International Punjab

ਸਤਿੰਦਰ ਸੱਤੀ ਨੇ ਕੈਨੇਡਾ ਵਿੱਚ ਵਕੀਲ ਦੀ ਸਹੁੰ ਚੁੱਕੀ ! ਇਸ ਮੁਸ਼ਕਿਲਾਂ ‘ਚ ਫਸਣ ਦੀ ਵਜ੍ਹਾ ਕਰਕੇ ਚੁਣਿਆ ਇਹ ਪ੍ਰੋਫੈਸ਼ਨ

ਬਿਊਰੋ ਰਿਪੋਰਟ : ਕਈ ਪੰਜਾਬੀ ਪ੍ਰੋਗਰਾਮਾਂ ਦੀ ਸਟੇਜਾਂ ਦੀ ਰੌਣਕਾਂ ਵਧਾ ਚੁੱਕੀ ਮੰਨੀ-ਪਰਮੰਨੀ ਹੋਸਟ ਸਤਿੰਦਰ ਸੱਤੀ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਕਈ ਪੰਜਾਬ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਸੱਤੀ ਨੇ ਵਕੀਲ ਦੀ ਡਰੈਸ ਵਿੱਚ ਆਪਣੀ ਫੋਟੋ ਸ਼ੇਅਰ ਕੀਤੀ ਤਾਂ ਕਿਸੇ ਨੇ ਕਿਹਾ ਉਹ ਕਿਸੇ ਫਿਲਮ ਵਿੱਚ ਵਕੀਲ ਦਾ ਕਿਰਦਾਰ ਨਿਭਾ ਰਹੀ ਹੋ ਸਕਦੀ ਹੈ । ਪਰ ਸੱਚ ਇਹ ਹੈ ਕਿ ਸਤਿੰਦਰ ਕੌਰ ਸੱਤੀ ਨੇ ਕੈਨੇਡਾ ਵਿੱਚ ਲਾਅ ਦੀ ਡਿਗਰੀ ਹਾਸਲ ਕੀਤੀ ਹੈ । ਬਹੁਤ ਦੀ ਘੱਟ ਲੋਕ ਜਾਣ ਦੇ ਸਨ ਕਿ ਉਨ੍ਹਾਂ ਕਾਨੂੰਨ ਪੜਾਈ ਕੀਤੀ ਸੀ । ਕੋਵਿਡ ਦੌਰਾਨ ਜਦੋਂ ਹਰ ਕੋਈ ਆਪਣੇ ਘਰਾਂ ਵਿੱਚ ਕੈਸ ਸੀ ਤਾਂ ਸਤਿੰਦਰ ਸੱਤੀ ਨੇ ਇਸ ਮੁਸ਼ਕਿਲ ਨੂੰ ਆਪਣੀ ਤਾਕਤ ਵਿੱਚ ਬਦਲ ਦਿੱਤਾ ਅਤੇ ਸਮੇਂ ਦੀ ਸਹੀ ਵਰਤੋਂ ਕਰਕੇ ਕੈਨੇਡਾ ਵਿੱਚ ਲਾਅ ਦੀ ਪੜਾਈ ਕੀਤੀ ਅਤੇ ਹੁਣ ਉਨ੍ਹਾਂ ਨੂੰ ਲਾਅ ਦੀ ਡਿਗਰੀ ਵੀ ਮਿਲ ਗਈ ਹੈ । ਉਨ੍ਹਾਂ ਨੇ ਕੈਨੇਡਾ ਦੇ ਐਲਬਰਟਾ ਵਿੱਚ ਸਹੁੰ ਚੁੱਕ ਦੇ ਹੋਏ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ।

ਦੱਸਿਆ ਜਾ ਰਿਹਾ ਹੈ ਕਿ ਇੱਕ ਸਮਾਗਮ ਦੌਰਾਨ ਉਹ ਕੈਨੇਡਾ ਗਈ ਸਨ ਪਰ ਉਸੇ ਦੌਰਾਨ ਹੀ ਕੋਵਿਡ ਦੀ ਵਜ੍ਹਾ ਕਰਕੇ ਸਾਰੀਆਂ ਫਲਾਇਟਾਂ ਬੰਦ ਹੋ ਗਈਆਂ ਅਤੇ ਉਹ ਕੈਨੇਡਾ ਵਿੱਚ ਹੀ ਫਸ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੜਾਈ ਨੂੰ ਅਪਗ੍ਰੇਡ ਕੀਤਾ ਅਤੇ ਕੈਲਗਰੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਹੈ ਸਤਿੰਦਰ ਸੱਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਸਵੰਤ ਮਾਂਗਟ ਨੇ ਕੈਨੇਡਾ ਵਿੱਚ ਲਾਅ ਦੀ ਡਿਗਰੀ ਹਾਸਲ ਕਰਨ ਲਈ ਪ੍ਰੇਰਿਆ । ਜਿਸ ਤੋਂ ਬਾਅਦ ਵਕੀਲ ਗੁਰਪ੍ਰੀਤ ਔਲਖ ਤੋਂ ਉਨ੍ਹਾਂ ਨੇ ਵਕਾਲਤ ਦੀਆਂ ਬਾਰੀਕੀਆਂ ਸਿੱਖਿਆ । ਉਨ੍ਹਾਂ ਦੱਸਿਆ ਕਿ ਪੰਜਾਬੀ ਫਿਲਮ ਸਨਅਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਕਲਾਕਾਰ ਬਣਨ ਤੋਂ ਬਾਅਦ ਵਕੀਲ ਦੀ ਡਿਗਰੀ ਹਾਸਲ ਕੀਤੀ ਹੈ । ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ । ਦੱਸ ਦੇਈਏ ਕਿ ਸੱਤੀ ਨੇ ਹੁਣ ਮਾਈ ਐੱਫਐੱਮ ਵੱਜੋਂ ਸ਼ੋਅ ਵੀ ਸ਼ੁਰੂ ਕੀਤਾ ਹੈ ।