Punjab

PSEB 8th Result 2024 Updates: 98.31 ਫ਼ੀਸਦੀ ਰਿਹਾ 8ਵੀਂ ਦਾ ਨਤੀਜਾ, ਜਾਣੋ ਪੂਰਾ ਵੇਰਵਾ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਮੋਹਾਲੀ ਨੇ ਅੱਜ (30 ਅਪ੍ਰੈਲ 2024) ਨੂੰ ਸ਼ਾਮ 4:20 ਵਜੇ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ (PSEB 8th and 12th Results 2024) ਜਾਰੀ ਕਰ ਦਿੱਤੇ ਹਨ। ਵਿਦਿਆਰਥੀ ਬੋਰਡ ਦੀ ਅਧਿਕਾਰੀਤ ਵੈੱਬਸਾਈਟ pseb.ac.in ‘ਤੇ ਨਤੀਜੇ ਦੇਖ ਸਕਦੇ ਹਨ। ਆਪਣਾ PSEB 8ਵਾਂ ਨਤੀਜਾ 2024 ਡਾਊਨਲੋਡ ਕਰਨ ਲਈ, ਵਿਦਿਆਰਥੀਆਂ ਨੂੰ ਆਪਣੇ ਬੋਰਡ ਰੋਲ ਨੰਬਰ ਅਤੇ ਹੋਰ ਲੌਗਇਨ ਵੇਰਵਿਆਂ ਦੀ ਲੋੜ ਹੋਵੇਗੀ।

PSEB 8ਵੀਂ ਜਮਾਤ ਵਿੱਚ ਭਾਈ ਰੂਪਾ, ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ 100 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਅੰਮ੍ਰਿਤਸਰ ਦੀ ਗੁਰਲੀਨ ਕੌਰ ਨੇ 99.67% ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਸੰਗਰੂਰ ਦੇ ਅਰਮਾਨਦੀਪ ਸਿੰਘ ਨੇ 99.50% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। PSEB ਜਮਾਤ 8ਵੀਂ ਦੀਆਂ ਪ੍ਰੀਖਿਆਵਾਂ 7 ਮਾਰਚ ਤੋਂ 27 ਮਾਰਚ, 2024 ਤੱਕ ਔਫਲਾਈਨ ਮੋਡ ਵਿੱਚ ਲਈਆਂ ਗਈਆਂ ਸਨ।

ਅੱਠਵੀਂ ਜਮਾਤ ਵਿਚ 2,91,917 ਬੱਚਿਆਂ ਨੇ ਇਮਤਿਹਾਨ ਦਿੱਤਾ ਸੀ। ਇਸ ਵਿੱਚ 2,86,987 ਬੱਚੇ ਪਾਸ ਹੋਏ ਹਨ। ਨਤੀਜਾ 98.31 ਫ਼ੀਸਦੀ ਰਿਹਾ। ਕੁੱਲ 1,38,958 ਕੁੜੀਆਂ ਨੇ ਪੇਪਰ ਦਿੱਤਾ ਸੀ ਜਿਨ੍ਹਾਂ ਵਿੱਚੋਂ 1,37,330 ਬੱਚੀਆਂ ਪਾਸ ਹੋਈਆਂ ਹਨ। ਇਸੇ ਤਰ੍ਹਾਂ ਅੱਠਵੀਂ ਜਮਾਤ ਲਈ ਕੁੱਲ 1,52,943 ਮੁੰਡਿਆਂ ਨੇ ਪੇਪਰ ਦਿੱਤੇ ਜਿਨ੍ਹਾਂ ਵਿੱਚੋਂ 1,49,642 ਪਾਸ ਹੋਏ ਹਨ।

8ਵੀਂ ਤੇ 12ਵੀਂ ਦੇ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਤੇ www.indiaresults.com ’ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ।