India

ਹਵਾਈ ਜਹਾਜ਼ ਦੇ ਅੰਦਰੋ ਫਿਰ ਸ਼ਰਮਸਾਰ ਕਰਨ ਵਾਲੀ ਤਸਵੀਰ ਸਾਹਮਣੇ ਆਈ !

Bangladesh flight viral video

ਬਿਊਰੋ ਰਿਪੋਰਟ : ਰੋਜ਼ਾਨਾ ਹਵਾਈ ਜਹਾਜ ਤੋਂ ਯਾਤਰੀਆਂ ਦੀ ਹਰਕਤਾਂ ਦੇ ਅਜੀਬੋ ਗਰੀਬ ਮਾਮਲੇ ਸਾਹਮਣੇ ਆ ਰਹੇ ਹਨ । ਪਹਿਲਾਂ ਪੈਰਿਸ ਅਤੇ ਅਮਰੀਕਾ ਦੀ ਏਅਰ ਇੰਡੀਆ ਫਲਾਈਟ ਵਿੱਚ 2 ਲੋਕਾਂ ਵੱਲੋਂ ਮਹਿਲਾਵਾਂ ‘ਤੇ ਪੇਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਹੁਣ ਫਲਾਈਟ ਵਿੱਚ ਕੱਪੜੇ ਉਤਾਰ ਕੇ ਕੁੱਟਮਾਰ ਦੀ ਵੀਡੀਓ ਸਾਹਮਣੇ ਆਇਆ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

ਵੀਡੀਓ ਬੰਗਲਾਦੇਸ਼ ਦੀ ਇੱਕ ਫਲਾਈਟ ਦਾ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਇੱਕ ਸ਼ਖਸ ਸ਼ਰਟ ਉਤਾਰ ਕੇ ਦੂਜੇ ਯਾਤਰੀਆਂ ਨਾਲ ਕੁੱਟਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕੀ ਇੱਕ ਬਿਨਾਂ ਸ਼ਰਟ ਦਾ ਨੌਜਵਾਨ ਪਹਿਲੀ ਕਤਾਰ ਵਿੱਚ ਬੈਠੇ ਯਾਤਰੀ ਦਾ ਕਾਲਰ ਫੜ ਕੇ ਮੁੱਕੇ ਮਾਰ ਰਿਹਾ ਸੀ ਅਤੇ ਆਪ ਹੀ ਰੋਣ ਲੱਗਿਆ । ਜਵਾਬ ਵਿੱਚ ਦੂਜਾ ਸ਼ਖਸ਼ ਵੀ ਉਸ ਨੂੰ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ । ਹਾਲਾਂਕਿ ਵੀਡੀਓ ਵਿੱਚ ਦੂਜੇ ਸ਼ਖਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ । ਹਵਾਈ ਜਹਾਜ ਦੇ ਮੁਲਾਜ਼ਮ ਦੋਵਾਂ ਨੂੰ ਹੱਥੋਪਾਈ ਤੋਂ ਰੋਕ ਰਹੇ ਹਨ । 27 ਸੈਕੰਡ ਦਾ ਇਹ ਵੀਡੀਓ ਬੰਗਲਾਦੇਸ਼ ਦੀ ਨੈਸ਼ਨਲ ਏਅਰ ਲਾਇੰਸ ‘ਬਿਮਾਨ’ ਦੀ ਫਲਾਈਟ ਬੋਇੰਗ 777 ਦਾ ਹੈ । 2 ਯਾਤਰੀਆਂ ਦੇ ਵਿੱਚ ਕਿਸੇ ਗੱਲ ਨੂੰ ਲੈਕੇ ਬਹਿਸ ਚੱਲ ਰਹੀ ਸੀ । ਹੋਲੀ-ਹੋਲੀ ਇਹ ਹੱਥੋਪਾਈ ਵਿੱਚ ਤਬਦੀਲ ਹੋ ਗਈ । ਘਟਨਾ ਕਦੋਂ ਦੀ ਹੈ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇੰਨਾਂ ਜ਼ਰੂਰ ਹੈ ਕੀ ਜਿਸ ਫਲਾਈਟ ਵਿੱਚ ਝਗੜਾ ਹੋਇਆ ਹੈ ਉਹ ਬੰਗਲਾਦੇਸ਼ ਦੀ ਫਲਾਈਟ ਸੀ । ਹੁਣ ਯੂਜ਼ਰ ਇਸ ਵੀਡੀਓ ਨੂੰ ਲੈਕੇ ਕਮੈਂਟ ਕਰ ਰਹੇ ਹਨ।

ਵੀਡੀਓ ਨੂੰ ਹੁਣ ਤੱਕ 17 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ । ਯੂਜਰ ਇਸ ਘਟਨਾ ਨੂੰ ਗੰਭੀਰ ਦੱਸ ਰਹੇ ਨਹ । ਇੱਕ ਯੂਜ਼ਰ ਨੇ ਲਿਖਿਆ ਹੈ ਕੀ ਇਹ ਦੱਖਣੀ ਏਸ਼ੀਆ ਦੇ ਲੋਕਾਂ ਦੀ ਪਰੇਸ਼ਾਨੀ ਹੈ । ਲੋਕ ਵਿਦੇਸ਼ ਵਿੱਚ ਨੌਕਰੀ ਕਰਦੇ ਹਨ ਪਰ ਉਨ੍ਹਾਂ ਨੂੰ ਸਭਿਆਚਾਰ ਦਾ ਪਾਠ ਨਹੀਂ ਪੜਾਇਆ ਜਾਂਦਾ ਹੈ । ਅਜਿਹੀ ਘਟਨਾਵਾਂ ਨੂੰ ਰੋਕਣ ਦੇ ਲਈ ਸਖਤ ਸਜ਼ਾ ਦੀ ਜ਼ਰੂਰਤ ਹੈ । ਕੁਝ ਯੂਜ਼ਰ ਵੀਡੀਓ ਵਿੱਚ ਨਜ਼ਰ ਆ ਰਹੇ ਸ਼ਰਟਲੈਸ ਸ਼ਖਸ ਨੂੰ ਟਰੋਲ ਕਰ ਰਹੇ ਹਨ। ਇੱਕ ਨੇ ਲਿਖਿਆ ਉਸ ਮੁੰਡੇ ਨੂੰ ਬਸ ਆਪਣੀ ਸ਼ਰਟ ਵਾਪਸ ਚਾਹੀਦੀ ਸੀ । ਕਿਸੇ ਨੇ ਲਿਖਿਆ ਅਜਿਹੇ ਲੋਕਾਂ ਖਿਲਾਫ਼ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੁੜ ਤੋਂ ਫਲਾਈਟ ‘ਤੇ ਬੈਠਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਹੈ ।