India

ਨਵੇਂ ਸਾਲ CNG ਦੀਆਂ ਇਹ 12 ਨਵੀਆਂ ਕਾਰਾਂ ਬਾਜ਼ਾਰ ‘ਚ ਲਾਂਚ ਹੋਣਗੀਆਂ !ਜ਼ਿਆਦਾਤਰ SUV ਗੱਡੀਆਂ, ਚੰਗੀ ਹੋਵੇਗੀ ਮਾਇਲੇਜ

12 New cng car launched next year in india

ਬਿਊਰੋ ਰਿਪੋਰਟ : ਪੈਟਰੋਲ ਅਤੇ ਡੀਜ਼ਲ ਦੀ ਵਧੀ ਕੀਮਤ ਦੀ ਵਜ੍ਹ ਕਰਕੇ 2022 ਵਿੱਚ CNG ਗੱਡੀਆਂ ਦੀ ਚੰਗੀ ਵਿਕਰੀ ਹੋਈ ਹੈ । ਭਾਰਤੀ ਕਾਰ ਬਜ਼ਾਰ ਵਿੱਚ CNG ਕਾਰਾਂ ਦੀ ਹਿੱਸੇਦਾਰੀ 10 ਫੀਸਦੀ ਹੋ ਗਈ ਹੈ ਜੋ ਜਨਵਰੀ 2022 ਦੇ ਸ਼ੁਰੂਆਤ ਵਿੱਚ 8 ਫੀਸਦੀ ਸੀ । CNG ਕਾਰਾਂ ਦੀ ਮੰਗ ਵਧਣ ਦੀ ਵਜ੍ਹਾ ਕਰਕੇ 2023 ਵਿੱਚ 12 CNG ਕਾਰਾਂ ਜਾਂਚ ਹੋਣ ਜਾ ਰਹੀਆਂ ਹਨ । ਮਾਰੂਤੀ ਤੋਂ ਲੈਕੇ ਟਾਟਾ ਅਤੇ ਹੁੰਡਈ ਤੱਕ ਸਾਰੀ ਕਾਰ ਕੰਪਨੀਆਂ CNG ਮਾਡਲ ਲੈਕੇ ਆ ਰਹੀਆਂ ਹਨ । ਇਸ ਵਕਤ 12 CNG ਗੱਡੀਆਂ ਦੀ ਲਿਸਟ ਤਿਆਰ ਕੀਤੀ ਗਈ ਹੈ । ਜਿਸ ਨੂੰ ਅਗਲੇ ਸਾਲ ਲਾਂਚ ਕੀਤਾ ਜਾਵੇਗਾ ।

ਇਹ 12 CNG ਗੱਡੀਆਂ ਲਾਂਚ ਹੋਣਗੀਆਂ

ਮਾਰੂਤੀ ਅਗਲੇ ਸਾਲ ਬ੍ਰੇਜਾ ਦਾ CNG ਮਾਡਲ ਲਾਂਚ ਕਰੇਗੀ,ਇਸ ਤੋਂ ਇਲਾਵਾ ਟਾਟਾ ਆਪਣੀ ਤਿੰਨ ਗੱਡੀਆਂ ਟਾਟਾ ਪੰਚ,ਟਾਟਾ ਅਲਟਰੋਜ,ਟਾਟਾ ਨੈਕਸਸ ਲਾਂਚ ਦਾ CNG ਮਾਡਲ ਬਾਜ਼ਾਰ ਵਿੱਚ ਲੈਕੇ ਆਏਗੀ। ਹੁੰਡਈ ਕੰਪਨੀ ਵੀ ਆਪਣੇ ਤਿੰਨ ਹੀ CNG ਮਾਡਲ ਲਾਂਚ ਕਰਨ ਜਾ ਰਹੀ ਹੈ ਜਿਸ ਵਿੱਚ ਹੁੰਡਈ ਕਰੇਟਾ, ਹੁੰਡਈ ਵੇਨਯੂ,ਹੁੰਡਈ ਅਲਕਜਾਰ ਹੈ । ਜਦਕਿ ਕੀਆ ਕੰਪਨੀ 2 CNG ਮਾਡਲ ਨਾਲ ਬਾਜ਼ਾਰ ਵਿੱਚ ਉਤਰੇਗੀ ਜਿਸ ਵਿੱਚ ਸੇਨੇਟ ਅਤੇ ਕੈਰੇਂਜ ਮਾਡਲ ਹੈ । ਟੋਯੋਟਾ ਇਨੋਵਾ ਵੀ CNG ਮਾਡਲ ਬਾਜ਼ਾਰ ਵਿੱਚ ਉਤਾਰ ਰਹੀ ਹੈ । ਸਕੋਡਾ ਕੁਸ਼ਕ ਅਤੇ ਸਿਟ੍ਰੋਐਨ ਵੀ CNG ਨਾਲ ਅਗਲੇ ਸਾਲ ਭਾਰਤੀ ਬਾਜ਼ਾਰ ਵਿੱਚ ਕਦਮ ਰੱਖਣ ਜਾ ਰਹੀ ਹੈ ।

ਇੰਨਾਂ ਦੀ ਲਾਂਚ ਡੇਟ ਹੁਣ ਤੱਕ ਤੈਅ ਨਹੀਂ ਹੋਈ ਪਰ ਜ਼ਿਆਦਾਤਰ ਕਾਰਾਂ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪਹਿਲੇ 6 ਮਹੀਨੇ ਦੇ ਅੰਦਰ ਸਾਰੀਆਂ ਕਾਰ ਕੰਪਨੀਆਂ ਆਪਣਾ CNG ਮਾਡਲ ਬਾਜ਼ਾਰ ਵਿੱਚ ਉਤਾਰ ਦੇਣਗੀਆਂ। ਇਸ ਤੋਂ ਪਹਿਲਾਂ ਮਾਰੂਤੀ ਅਤੇ ਗਰੈਡ ਵਿਟਾਰਾ ਦਾ CNG ਮਾਡਲ ਲਾਂਚ ਕਰ ਸਦੀ ਹੈ। ਟੋਯੋਟਾ ਆਪਣੀ ਅਰਬਨ ਯੂਜ਼ਰ ਦੇ ਲਈ ਕਰੂਜਰ ਹਾਇਰਾਇਡਰ ਵਿੱਚ ਪਹਿਲਾਂ ਹੀ E CNG ਦੇਣ ਦਾ ਐਲਾਨ ਕਰ ਚੁੱਕਾ ਹੈ ।ਜਿਸ ਦੀ 25 ਹਜ਼ਾਰ ਤੇ ਬੁਕਿੰਗ ਵੀ ਸ਼ੁਰੂ ਹੋ ਗਈ ਹੈ ।