Punjab

ਸਾਬਕਾ ਮੁੱਖ ਮੰਤਰੀ ਚੰਨੀ ਨੂੰ ਪੰਜਾਬ ਵਿੱਚ ਨਮਾਜ਼ ਅਦਾ ਕਰਨ ਤੋਂ ਰੋਕਿਆ, ਜਾਣੋ ਕੀ ਹੈ ਸਾਰਾ ਮਾਮਲਾ

ਈਦ-ਉਲ-ਫਿਤਰ(Eid-ul-Fitr)  ਦਾ ਤਿਉਹਾਰ ਕੱਲ ਯਾਨੀ ਵੀਰਵਾਰ ਨੂੰ ਦੇਸ਼ ਭਰ ‘ਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Former Chief Minister Charanjit Singh Channi) ਨੇ ਜਲੰਧਰ ਵਿੱਚ ਮੁਸਲਿਮ ਭਾਈਚਾਰੇ ਨਾਲ ਨਮਾਜ਼ ਅਦਾ ਕੀਤੀ। ਚੰਨੀ ਨੇ ਨਮਾਜ਼ ਅਦਾ ਕੀਤੀ ਤਾਂ ਈਦਗਾਹ ਦੇ ਅੰਦਰ ਵਿਵਾਦ ਹੋ ਗਿਆ।

ਜਦੋਂ ਚੰਨੀ ਨਮਾਜ਼ ਪੜ੍ਹਨ ਲੱਗੇ ਤਾਂ ਬਜ਼ੁਰਗ ਨੇ ਉਸ ਨੂੰ ਨਮਾਜ਼ ਪੜ੍ਹਨ ਤੋਂ ਰੋਕ ਦਿੱਤਾ। ਇਸ ਤੋਂ ਨਾਰਾਜ਼ ਚੰਨੀ ਦੇ ਨਾਲ ਆਏ ਮੁਸਲਿਮ ਸਮਰਥਕਾਂ ਨੇ ਵੀ ਇਸ ਦਾ ਵਿਰੋਧ ਕੀਤਾ। ਹਾਲਾਂਕਿ ਕੁਝ ਸਮੇਂ ਬਾਅਦ ਮਾਮਲਾ ਸ਼ਾਂਤ ਹੋਇਆ ਅਤੇ ਫਿਰ ਚੰਨੀ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਚਰਨਜੀਤ ਸਿੰਘ ਚੰਨੀ ਈਦ ਮਨਾਉਣ ਲਈ ਜਲੰਧਰ ਦੇ ਗੁਲਾਬ ਦੇਵੀ ਰੋਡ ‘ਤੇ ਸਥਿਤ ਈਦਗਾਹ ਪਹੁੰਚੇ ਸਨ। ਇਸ ਦੌਰਾਨ ਉਹ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨਾਲ ਨਮਾਜ਼ ਵੀ ਅਦਾ ਕੀਤੀ।

ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਨ ਲਈ ਲਾਈਨ ‘ਚ ਖੜ੍ਹੇ ਸਨ ਤਾਂ ਚੰਨੀ ਵੀ ਉਨ੍ਹਾਂ ਦੇ ਨਾਲ ਲਾਈਨ ‘ਚ ਖੜ੍ਹੇ ਹੋ ਗਏ। ਇਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਨੇ ਚੰਨੀ ਨੂੰ ਲਾਈਨ ਵਿੱਚ ਖੜ੍ਹੇ ਹੋਣ ਤੋਂ ਰੋਕ ਦਿੱਤਾ। ਬਜ਼ੁਰਗ ਨੇ ਚੰਨੀ ਅਤੇ ਉਸ ਦੇ ਸਮਰਥਕਾਂ ਦੇ ਸਾਹਮਣੇ ਦਲੀਲ ਦਿੱਤੀ ਕਿ ਤੁਸੀਂ ਮੁਸਲਮਾਨਾਂ ਨਾਲ ਖੜ੍ਹੇ ਹੋ ਕੇ ਨਮਾਜ਼ ਨਹੀਂ ਪੜ੍ਹ ਸਕਦੇ। ਬਜ਼ੁਰਗ ਨੇ ਅੱਗੇ ਕਿਹਾ- ਨੇਤਾਵਾਂ ਨੂੰ ਇੱਥੇ ਕਿਸੇ ਵੀ ਤਰ੍ਹਾਂ ਦੀ ਰਾਜਨਿਤੀ ਨਹੀਂ ਕਰਨੀ ਚਾਹੀਦਾ। ਹਾਲਾਂਕਿ ਬਾਅਦ ਵਿੱਚ ਸਾਬਕਾ ਸੀਐਮ ਚੰਨੀ ਦੇ ਨਾਲ ਆਏ ਮੁਸਲਿਮ ਸਮਰਥਕਾਂ ਨੇ ਬਜ਼ੁਰਗ ਨੂੰ ਸ਼ਾਂਤ ਕਰਵਾ ਕੇ ਮਾਮਲਾ ਸ਼ਾਂਤ ਕਰਵਾਇਆ।