India Khetibadi

ਡੇਅਰੀ ਫਾਰਮਰਾਂ ਨਾਲ ਹੋਇਆ ਕੁੱਝ ਅਜਿਹਾ ਕਿ ਸੜਕਾਂ ‘ਤੇ ਡੋਲਿਆ ਜਾਣ ਲੱਗਾ ਦੁੱਧ…

Dairy farmers, milk production, milk price

ਇਰੋਡ : ਤਾਮਿਲਨਾਡੂ ਸਰਕਾਰ ਵਿਰੁੱਧ ਡੇਅਰੀ ਫਾਰਮਰ(Dairy farming) ਸੜਕਾਂ ‘ਤੇ ਨਿੱਤਰੇ ਹੋਏ ਹਨ। ਦੁੱਧ ਕੀਮਤਾਂ (Milk price) ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਕਿਸਾਨ ਸੜਕਾਂ ਤੇ ਦੁੱਧ ਡੋਲ ਕੇ ਸਰਕਾਰ ਖਿਲਾਫ ਆਪਣੀ ਨਰਾਜ਼ਗੀ ਜਤਾ ਰਹੇ ਹਨ। ਮਦੁਰਾਈ ਦੇ ਉਸਲਮਪੱਟੀ ਵਿੱਚ ਡੇਅਰੀ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਸੜਕ ‘ਤੇ ਦੁੱਧ ਸੁੱਟਿਆ। ਇਸ ਤਰਾਂ ਇਰੋਡ ਜ਼ਿਲੇ ‘ਚ ਕਿਸਾਨਾਂ ਦੇ ਇਕ ਹਿੱਸੇ ਨੇ ਸੜਕ ‘ਤੇ ਦੁੱਧ ਸੁੱਟ ਕੇ ਵਿਰੋਧ ਪ੍ਰਦਰਸ਼ਨ ਕੀਤੇ।

ਕਿਸਾਨ ਦੁੱਧ ਦੀ ਕੀਮਤ 7 ਰੁਪਏ ਪ੍ਰਤੀ ਲੀਟਰ ਵਧਾਉਣ ਦੀ ਮੰਗ ਕਰ ਰਹੇ ਹਨ। ਜਦੋਂ ਕਿ ਕੁਝ ਕਿਸਾਨਾਂ ਨੇ ਸੜਕ ‘ਤੇ ਦੁੱਧ ਸੁੱਟ ਦਿੱਤਾ, ਬਾਕੀਆਂ ਨੇ ਆਪਣੀਆਂ ਗਾਵਾਂ ਨੂੰ ਸੜਕ ‘ਤੇ ਲਿਆ ਕੇ ਸੱਤਾਧਾਰੀ ਡੀਐਮਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ।

ਕਿਸਾਨਾਂ ਨੇ ਦੋਸ਼ ਲਾਇਆ ਕਿ ਖਰੀਦੇ ਗਏ ਦੁੱਧ ਦੀ ਅਦਾਇਗੀ ਕਈ ਵਾਰ ਦੋ ਮਹੀਨਿਆਂ ਬਾਅਦ ਕੀਤੀ ਜਾਂਦੀ ਹੈ ਅਤੇ ਗਾਵਾਂ ਦੀ ਫੀਡ ਦੀ ਕੀਮਤ ਵੀ ਵਧ ਗਈ ਹੈ, ਜਿਸ ਨਾਲ ਉਨ੍ਹਾਂ ’ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਨਤੀਜੇ ਵਜੋਂ ਬਹੁਤ ਸਾਰੇ ਡੇਅਰੀ ਫਾਰਮਰ ਪ੍ਰਾਈਵੇਟ ਕੰਪਨੀਆਂ ਨਾਲ ਕਾਰੋਬਾਰ ਕਰਨ ਲਈ ਮਜਬੂਰ ਹਨ।