ਬਿਊਰੋ ਰਿਪੋਰਟ : ਫਰੀਦਕੋਟ ਤੋਂ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ । ਇੱਕ ਮਹਿਲਾ ਬੱਚੇ ਨੂੰ ਘੁਮਾ ਰਹੀ ਸੀ । ਕੁਝ ਦੀ ਦੂਰੀ ‘ਤੇ 2 ਪੁਰਸ਼ ਅਤੇ 2 ਮਹਿਲਾਵਾਂ ਖੜੀਆਂ ਸਨ । ਉਨ੍ਹਾਂ ਨੇ ਪਹਿਲਾਂ ਦੂਰੋ ਬੱਚੇ ਨੂੰ ਇਸ਼ਾਰਾ ਕੀਤਾ ਮਾਂ ਨੂੰ ਲੱਗਿਆ ਬੱਚੇ ਨਾਲ ਲਾਡ ਕਰ ਰਹੇ ਹਨ । ਥੋੜੀ ਦੇਰ ਬਾਅਦ ਚਾਰੋ ਹੋਲੀ-ਹੋਲੀ ਮਹਿਲਾ ਕੋਲ ਪਹੁੰਚੇ ਅਤੇ ਹੱਸ ਕੇ ਗੱਲ ਕਰਨ ਲੱਗੇ । ਮਹਿਲਾ ਨੂੰ ਵੀ ਚੰਗੇ ਘਰ ਤੋਂ ਲੱਗੇ ਅਤੇ ਕਿਹਾ ਕੀ ਤੁਹਾਡਾ ਬੱਚਾ ਬਹੁਤ ਸੋਹਣਾ ਹੈ ਕੀ ਅਸੀਂ ਉਸ ਦੇ ਨਾਲ ਫੋਟੋ ਖਿਚਵਾ ਸਕਦੇ ਹਾਂ। ਮਹਿਲਾ ਨੂੰ ਵੀ ਕੁਝ ਅਜੀਬ ਨਹੀਂ ਲੱਗਿਆ ਉਸ ਨੇ ਬੱਚੇ ਨੂੰ ਮਹਿਲਾ ਦੀ ਗੋਦ ਵਿੱਚ ਦੇ ਦਿੱਤਾ । ਦੋਵੇ ਮਹਿਲਾਵਾਂ ਅਤੇ ਪੁਰਸ਼ ਬੱਚੇ ਨਾਲ ਵਾਰੀ-ਵਾਰੀ ਫੋਟੋਆਂ ਖਿਚਵਾਉਂਦੇ ਰਹੇ ਅਤੇ ਲਾਡ ਕਰਦੇ ਰਹੇ। ਜਿਵੇਂ ਹੀ ਮਹਿਲਾ ਦਾ ਧਿਆਨ ਦੂਜੇ ਪਾਸੇ ਗਿਆ ਚਾਰੋ ਬੱਚੇ ਨੂੰ ਲੈਕੇ ਫਰਾਰ ਹੋ ਗਏ । ਬੱਚਾ ਕੁਝ ਹੀ ਮਹੀਨਿਆਂ ਦਾ ਸੀ । ਮਹਿਲਾ ਦੇ ਹੋਸ਼ ਉੱਡ ਗਏ ਅਤੇ ਉਸ ਨੇ ਰੋਂਦੇ ਰੋਂਦੇ ਪਰਿਵਾਰ ਨੂੰ ਫੋਨ ਕੀਤਾ ਅਤੇ ਮੌਕੇ ‘ਤੇ ਪੁਲਿਸ ਪਹੁੰਚ ਗਈ।

