Khetibadi

ਕੌਮੀ ਡੇਅਰੀ ਮੇਲੇ ‘ਚ ਗੰਗਾ ਦੀ ਚਰਚਾ, ਇੱਕ ਦਿਨ ‘ਚ ਸਭ ਤੋਂ ਵੱਧ ਦੁੱਧ ਦੇ ਕੇ ਬਣਿਆ ਰਿਕਾਰਡ

Buffalo milk record, Murrah breed , Hisar, milk record, dairy farming, ਮੁਰ੍ਹਾ ਨਸਲ ਦੀ ਮੱਝ, ਦੁੱਧ ਦਾ ਰਿਕਾਰਡ, ਖੇਤੀਬਾੜੀ, ਡੇਅਰੀ ਫਾਰਮਿੰਗ, ਹਰਿਆਣਾ, ਪੰਜਾਬ

ਹਿਸਾਰ :  ਇੱਕ ਦਿਨ ਵਿੱਚ 31 ਕਿਲੋ 100 ਗ੍ਰਾਮ ਦੁੱਧ ਦੇ ਕੇ ਮੁਰਾਹ ਨਸਲ(Murrah breed) ਦੀ ਮੱਝ ਗੰਗਾ ਨੇ ਪੰਜਾਬ ਅਤੇ ਹਰਿਆਣਾ ਲਈ ਰਿਕਾਰਡ (Milk record) ਬਣਾਇਆ ਹੈ। ਕਰਨਾਲ ਦੇ ਰਾਸ਼ਟਰੀ ਡੇਅਰੀ ਮੇਲੇ(Karnal National Dairy Fair 2023) ਵਿੱਚ ਗੰਗਾ ਨੇ ਪਹਿਲਾ ਇਨਾਮ ਜਿੱਤਿਆ ਹੈ। ਮੱਝ ਦੇ ਮਾਲਕ ਨੂੰ 21 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।

ਗੰਗਾ ਦਾ ਮਾਲਕ ਜੈਸਿੰਘ ਪਿੰਡ ਸੋਰਖੀ ਦਾ ਵਸਨੀਕ ਹੈ। ਉਸ ਨੇ ਸਾਲ 2011 ਵਿੱਚ ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕੀਤਾ ਸੀ। ਉਸ ਨੇ ਦੱਸਿਆ ਕਿ ਉਸਦੀ ਮੱਝ ਗੰਗਾ ਨੇ ਇਸ ਸਾਲ ਕਰਨਾਲ ਦੇ ਕੌਮੀ ਡੇਅਰੀ ਮੇਲੇ ਵਿੱਚ ਇੱਕ ਦਿਨ ਵਿੱਚ 31 ਕਿਲੋ 100 ਗ੍ਰਾਮ ਦੁੱਧ ਦੇ ਕੇ ਪੰਜਾਬ ਅਤੇ ਹਰਿਆਣਾ ਲਈ ਰਿਕਾਰਡ ਬਣਾਇਆ ਹੈ। ਗੰਗਾ ਨੇ ਨੈਸ਼ਨਲ ਡੇਅਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਲਈ ਉਸ ਨੂੰ 21 ਹਜ਼ਾਰ ਰੁਪਏ ਦਾ ਇਨਾਮ ਮਿਲਿਆ ਹੈ। ਇਸ ਮੱਝ ਦੀ ਕੀਮਤ 15 ਲੱਖ ਰੁਪਏ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਗੰਗਾ ਹਰ ਮਹੀਨੇ ਕਰੀਬ 60 ਹਜ਼ਾਰ ਰੁਪਏ ਦਾ ਦੁੱਧ ਦਿੰਦੀ ਹੈ। ਉਸ ਦੀ ਉਮਰ 15 ਸਾਲ ਹੈ। ਜਦੋਂ ਗੰਗਾ 5 ਸਾਲ ਦੀ ਸੀ ਤਾਂ ਉਸਨੇ ਇਸਨੂੰ ਖਰੀਦਿਆ ਸੀ ਅਤੇ ਉਦੋਂ ਤੋਂ ਹੀ ਉਹ ਇਸਨੂੰ ਆਪਣੇ ਬੱਚੇ ਦੀ ਤਰ੍ਹਾਂ ਸੰਭਾਲਦਾ ਹੈ। ਮੁਰਾਹ ਮੱਝ ਗੰਗਾ ਦਾ ਦੁੱਧ 65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ।

ਗੰਗਾ ਦੀ ਖੁਰਾਕ

ਗੰਗਾ ਨੂੰ ਇੱਕ ਦਿਨ ਵਿੱਚ 13 ਕਿਲੋ ਫੀਡ ਅਤੇ ਦੋ ਕਿਲੋ ਗੁੜ ਖੁਆਇਆ ਜਾਂਦਾ ਹੈ। ਇਸ ਮੱਝ ਨੂੰ ਵੱਖ-ਵੱਖ ਕਿਸਮਾਂ ਦੇ ਖਣਿਜ ਮਿਸ਼ਰਣ ਦਿੱਤੇ ਜਾਂਦੇ ਹਨ, ਤਿੰਨ ਕਿਲੋ ਸੁੱਕਾ ਟੂਡਾ, 8 ਤੋਂ 10 ਕਿਲੋ ਹਰਾ ਚਾਰਾ ਮੱਝ ਨੂੰ ਦਿੱਤਾ ਜਾਂਦਾ ਹੈ। ਗੰਗਾ ਦੀ ਰੋਜ਼ਾਨਾ 8 ਘੰਟੇ ਦੇਖਭਾਲ ਕੀਤੀ ਜਾਂਦੀ ਹੈ।  ਮੱਝ ਨੂੰ ਹਰ ਪੰਜ ਘੰਟੇ ਬਾਅਦ ਪਾਣੀ ਦਿੱਤਾ ਜਾਂਦਾ ਹੈ।  ਉਸ ਨੂੰ ਹਰ ਰੋਜ਼ ਨਹਾਇਆ ਜਾਂਦਾ ਹੈ।

ਕਈ ਸਨਮਾਨ ਜਿੱਤ ਚੁੱਕੀ ਗੰਗਾ

ਗੰਗਾ ਮੱਝ ਹੁਣ ਤੱਕ ਕਈ ਇਨਾਮ ਜਿੱਤ ਚੁੱਕੀ ਹੈ। ਸਾਲ 2015 ਵਿੱਚ ਗੰਗਾ ਨੇ ਇੱਕ ਦਿਨ ਵਿੱਚ 26 ਕਿਲੋ 306 ਗ੍ਰਾਮ ਦੁੱਧ , ਸਾਲ 2017 ਵਿੱਚ ਇੱਕ ਦਿਨ ਵਿੱਚ 26 ਕਿਲੋ 900 ਗ੍ਰਾਮ, ਸਾਲ 2021 ਵਿੱਚ ਇੱਕ ਦਿਨ ਵਿੱਚ 27 ਕਿਲੋ 330 ਗ੍ਰਾਮ ਦੁੱਧ ਦੇ ਕੇ ਪੁਰਸਕਾਰ ਜਿੱਤਿਆ। . ਹੁਣ 2023 ਵਿੱਚ 31 ਲੀਟਰ ਦੁੱਧ ਦੇ ਕੇ ਗੰਗਾ ਨੇ ਪੰਜਾਬ ਅਤੇ ਹਰਿਆਣਾ ਵਿੱਚ ਇਸ ਸਾਲ ਦਾ ਰਿਕਾਰਡ ਬਣਾਇਆ ਹੈ।