India

50 ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਹੀ ਛੱਡ ਕੇ ਉਡ ਗਈ ਫਲਾਈਟ, Go First ਖ਼ਿਲਾਫ਼ ਜਾਂਚ ਸ਼ੁਰੂ

The flight took off leaving 50 passengers at the airport investigation started against Go First

ਬੈਂਗਲੁਰੂ : ਇਨ੍ਹੀਂ ਦਿਨੀਂ ਏਅਰਲਾਈਨਜ਼ ਦੀ ਲਾਪਰਵਾਹੀ ਦੇ ਅਕਸਰ ਹੀ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ ਵਿੱਚ ਏਅਰਲਾਈਨ ਕੰਪਨੀ ਗੋ ਫਸਟ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ। GoFirst ਦੀ ਇੱਕ ਫਲਾਈਟ ਅੱਧੇ ਯਾਤਰੀਆਂ ਨੂੰ ਛੱਡ ਕੇ ਫਲਾਈਟ ਲਈ ਰਵਾਨਾ ਹੋਈ। ਇਸ ਤੋਂ ਬਾਅਦ ਬਾਕੀ ਯਾਤਰੀਆਂ ਨੇ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਅਤੇ ਪੀਐਮਓ ਨੂੰ ਟੈਗ ਕਰਦੇ ਹੋਏ ਟਵਿੱਟਰ ‘ਤੇ ਕਈ ਟਵੀਟ ਕੀਤੇ ਅਤੇ ਸ਼ਿਕਾਇਤ ਕੀਤੀ।

ਟਵਿੱਟਰ ‘ਤੇ ਕੀਤੀਆਂ ਸ਼ਿਕਾਇਤਾਂ ਦੇ ਅਨੁਸਾਰ, ਬੈਂਗਲੁਰੂ ਤੋਂ ਦਿੱਲੀ ਲਈ ਫਲਾਈਟ ਜੀ8 116 ਨੇ ਸਵੇਰੇ 6.30 ਵਜੇ ਦੇ ਕਰੀਬ ਉਡਾਣ ਭਰੀ, ਜਿਸ ਵਿੱਚ 50 ਤੋਂ ਵੱਧ ਯਾਤਰੀ ਸਵਾਰ ਸਨ। NDTV ਦੀ ਖ਼ਬਰ ਦੇ ਮੁਤਾਬਿਕ GoFirst Airways ਨੇ ਘੱਟੋ-ਘੱਟ ਤਿੰਨ ਅਜਿਹੇ ਟਵੀਟਾਂ ਦਾ ਜਵਾਬ ਦਿੱਤਾ, ਉਪਭੋਗਤਾਵਾਂ ਨੂੰ ਆਪਣੇ ਵੇਰਵੇ ਸਾਂਝੇ ਕਰਨ ਦੀ ਅਪੀਲ ਕੀਤੀ ਅਤੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ, ਹੈ। ਸ਼੍ਰੇਆ ਸਿਨਹਾ ਨਾਂ ਦੇ ਯੂਜ਼ਰ ਨੇ ਟਵਿਟਰ ‘ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ।

Go First ਇਸ ਮਾਮਲੇ ‘ਚ ਆਪਣੀ ਅੰਦਰੂਨੀ ਜਾਂਚ ਕਰ ਰਹੀ ਹੈ। ਇਹ ਘਟਨਾ ਕੱਲ੍ਹ ਵਾਪਰੀ ਹੈ। ਬੈਂਗਲੁਰੂ ਹਵਾਈ ਅੱਡੇ ‘ਤੇ ਰਹੇ ਗਏ ਇਨ੍ਹਾਂ ਸਾਰੇ 50 ਯਾਤਰੀਆਂ ਨੂੰ Go First ਨੇ ਦੂਜੀ ਉਡਾਣ ਰਾਹੀਂ ਦਿੱਲੀ ਭੇਜ ਦਿੱਤਾ।

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਇਸ ਪੂਰੇ ਮਾਮਲੇ ਵਿੱਚ Go First ਤੋਂ ਰਿਪੋਰਟ ਮੰਗੀ ਹੈ। ਡੀਸੀਜੀਏ ਰਿਪੋਰਟ ਤੋਂ ਬਾਅਦ Go First ‘ਤੇ ਲੋੜੀਂਦੀ ਕਾਰਵਾਈ ਕਰ ਸਕਦਾ ਹੈ।

ਇਸ ਘਟਨਾ ਤੋਂ ਬਾਅਦ ਨਾਰਾਜ਼ ਯਾਤਰੀ ਟਵਿਟਰ ‘ਤੇ ਏਅਰਲਾਈਨ ਤੋਂ ਜਵਾਬ ਮੰਗ ਰਹੇ ਹਨ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੂੰ ਵੀ ਟੈਗ ਕੀਤਾ ਹੈ।

GoFirst ਨੇ ਅਜੇ ਤੱਕ ਇਸ ਘਟਨਾ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਬੈਂਗਲੁਰੂ ਹਵਾਈ ਅੱਡੇ ‘ਤੇ ਫਸੇ ਯਾਤਰੀਆਂ ਵਿੱਚੋਂ ਇੱਕ ਨੇ ਲਿਖਿਆ ਕਿ ਫਲਾਈਟ G8 116 (BLR – DEL) ਨੇ ਯਾਤਰੀਆਂ ਨੂੰ ਛੱਡ ਕੇ ਉਡਾਣ ਭਰੀ!