ਬਿਉਰੋ ਰਿਪੋਰਟ : ਪੰਜਾਬ ਕੈਬਨਿਟ ਨੇ ਪੈਟਰੋਲ ਅਤੇ ਡੀਜ਼ਲ ‘ਤੇ ਸੈੱਸ ਲੱਗਾਇਆ ਸੀ ਹੁਣ ਵੇਰਕਾ ਵੱਲੋਂ ਦੂਜਾ ਝਟਕਾ ਦਿੱਤਾ ਗਿਆ ਹੈ । ਸ਼ੁੱਕਰਵਾਰ ਨੂੰ ਅਮੁਲ ਨੇ ਦੁੱਧ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ ਉਧਰ ਵੇਰਕਾ ਨੇ ਸ਼ਨਿੱਚਰਵਾਰ ਤੋਂ ਪੰਜਾਬ,ਹਿਮਾਚਲ ਅਤੇ ਚੰਡੀਗੜ੍ਹ ਵਿੱਚ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ।

ਇੰਨੀ ਵਧੀ ਕੀਮਤ

ਵੇਰਕਾ ਨੇ ਦੁੱਧ ਦੀਆਂ ਕੀਮਤ ਵਿੱਚ 3 ਤੋਂ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ । ਪੰਜਾਬ ਵਿੱਚ ਵੇਰਕਾ ਦਾ ਸਟੈਂਡਰਡ ਮਿਲਕ ਜਿੱਥੇ 57 ਰੁਪਏ ਪ੍ਰਤੀ ਲੀਟਰ ਮਿਲ ਦਾ ਹੈ ਹੁਣ 60 ਰੁਪਏ ਮਿਲੇਗਾ । ਉਧਰ ਫੁਲ ਕਰੀਮ ਮਿਲਕ ਦੀ ਕੀਮਤ 60 ਰੁਪਏ ਤੋਂ ਵਧਾ ਕੇ 66 ਰੁਪਏ ਕਰ ਦਿੱਤੀ ਗਈ ਹੈ । ਇਸ ਦੇ ਨਾਲ ਹੀ ਵੇਰਕਾ ਨੇ ਟੋਂਡ ਮਿਲਕ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਪਹਿਲਾਂ ਟੋਂਡ ਦੁੱਧ 51 ਰੁਪਏ ਲੀਟਰ ਮਿਲ ਦਾ ਸੀ ਹੁਣ 54 ਰੁਪਏ ਲੀਟਰ ਮਿਲੇਗਾ ।

ਗਾਂ ਦਾ ਦੁੱਧ ਵੀ ਮਹਿੰਗਾ

ਵੇਰਕਾ ਨੇ ਗਾਂ ਦਾ ਦੁੱਧ ਵੀ ਮਹਿੰਗਾ ਕਰ ਦਿੱਤਾ ਹੈ । 500 ਮਿਲੀ ਲੀਟਰ ਗਾਂ ਦੇ ਦੁੱਧ ਦਾ ਪੈਕੇਟ ਪਹਿਲਾਂ 27 ਰੁਪਏ ਦਾ ਮਿਲ ਦਾ ਸੀ ਹੁਣ 28 ਰੁਪਏ ਵਿੱਚ ਮਿਲੇਗਾ । ਉਧਰ 1.500 ਮਿਲੀ ਲੀਟਰ ਦੁੱਧ ਦਾ ਪੈਕੇਟ ਪਹਿਲਾਂ 75 ਰੁਪਏ ਮਿਲ ਦਾ ਸੀ ਹੁਣ 80 ਰੁਪਏ ਵਿੱਚ ਮਿਲੇਗਾ ।