Religion

ਚੰਡੀਗੜ੍ਹ ਵਿੱਚ ਲੱਗੀਆਂ ਈਦ ਦੀਆਂ ਰੌਣਕਾਂ, ਵੇਖੋ ਖ਼ੂਬਸੂਰਤ ਤਸਵੀਰਾਂ

ਅੱਜ ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਹੈ। ਦੇਸ਼ ਵਿੱਚ ਹਰ ਪਾਸੇ ਈਦ-ਉਲ-ਫਿਤਰ ਦੀ ਰੌਣਕ ਦੇਖਣ ਨੂੰ ਮਿਲੀ।

ਚੰਡੀਗੜ੍ਹ ਵਿੱਚ ਵੀ ਮੁਸਲਿਮ ਭਾਈਚਾਰੇ ਨੇ ਈਦ ਮੌਕੇ ਨਮਾਜ਼ ਅਦਾ ਕੀਤੀ। ਭਾਈਚਾਰੇ ਤੇ ਆਪਸੀ ਸਾਂਝ ਦੀਆਂ ਇਹ ਖ਼ਾਸ ਤਸਵੀਰਾਂ ਚੰਡੀਗੜ੍ਹ ਦੀਆਂ ਹਨ।

ਈਦ-ਉਲ-ਫਿਤਰ ਮੁਸਲਮਾਨਾਂ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਈਦ ਰਮਜ਼ਾਨ ਮਹੀਨੇ ਦੀ ਸਮਾਪਤੀ ‘ਤੇ ਮਨਾਈ ਜਾਂਦੀ ਹੈ।

ਰਮਜ਼ਾਨ ਦੌਰਾਨ ਮੁਸਲਮਾਨ ਪੂਰਾ ਮਹੀਨਾ ਵਰਤ ਰੱਖਦੇ ਹਨ।

ਈਦ-ਉਲ-ਫਿਤਰ ਦਾ ਫੈਸਲਾ ਚੰਦ ਨੂੰ ਦੇਖ ਕੇ ਕੀਤਾ ਜਾਂਦਾ ਹੈ। 9 ਅਪ੍ਰੈਲ ਨੂੰ ਈਦ ਦਾ ਚੰਦ ਨਹੀਂ ਦਿੱਸਿਆ, ਇਸੇ ਕਰਕੇ ਭਾਰਤ ਵਿੱਚ ਈਦ 11 ਅਪ੍ਰੈਲ, ਯਾਨੀ ਅੱਜ ਮਨਾਈ ਜਾ ਰਹੀ ਹੈ।