India

ਇਸ ਦਿਨ ਤੋਂ ਮਹਿੰਗੀ ਹੋ ਜਾਣਗੀਆਂ ਟਾਟਾ ਦੀਆਂ ਸਾਰੀਆਂ ਗੱਡੀਆਂ ! ਜਾਣੋ ਨਵੀਆਂ ਕੀਮਤਾਂ

 

ਬਿਉਰੋ ਰਿਪੋਰਟ : ਭਾਰਤ ਦੀ ਤੀਜੀ ਸਭ ਤੋਂ ਵੱਡੀ ਆਟੋ ਕੰਪਨੀ ਟਾਟਾ ਮੋਟਰ 1 ਫਰਵਰੀ ਤੋਂ ਗੱਡੀਆਂ ਦੀਆਂ ਕੀਤਮਾਂ ਵਧਾਉਣ ਜਾ ਰਹੀ ਹੈ । ਕੰਪਨੀ ਨੇ ਤਿੰਨ ਮਹੀਨੇ ਪਹਿਲਾਂ ਵੀ ਕੀਮਤਾਂ ਵਿੱਚ ਵਾਧਾ ਕੀਤਾ ਸੀ । ਇਸ ਤੋਂ ਪਹਿਲਾਂ ਟਾਟਾ ਮੋਟਰਸ ਨੇ 7 ਨਵੰਬਰ ਨੂੰ ਪੈਸੇਜਰ ਗੱਡੀਆਂ ਦੀ ਕੀਮਤ ਵਿੱਚ 0.90% ਦਾ ਵਾਧਾ ਕੀਤਾ ਸੀ ।

ਕੰਪਨੀ ਦਾ ਕਹਿਣਾ ਹੈ ਕੀ ਕੀ ਪੁਰਜੇ ਮਹਿੰਗੇ ਹੋਣ ਅਤੇ ਐਮੀਨੇਸ਼ ਨਾਮਸ ਦੇ ਮੁਤਾਬਿਕ ਮੇਕਿੰਗ ਕਾਸਟ ਵਿੱਚ ਵਾਧਾ ਹੋਣ ਦੀ ਵਜ੍ਹਾ ਕਰਕੇ ਕੀਮਤਾਂ ਮੁੜ ਤੋਂ ਵਧਾਉਣ ਦਾ ਫੈਸਲਾ ਲਿਆ ਹੈ । ਕੰਪਨੀ ਦੇ ਇਸ ਫੈਸਲੇ ਦਾ ਅਸਰ ਪੈਟਰੋਲ,ਡੀਜ਼ਲ ਦੀਆਂ ਗੱਡੀਆਂ ‘ਤੇ ਨਜ਼ਰ ਆਵੇਗਾ । ਕੰਪਨੀ ਮੁਤਾਬਿਕ 1 ਫਰਵਰੀ ਤੋਂ ਸਾਰੀਆਂ ਗੱਡੀਆਂ ਦੇ ਮਾਡਲ ਅਤੇ ਵੈਰੀਐਂਟ ਵਿੱਚ 1.2% ਦੀ ਦਰ ਨਾਲ ਵਾਧਾ ਕੀਤਾ ਜਾਵੇਗੀ ।

