Punjab

ਸ਼ਨਿੱਚਰਵਾਰ ਨੂੰ 10 % ਸਸਤੀ ਹੋਵੇਗੀ CNG,PNG ਕੀਮਤ ! ਹੁਣ ਹਰ ਮਹੀਨੇ ਤੈਅ ਹੋਵੇਗੀ ਕੀਮਤ ! ਸਰਕਾਰ ਨੇ ਬਦਲਿਆ ਫਾਰਮੂਲਾ

ਬਿਊਰੋ ਰਿਪੋਰਟ : ਕੇਂਦਰੀ ਕੈਬਨਿਟ ਨੇ CNG ਅਤੇ PNG ਦੀ ਕੀਮਤ ਤੈਅ ਕਰਨ ਦੇ ਲਈ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗੈਸ ਦੀ ਕੀਮਤ ਨੂੰ ਕੌਮਾਂਤਰੀ ਮਾਰਕਿਟ ਅਤੇ ਕਰੂਡ ਦੇ ਭਾਰਤੀ ਬਾਸਕੇਟ ਦੇ ਨਾਲ ਜੋੜ ਦਿੱਤਾ ਗਿਆ ਹੈ । ਇਸ ਫੈਸਲੇ ਦੇ ਬਾਅਦ ਸ਼ਨਿੱਚਰਵਾਰ ਯਾਨੀ 8 ਅਪ੍ਰੈਲ ਤੋਂ CNG ਅਤੇ PNG ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ, ਘਰਾਂ ਵਿੱਚ ਵਰਤੀ ਜਾਣ ਵਾਲੀ PNG 10% ਅਤੇ CNG ਦੀ ਕੀਮਤ 5 ਤੋਂ 6 ਰੁਪਏ ਕਿਲੋ ਘੱਟ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਘਰੇਲੂ ਕੁਦਰਤੀ ਗੈਸ ਦੀ ਕੀਮਤ ਨੂੰ ਕੌਮਾਂਤਰੀ ਹਬ ਗੈਸ ਦੀ ਥਾਂ ਕਰੂਡ ਦੇ ਨਾਲ ਲਿੰਕ ਕਰ ਦਿੱਤਾ ਗਿਆ ਹੈ। ਗੈਸ ਦੀ ਕੀਮਤ ਹੁਣ ਭਾਰਤੀ ਕਰੂਡ ਬਾਸਕੇਟ ਦੇ ਕੌਮਾਂਤਰੀ ਕੀਮਤ ਦਾ 10 ਫੀਸਦੀ ਹੋਵੇਗੀ ਅਤੇ ਹਰ ਮਹੀਨੇ ਕੀਮਤ ਤੈਅ ਕੀਤੀ ਜਾਵੇਗੀ । ਅਨੁਰਾਗ ਠਾਕੁਰ ਨੇ ਕਿਹਾ ਨਵੇਂ ਫਾਰਮੂਲਾ ਗਾਹਕਾਂ ਅਤੇ ਉਤਪਾਦਕਾਂ ਦੇ ਵਿਚਾਲੇ ਬੈਲੰਸ ਬਣਾਏਗਾ, ਪਹਿਲਾਂ ਗੈਸ ਦੀ ਕੀਮਤ ਵਿੱਚ ਬਦਲਾਅ 1 ਅਪ੍ਰੈਲ ਅਤੇ 1 ਅਕਤੂਬਰ ਨੂੰ ਹੁੰਦਾ ਸੀ । ਨਵੇਂ ਫਾਰਮੂਲੇ ਦੇ ਮੁਤਾਬਿਕ ਹਰ ਮਹੀਨੇ ਗੈਸ ਦੀ ਕੀਮਤ ਤੈਅ ਹੋਵੇਗੀ,ਪੁਰਾਣੇ ਫਾਰਮੂਲੇ ਦੇ ਤਹਿਤ 6 ਮਹੀਨੇ ਵਿੱਚ ਗੈਸ ਦੀ ਕੀਮਤ ਤੈਅ ਕੀਤੀ ਜਾਂਦੀ ਸੀ

ਕੀ ਮਿਲੇਗਾ ਫਾਇਦਾ ?

ਨਵੀਂ ਪਾਲਿਸੀ ਨਾਲ ਗੈਸ ਪ੍ਰੋਡੂਸਰ ਨੂੰ ਬਾਜ਼ਾਰ ਵਿੱਚ ਉਤਾਰ ਚੜਾਅ ਨਾਲ ਨੁਕਸਾਨ ਨਹੀਂ ਹੋਵੇਗਾ,ਗਾਹਕ ਨੂੰ ਫਾਇਦਾ ਮਿਲੇਗਾ
ਨਵੇਂ ਫਾਰਮੂਲੇ ਦੇ ਤਹਿਤ ਗੈਸ ਦੀ ਕੀਮਤ ਤੈਅ ਹੋਣ ਨਾਲ ਫਟਿਲਾਇਜ਼ਰ ਅਤੇ ਪਾਵਰ ਸੈਕਟਰ ਨੂੰ ਸਸਤੀ ਗੈਸ ਮਿਲ ਸਕੇਗੀ
ਐਨਰਜੀ ਸੈਕਟਰ ਨੂੰ ਸਸਤੀ ਗੈਸ ਮਿਲੇਗੀ ਇਸ ਨਾਲ ਘਰੇਲੂ ਗੈਸ ਪ੍ਰੋਡੂਸਰ ਦੇਸ਼ ਵਿੱਚ ਜ਼ਿਆਦਾ ਉਤਪਾਦਨ ਕਰਨਗੇ
ਸਰਕਾਰ ਦਾ ਟਾਰਗੇਟ 2030 ਤੱਕ ਦੇਸ਼ ਵਿੱਚ ਕੁਦਰਤੀ ਗੈਸ ਦੀ ਹਿੱਸੇਦਾਰੀ 6.5% ਤੋਂ ਵਧਾ ਕੇ 15% ਕਰਨਾ ਹੈ
ਦਰਅਸਲ ਘਰੇਲੂ ਗੈਸ ਦੀ ਕੀਮਤ ਅਕਤੂਬਰ 2020 ਵਿੱਚ 1.79 ਡਾਲਰ ਪ੍ਰਤੀ ਯੂਨਿਟ ਤੋਂ ਵਧ ਕੇ ਅਕਤੂਬਰ 2022 ਵਿੱਚ 8.57 ਡਾਲਰ ਹੋ ਗਈ ,ਇਸ ਦੀ ਵਜ੍ਹਾ ਕਰਕੇ ਕੌਮਾਂਤਰੀ ਬਾਜ਼ਾਰ ਵਿੱਚ ਗੈਸ ਦੀ ਕੀਮਤ ਵਿੱਚ ਤੇਜ਼ੀ ਆ ਗਈ ਸੀ