Punjab

ਮੁਢਲੀ ਸਹਾਇਤਾ ਦੇ ਕੇ ਸੜਕ ਸੁਰੱਖਿਆ ਬਲ ਨੇ 3078 ਲੋਕਾਂ ਨੂੰ ਬਚਾਇਆ

ਮਨੁੱਖੀ ਜੀਵਨ ਦੀ ਰਖਵਾਲੀ ਲਈ ਮਨੁੱਖਤਾ ਦਾ ਪਹਿਲਾ ਫ਼ਰਜ਼ ਮਨੁੱਖੀ ਜੀਵਨ ਦੀ ਸੁਰੱਖਿਆ ਹੀ ਹੈ। ਅੱਜ ਦੇ ਆਧੁਨਿਕ ਤੇ ਵਿਗਿਆਨਕ ਯੁੱਗ ’ਚ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਮਨੁੱਖ ਨੇ ਅਨੇਕਾਂ ਹੀ ਸਾਧਨ ਵਿਕਸਤ ਕੀਤੇ ਹਨ।  ਚੰਡੀਗੜ੍ਹ ਰੋਡ ਸੇਫਟੀ ਫੋਰਸ ਦੀ ਤਾਇਨਾਤੀ ਨੂੰ 90 ਦਿਨ ਪੂਰੇ ਹੋ ਗਏ ਹਨ। ਅੰਕੜੇ ਦੱਸਦੇ ਹਨ ਕਿ 3 ਮਹੀਨਿਆਂ ਵਿੱਚ 4901 ਸੜਕ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ਵਿਚ ਸੜਕ ਸੁਰੱਖਿਆ ਬਲ ਨੇ 3078 ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਮੌਤ ਦੇ ਮੂੰਹੋਂ ਬਚਾਇਆ ਹੈ। ਇਨ੍ਹਾਂ ਵਿਚੋਂ 2744 ਗੰਭੀਰ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਗਿਆ।

ਸਭ ਤੋਂ ਵੱਧ 853 ਸੜਕ ਹਾਦਸੇ ਮੁਹਾਲੀ ਵਿਚ ਵਾਪਰੇ ਹਨ ਪਰ ਸਭ ਤੋਂ ਵੱਧ 291 ਲੋਕਾਂ ਨੂੰ ਪਟਿਆਲਾ ਵਿੱਚ ਮੁੱਢਲੀ ਸਹਾਇਤਾ ਦੇ ਕੇ ਬਚਾਇਆ ਗਿਆ ਹੈ। ਸੜਕ ਸੁਰੱਖਿਆ ਬਲ ਵਿੱਚ ਆਧੁਨਿਕ ਤਕਨੀਕ ਵਾਲੇ 144 ਵਾਹਨ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਾਹਨਾਂ ਨੂੰ ਸੂਬੇ ਦੇ ਹਰ ਸ਼ਹਿਰ ਅਤੇ ਹਾਈਵੇਅ ‘ਤੇ 30 ਕਿਲੋਮੀਟਰ ਦੇ ਦਾਇਰੇ ‘ਚ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਵਿੱਚ 1239 ਮੁਲਾਜ਼ਮ ਤਾਇਨਾਤ ਹਨ।

ਤਰਨਤਾਰਨ ਪੁਲਿਸ ਜ਼ਿਲ੍ਹੇ ਵਿੱਚ ਪਿਛਲੇ 3 ਮਹੀਨਿਆਂ ਵਿਚ ਕੁੱਲ 321 ਸੜਕ ਹਾਦਸੇ ਵਾਪਰੇ। 190 ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾਇਆ।

ਪਿਛਲੇ 3 ਮਹੀਨਿਆਂ ‘ਚ ਸੜਕ ਹਾਦਸਿਆਂ ‘ਚ ਹੋਈਆਂ ਮੌਤਾਂ ਦੇ ਮਾਮਲੇ ‘ਚ ਹੁਸ਼ਿਆਰਪੁਰ ਜ਼ਿਲਾ ਦੂਜੇ ਨੰਬਰ ‘ਤੇ ਹੈ। ਇੱਥੇ 263 ਸੜਕ ਹਾਦਸੇ ਵਾਪਰ ਚੁੱਕੇ ਹਨ। 270 ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾਇਆ ਗਿਆ ਹੈ। 180 ਜ਼ਖਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪਰ ਫਿਰ ਵੀ ਸੜਕ ਹਾਦਸਿਆਂ ਵਿੱਚ 18 ਮੌਤਾਂ ਹੋਈਆਂ ਹਨ।

ਅੰਮ੍ਰਿਤਸਰ ‘ਚ 3 ਮਹੀਨਿਆਂ ‘ਚ 2 ਸੜਕ ਹਾਦਸੇ ਹੋ ਚੁੱਕੇ ਹਨ। ਇਹ ਦੋਵੇਂ ਹਾਦਸੇ ਇੰਨੇ ਗੰਭੀਰ ਸਨ ਕਿ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਜਾਂ ਹਸਪਤਾਲ ਲਿਜਾਣ ਦਾ ਮੌਕਾ ਹੀ ਨਹੀਂ ਮਿਲਿਆ। ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ
ਪੁਲਿਸ ਜ਼ਿਲ੍ਹਾ ਪਟਿਆਲਾ ਵਿੱਚ 3 ਮਹੀਨਿਆਂ ਵਿੱਚ 297 ਸੜਕ ਹਾਦਸੇ ਹੋਏ ਹਨ। ਇਨ੍ਹਾਂ ਹਾਦਸਿਆਂ ਵਿੱਚ 291 ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾਇਆ ਗਿਆ, ਜੋ ਕਿ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਸੜਕ ਹਾਦਸਿਆਂ ਵਿੱਚ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਵਿੱਚ ਜਲੰਧਰ ਦਿਹਾਤੀ ਪੁਲਿਸ ਜ਼ਿਲ੍ਹਾ ਦੂਜੇ ਸਥਾਨ ’ਤੇ ਰਿਹਾ ਹੈ। ਇੱਥੇ 270 ਜ਼ਖਮੀਆਂ ਨੂੰ ਬਚਾਇਆ ਗਿਆ ਹੈ।