ਬੱਚਾ ਮੋਹਾਲੀ ਤੋਂ ਮਿਲਿਆ

ਪੁਲਿਸ ਨੇ ਬੱਚਾ ਚੋਰੀ ਕਰਨ ਵਾਲੀ ਦੋਵੇ ਮਹਿਲਾਵਾਂ ਅਤੇ ਪੁਰਸ਼ ਨੂੰ ਗ੍ਰਿਫਤਾਰ ਕਰ ਲਿਆ ਹੈ । ਇਨ੍ਹਾਂ ਚਾਰਾਂ ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਅਤੇ ਬੱਚੇ ਨੂੰ ਵੀ ਰਿਕਵਰ ਕਰ ਲਿਆ ਗਿਆ ਹੈ। ਚਾਰਾਂ ਵਿੱਚ 2 ਫਰੀਦਕੋਟ ਦੇ ਰਹਿਣ ਵਾਲੇ ਸਨ ਜਦਕਿ 2 ਪਟਿਆਲਾ ਦੇ ਦੱਸੇ ਜਾ ਰਹੇ ਹਨ । ਜਦੋਂ ਫਰੀਦਕੋਟ ਤੋਂ ਬੱਚਾ ਚੋਰੀ ਹੋਇਆ ਸੀ ਤਾਂ ਪੁਲਿਸ ਨੇ ਉਸੇ ਸਮੇਂ ਤੋਂ ਬੱਚੇ ਦੀ ਜਾਂਚ ਸ਼ੁਰੂ ਕੀਤੀ ਸੀ । ਪੁਲਿਸ ਦੇ ਖਬਰੀਆਂ ਨੇ ਚਾਰਾਂ ਬਾਰੇ ਜਾਣਕਾਰੀ ਦਿੱਤੀ ਤਾਂ ਇੱਕ ਤੋਂ ਬਾਅਦ ਇੱਕ ਕੜੀ ਨੂੰ ਜੋੜ ਦੇ ਹੋਏ ਪੁਲਿਸ ਚਾਰਾਂ ਮੁਲਜ਼ਮਾਂ ਤੱਕ ਪਹੁੰਚ ਗਈ । ਫੜੇ ਗਏ ਚਾਰੋ ਮੁਲਜ਼ਮਾਂ ਦਾ ਨਾਂ ਪਰਮਿੰਦਰ,ਮਨਜਿੰਦਰ,ਚਰਨਵੀਰ ਅਤੇ ਸਾਕਸ਼ੀ ਦੱਸਿਆ ਜਾ ਰਿਹਾ ਹੈ । ਪੁਲਿਸ ਨੇ ਦਾਅਵਾ ਕੀਤਾ ਹੈ ਕੀ ਇਹ ਚਾਰੋ ਵੱਡੇ ਬੱਚਾ ਚੋਰ ਰੈਕਟ ਦਾ ਹਿੱਸਾ ਹਨ ।

ਵੱਡੇ ਬੱਚਾ ਚੋਰ ਰੈਕਟ ਦਾ ਹਿੱਸਾ ਚਾਰੋ

ਹੁਣ ਤੱਕ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਖੁਲਾਸਾ ਕੀਤਾ ਹੈ ਕੀ ਇਹ ਚਾਰੋ ਬੱਚਾ ਚੋਰ ਗੈਂਗ ਦਾ ਹਿੱਸਾ ਹਨ। ਇਸੇ ਤਰ੍ਹਾਂ ਪਾਰਕਾ,ਹਸਪਤਾਲਾਂ,ਸੜਕਾਂ ਤੋਂ ਇਹ ਬੱਚੇ ਚੋਰੀ ਕਰਦੇ ਹਨ ਅਤੇ ਫਿਰ ਉਨ੍ਹਾਂ ਦੀ ਤਲਾਸ਼ ਕਰਦੇ ਹਨ ਜਿੰਨਾਂ ਨੂੰ ਬੱਚੇ ਦੀ ਜ਼ਰੂਰਤ ਹੁੰਦੀ ਹੈ । ਗੈਂਗ 2 ਤਰ੍ਹਾਂ ਬੱਚੇ ਦੀ ਸਪਲਾਈ ਕਰਦੇ ਹਨ,ਵੱਡੇ ਬੱਚਿਆਂ ਨੂੰ ਇਹ ਅਜਿਹੇ ਗੈਂਗ ਨੂੰ ਸੌਂਪ ਦਿੰਦੇ ਹਨ ਜੋ ਬੱਚਿਆਂ ਤੋਂ ਭੀਖ ਮੰਗਵਾਉਂਦਾ ਸੀ ਜਦਕਿ ਛੋਟੇ ਬੱਚਿਆਂ ਲਈ ਉਨ੍ਹਾਂ ਮਾਂ-ਬਾਪ ਦੀ ਤਲਾਸ਼ ਕਰਦੇ ਸਨ ਜਿੰਨਾਂ ਦੇ ਬੱਚੇ ਨਹੀਂ ਹੁੰਦੇ ਸਨ। ਉਨ੍ਹਾਂ ਨੂੰ ਬੱਚਾ ਸੌਂਪ ਕੇ ਮੋਟੀ ਕਮਾਈ ਕਰਦੇ ਸਨ ।