ਟਾਟਾ ਦੀਆਂ ਕਾਰਾਂ ਦੀ ਨਵੀਆਂ ਕੀਮਤਾਂ

ਟਿਆਗੋ 5 ਲੱਖ 45 ਹਜ਼ਾਰ ਤੋਂ ਵੱਧ ਕੇ 5 ਲੱਖ 51 ਹਜ਼ਾਰ ਹੋ ਜਾਵੇਗੀ, ਪੰਚ 6 ਲੱਖ ਦੀ ਥਾਂ 6 ਲੱਖ 7 ਹਜ਼ਾਰ ਵਿੱਚ ਮਿਲੇਗੀ, ਟਿਗੋਰ 6 ਲੱਖ 10 ਹਜ਼ਾਰ ਦੀ ਥਾਂ ਹੁਣ 6 ਲੱਖ 17 ਹਜ਼ਾਰ ਵਿੱਚ ਮਿਲੇਗੀ,ਅਲਟਰੋਜ ਦੇ ਲਈ ਤੁਹਾਨੂੰ 6 ਲੱਖ 35 ਦੀ ਥਾਂ 6 ਲੱਖ 42 ਹਜ਼ਾਰ ਦੇਣੇ ਹੋਣਗੇ। ਨੈਕਸਾਨ 7 ਲੱਖ 70 ਹਜ਼ਾਰ ਦੀ ਥਾਂ ਹੁਣ 7 ਲੱਖ 79 ਹਜ਼ਾਰ ਵਿੱਚ ਮਿਲੇਗੀ। ਹੈਰੀਅਰ 14 ਲੱਖ 80 ਹਜ਼ਾਰ ਦੀ ਥਾਂ ਹੁਣ 14ਲੱਖ 97 ਹਜ਼ਾਰ ਵਿੱਚ ਮਿਲੇਗੀ,ਸਫਾਰੀ ਦੇ ਲਈ ਤੁਹਾਨੂੰ ਹੁਣ 15 ਲੱਖ 63 ਹਜ਼ਾਰ ਦੇਣੇ ਹੋਣਗੇ ।

ਜਨਵਰੀ ਤੋਂ ਲੈਕੇ ਹੁਣ ਤੱਕ 5 ਵਾਰ ਕੀਮਤ ਵਧਾਈ

ਜਨਵਰੀ 2022 ਤੋਂ ਲੈਕੇ ਹੁਣ ਤੱਕ ਟਾਟਾ ਮੋਟਰਸ ਨੇ 5 ਵਾਰ ਗੱਡੀਆਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ । ਇਸ ਤੋਂ ਪਹਿਲਾਂ ਲਾਗਤ ਵਧਣ ਦੀ ਵਜ੍ਹਾ ਕਰਕੇ ਪੈਸੇਜਰ ਗੱਡੀਆਂ ਦੀਆਂ ਕੀਮਤਾਂ ਵਿੱਚ 0.55% ਵਾਧਾ ਕੀਤਾ ਗਿਆ ਸੀ । ਫਿਰ ਅਪ੍ਰੈਲ ਵਿੱਚ 1.1% ਫੀਸਦੀ ਕੀਮਤ ਵਧਾਈ ਗਈ । ਜਦਕਿ ਜਨਵਰੀ 2022 ਵਿੱਚ ਕੰਪਨੀ ਨੇ ਵੱਖ-ਵੱਖ ਮਾਡਲ ਦੇ ਵੈਰੀਐਂਟ ਤੇ 0.9% ਦਾ ਵਾਧਾ ਕੀਤਾ ਸੀ ।

ਪਿਛਲੇ ਮਹੀਨੇ ਕੰਪਨੀ ਨੇ ਵੇਚੇ 72,997 ਯੂਨਿਟ

ਟਾਟਾ ਮੋਟਰਸ ਪੈਸੇਜਰ ਗੱਡੀਆਂ ਵਿੱਚ ਤੇਜੀ ਨਾਲ ਪੈਰ ਪਸਾਰ ਰਹੀ ਹੈ । ਦਸੰਬਰ ਮਹੀਨੇ ਵਿੱਚ ਕੰਪਨੀ ਦੀ ਮਸ਼ਹੂਰ SUV ਟਾਟਾ ਨੈਕਸਾਨ ਚੌਥੀ ਸਭ ਤੋਂ ਜ਼ਿਆਦਾ ਵਿਕਨ ਵਾਲੀ ਕਾਰ ਬਣ ਗਈ । ਇਸ ਦੌਰਾਨ ਕੰਪਨੀ ਨੇ ਨੈਕਸਾਨ ਦੀ 12,053 ਯੂਨਿਟ ਵੇਚੀਆਂ । ਕੰਪਨੀ ਨੇ ਦਸੰਬਰ ਵਿੱਚ 72,997 ਯੂਨਿਕ ਵੇਚ ਕੇ ਦੇਸ਼ ਦੇ ਘਰੇਲੂ ਬਾਜ਼ਾਰ ਵਿੱਚ 10 ਫੀਸਦੀ ਆਪਣੀ ਕਾਰਾਂ ਵੇਚਿਆ ।