Punjab

‘500 ਕਰੋੜ ਦੇ ਘਪਲੇ ਕਾਰਨ CM ਮਾਨ, ਕੇਜਰੀਵਾਲ ਤੇ ਰਾਘਵ ਚੱਢਾ ਜੇਲ੍ਹ ਜਾਣਗੇ’-ਸੁਖਬੀਰ ਬਾਦਲ

Sukhbir singh badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ(Sukhbir Singh Badal) ਨੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਉੱਤੇ ਘਪਲੇ ਦਾ ਵੱਡਾ ਲਾਇਆ ਹੈ। ਉਨ੍ਹਾਂ ਨੇ ਮੀਡੀਆ ਸਾਹਮਣੇ ਕਿਹਾ ਹੈ ਕਿ ਆਬਕਾਰੀ ਨੀਤੀ(Excise policy) ਰਾਹੀਂ ਪੰਜਾਬ ਵਿੱਚ ਦਿੱਲੀ ਵਾਂਗ 500 ਕਰੋੜ ਦਾ ਵੱਡਾ ਘਪਲਾ(500 crores scam) ਹੋਇਆ ਹੈ। ਇਸ ਕਾਰਨ ਕਾਰਨ ਮੁੱਖ ਮੰਤਰੀ ਭਗਵੰਤ ਮਾਨ(CM Bhagwant Mann), ਵਿੱਤ ਮੰਤਰੀ ਪੰਜਾਬ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind Kejriwal) ਤੇ ਰਾਘਵ ਚੱਢਾ(Raghav Chadha) ਜੇਲ੍ਹ ਜਾਣਗੇ।

ਸੁਖਬੀਰ ਬਾਦਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਵਿੱਚ ਕਿਹਾ ਕਿ ‘ਆਪ ਸਰਕਾਰ 500 ਕਰੋੜ ਦਾ ਘਪਲਾ ਕਰੀ ਬੈਠੀ ਹੈ, ਹੁਣ ਆਪਣਾ ਬਚਾਅ ਕਰਨ ਲਈ ਹੱਥ-ਪੈਰ ਮਾਰ ਰਹੇ ਹਨ।‘

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਟਕਪੁਰਾ ਗੋਲੀ ਕਾਂਡ(Kotkapura Goli Kand) ਬਾਰੇ ਆਏ ਸੰਮਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਹੁਣ ਤੱਕ ਕੋਈ ਵੀ ਸੰਮਨ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੰਮਨ ਤਾਂ ਹਜ਼ਾਰਾਂ ਬੰਦਿਆਂ ਨੂੰ ਆਉਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਪੁੱਛੇ ਗਏ ਇੱਕ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ 500 ਕਰੋੜ ਦੇ ਘਪਲੇ ਤੋਂ ਮੁੱਖ ਮੰਤਰੀ ਮਾਨ ਆਪਣੇ ਆਪ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ।

SIT ਦੇ ਸੰਮਨ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਜਾਂਚ ਚ ਸ਼ਾਮਲ ਹੋਣਗੇ, ਕਿਉਂਕਿ ਉਨ੍ਹਾਂ ਨੂੰ ਕੋਈ ਡਰ ਨਹੀਂ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਸਆਈਟੀ ਦੇ ਮਾਮਲੇ ਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੈ।

ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਮਾਨ ਸਰਕਾਰ ਤੇ ਅਕਾਲੀ ਦਲ ਆਹਮੋ-ਸਾਹਮਣੇ ਹੈ। ਸੁਖਬੀਰ ਬਾਦਲ ਨੇ ਗੋਲੀਕਾਂਡ ਦਾ ਠੀਕਰਾ ਤੱਤਕਾਲੀ SDM ਸਿਰ ਭੰਨਿਆ ਤਾਂ ਅੱਗੋਂ ਸਰਕਾਰ ਦੇ ਮੰਤਰੀ ਨੇ ਵੀ ਜਵਾਬ ਦਿੱਤਾ। ਗੋਲੀਕਾਂਡ ਲਈ ਤੱਤਕਾਲੀ ਗ੍ਰਹਿ ਮੰਤਰੀ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ। ਜਿਸਤੇ ਅਕਾਲੀ ਦਲ ਨੇ ਵੀ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ।