਰਿਵਾਰ ਵਾਲਿਆਂ ਨਾਲ ਹੁੰਦੀ ਸੀ।

8 ਤੋਂ 10 ਮੈਂਬਰ ਇੱਕ ਗੈਂਗ ਵਿੱਚ ਹੁੰਦੇ ਸਨ

ਇੱਕ ਗੈਂਗ ਵਿੱਚ 8 ਤੋਂ 10 ਮੈਂਬਰ ਹੁੰਦੇ ਸਨ । ਇੰਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ । ਗੈਂਗ ਦੇ ਮੈਂਬਰ ਬੱਚਿਆ ਨੁੰ ਦੇਸ਼ਭਰ ਵਿੱਚ ਲਗਜ਼ਰੀ ਕਾਰ,ਟ੍ਰੇਨ ਅਤੇ ਹਵਾਈ ਜਹਾਜ ਵਿੱਚ ਸਫਰ ਕਰਵਾਉਂਦੇ ਸਨ ਤਾਂਕਿ ਉਨ੍ਹਾਂ ਦਾ ਚੱਲਣ ਦਾ ਤਰੀਕਾ ਅਤੇ ਸਟਾਇਲ ਪੂਰੀ ਤਰ੍ਹਾਂ ਨਾਲ ਅਮੀਰਾਂ ਵਰਗਾ ਹੋ ਜਾਵੇ। ਦੱਸਿਆ ਜਾ ਰਿਹਾ ਹੈ ਕਿ ਗੈਂਗ 10 ਤੋਂ ਵੱਧ ਸੂਬਿਆਂ ਵਿੱਚ ਆਪਰੇਟ ਕਰਦਾ ਹੈ ।

ਪੁਲਿਸ ਨੇ ਦੱਸਿਆ ਕਿ ਨਾਬਾਲਿਗ ਤੋਂ ਜਦੋਂ ਪੁੱਛਿਆ ਗਿਆ ਕਿ ਉਸ ਨੇ ਹੁਣ ਤੱਕ ਕਿੰਨੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤਾਂ ਉਸ ਨੇ ਕਿਹਾ ਉਸ ਨੂੰ ਯਾਦ ਨਹੀਂ ਹੈ । ਪੁਲਿਸ ਦੇ ਲਈ ਇਹ ਆਪਣੇ ਆਪ ਵਿੱਚ ਨਵਾਂ ਮਾਮਲਾ ਹੈ । ਤੀਜੀ ਕਲਾਸ ਵਿੱਚ ਪੜਨ ਵਾਲਾ ਬੱਚਾ ਬਹੁਤ ਹੀ ਤੇਜ਼ ਹੈ । ਉਸ ਨੇ ਦੱਸਿਆ ਕਿ ਮਾਪਿਆਂ ਨੇ 4 ਸਾਲ ਪਹਿਲਾਂ ਉਸ ਨੂੰ ਵਿਆਹ ਸਮਾਗਮਾਂ ਵਿੱਚ ਚੋਰੀ ਕਰਨ ਵਾਲੇ ਗੈਂਗ ਨੂੰ ਸੌਂਪਿਆ ਸੀ । ਇਸ ਦੇ ਲਈ ਪਰਿਵਾਰ ਨੂੰ ਹਰ ਸਾਲ 18 ਲੱਖ ਰੁਪਏ ਮਿਲ ਦੇ ਹਨ । ਉਹ ਕਦੇ-ਕਦੇ ਆਪਣੇ ਮਾਪਿਆਂ ਨੂੰ ਮਿਲ ਦਾ ਹੈ । ਬੱਚੇ ਨੇ ਦੱਸਿਆ ਕਿ ਉਸ ਦੇ ਆਉਣ ਅਤੇ ਜਾਣ ਦਾ ਪੂਰਾ ਇੰਤਜ਼ਾਮ ਗੈਂਗ ਹੀ ਕਰਦਾ ਹੈ । ਨਾਬਾਲਿਗ ਦੇ ਮਾਪਿਆਂ ਅਤੇ ਗੈਂਗ ਦੀ ਪੁਲਿਸ ਤਲਾਸ਼ ਕਰ ਰਹੀ ਹੈ ।

ਗਿਰੋਹ ਦੇ ਮੈਂਬਰ ਪਹਿਲਾਂ ਇਲਾਕੇ ਦੀ ਰੇਕੀ ਕਰਦੇ ਸਨ ਫਿਰ ਟਾਰਗੇਟ ਤੈਅ ਕੀਤਾ ਜਾਂਦਾ ਸੀ । ਇਸ ਦੇ ਬਾਅਦ ਨਾਬਾਲਿਗ ਅਤੇ ਗੈਂਗ ਦੇ ਹੋਰ ਮੈਂਬਰ ਸੂਟ-ਬੂਟ ਪਾਕੇ ਵਿਆਹ ਸਮਾਗਮ ਵਿੱਚ ਸ਼ਾਮਲ ਹੁੰਦੇ ਸਨ । ਇੱਥੇ ਨਾਬਾਲਿਗ ਗਹਿਣਿਆਂ ਨਾਲ ਭਰਿਆ ਹੋਇਆ ਬੈਗ ਗੈਂਗ ਦੇ ਮੈਂਬਰਾਂ ਨੂੰ ਸੌਂਪ ਦਿੰਦੇ ਸਨ ਅਤੇ ਫਿਰ ਇੱਕ-ਇੱਕ ਕਰਕੇ ਸਾਰੇ ਨਿਕਰ ਜਾਂਦੇ ਸਨ ।