Punjab

ਪੰਜਾਬ ‘ਚ 3 ਦਿਨ ਲਈ ਮੀਂਹ ਦਾ ਅਲਰਟ ! ਮਾਲਵੇ ‘ਚ ਸੁੱਕੀ ਠੰਢ ਵਧੇਗੀ ! ਇੰਨੇ ਡਿਗਰੀ ਤਾਪਮਾਨ ਡਿੱਗੇਗਾ !

Punjab weather rain alert

ਬਿਊਰੋ ਰਿਪੋਰਟ : ਪੰਜਾਬ ਵਿੱਚ 2 ਦਿਨ ਦੀ ਰਾਹਤ ਤੋਂ ਬਾਅਦ ਮੁੜ ਤੋਂ ਦੁਆਬੇ ਵਿੱਚ ਠੰਢ ਵੱਧਣ ਵਾਲੀ ਹੈ । ਮੰਗਲਵਾਰ ਤੋਂ ਹੀ ਪੰਜਾਬ ਵਿੱਚ ਬਦਲ ਆਉਣੇ ਸ਼ੁਰੂ ਹੋ ਜਾਣਗੇ ਅਤੇ ਵੈਸਟਨ ਡਿਸਟਰਬੈਂਸ ਦੀ ਵਜ੍ਹਾ ਕਰਕੇ 11 ਜਨਵਰੀ ਤੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਜਾਵੇਗਾ । ਪਰ ਪੱਛਮੀ ਮਾਲਵੇ ਵਿੱਚ ਸੁੱਕੀ ਠੰਢ ਵਧੇਗੀ ।

ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਮੁਤਾਬਿਕ 11 ਤੋਂ 13 ਜਨਵਰੀ ਤੱਕ ਪੰਜਾਬ ਵਿੱਚ ਮਾਝਾ, ਦੁਆਬਾ ਅਤੇ ਮਾਲਵਾ ਵਿੱਚ ਮੀਂਹ ਦੇ ਅਸਾਰ ਵੱਧ ਰਹੇ ਹਨ । ਇਸ ਦੇ ਪਿੱਛੇ ਵੱਡਾ ਕਾਰਨ ਹਿਮਾਚਲ ਵਿੱਚ ਬਰਫ ਬਾਰੀ ਹੈ । ਇਸ ਦਾ ਸਿੱਧਾ ਅਸਰ ਪੰਜਾਬ ਵਿੱਚ ਵੇਖਿਆ ਜਾਵੇਗਾ । ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਪਾਰਾ ਇੱਕ ਵਾਰ ਮੁੜ ਤੋਂ ਹੇਠਾਂ ਡਿੱਗੇਗਾ । ਮੀਂਹ ਦੀ ਵਜ੍ਹਾ ਕਰਕੇ 3 ਤੋਂ 7 ਡਿੱਗਰੀ ਹੇਠਾਂ ਤਾਪਮਾਨ ਜਾਵੇਗਾ । ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕੀ 13 ਜਨਵਰੀ ਤੱਕ ਮੀਂਹ ਤੋਂ ਬਾਅਦ 14 ਜਨਵਰੀ ਤੋਂ ਮੌਸਮ ਮੁੜ ਤੋਂ ਖੁੱਲਣ ਲੱਗ ਜਾਵੇਗਾ । ਧੁੰਦ ਵੀ ਜੋਰ ਫੜਨ ਲੱਗੇਗੀ

ਪੰਜਾਬ ਦੇ ਅਹਿਮ ਸ਼ਹਿਰਾ ਦਾ ਤਾਪਮਾਨ

ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 9.2 ਡਿਗਰੀ ਦਰਜ ਕੀਤਾ ਗਿਆ ਹੈ ਜਦਕਿ ਜ਼ਿਆਦਾਤਰ ਸਮੇਂ ਬਦਲ ਰਹਿਣ ਦਾ ਖਦਸ਼ਾ ਹੈ । ਇਸ ਤੋਂ ਇਲਾਵਾ ਜਲੰਧਰ ਵਿੱਚ ਵੀ ਘੱਟੋ-ਘੱਟ ਤਾਪਮਾਨ 9.2 ਡਿਗਰੀ ਹੀ ਰਹੇਗਾ ਜਦਕਿ ਇੱਥੇ ਵੀ ਬਦਲ ਛਾਏ ਰਹਿਣਗੇ । ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 8.2 ਡਿਗਰੀ ਦਰਜ ਕੀਤਾ ਗਿਆ ਹੈ ਜਦਕਿ ਦੁਪਹਿਰ ਦਾ ਤਾਪਮਾਨ 13 ਡਿਗਰੀ ਰਹਿਣ ਦਾ ਅਨੁਮਾਨ ਹੈ । ਬਠਿੰਡਾ ਸਭ ਤੋਂ ਜ਼ਿਆਦਾ ਕੰਬੇਗਾ ਇੱਥੇ ਤਾਪਮਾਨ 2.4 ਡਿਗਰੀ ਰਹੇਗਾ ਜੋ ਆਮ ਨਾਲੋਂ 2 ਡਿੱਗਰੀ ਘੱਟ ਹੈ ।

ਭਾਰਤੀ ਮੌਸਮ ਵਿਭਾਗ (IMD) ਮੁਤਾਬਿਕ ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਲਖਨਊ ਵਿੱਚ ਕਈ ਥਾਵਾਂ ‘ਤੇ ਜ਼ੀਰੋ ਮੀਟਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਜਦੋਂ ਕਿ ਅੰਬਾਲਾ, ਵਾਰਾਣਸੀ ਅਤੇ ਭਾਗਲਪੁਰ ਵਿੱਚ ਵਿਜ਼ੀਬਿਲਟੀ 25 ਮੀਟਰ ਰਹੀ। ਆਈਐਮਡੀ ਦੁਆਰਾ ਜਾਰੀ ਇੱਕ ਸੈਟੇਲਾਈਟ ਚਿੱਤਰ ਵਿੱਚ, ਧੁੰਦ ਦੀ ਚਾਦਰ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਉੱਤਰ ਪੱਛਮੀ ਰਾਜਸਥਾਨ ਤੋਂ ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਤੱਕ ਫੈਲੀ ਹੋਈ ਹੈ। ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਉੱਤਰੀ ਰੇਲਵੇ ਜ਼ੋਨ ਵਿੱਚ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।