Punjab

ਨਹਿਰ ਵਿੱਚ 2 ਨੌਜਵਾਨ ਦਾ ਹੋਇਆ ਇਹ ਹਾਲ ! ਲਾਪਰਵਾਹੀ ਜ਼ਿੰਦਗੀ ‘ਤੇ ਪੈ ਗਈ ਭਾਰੀ !

ਬਿਊਰੋ ਰਿਪੋਰਟ : ਮੁਕਤਸਰ ਵਿੱਚ 2 ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ । ਇਤਲਾਹ ਮਿਲਣ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਦੋਵਾਂ ਨੌਜਵਾਨਾਂ ਦੀ ਲਾਸ਼ ਨੂੰ ਕ੍ਰੇਨ ਦੇ ਜ਼ਰੀਏ ਬਾਹਰ ਕੱਢਿਆ ਗਿਆ। ਪੁਲਿਸ ਨੇ ਪੋਸਟਮਾਰਮਟ ਦੇ ਬਾਅਦ ਦੋਵਾਂ ਦੀ ਲਾਸ਼ਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ ।

ਰਾਜਸਥਾਨ ਫੀਡਰ ਨਹਿਰ ਵਿੱਚ ਰਿਪੇਅਰ ਦਾ ਕੰਮ ਚੱਲਣ ਦੀ ਵਜ੍ਹਾ ਕਰਕੇ ਪਾਣੀ ਰੋਕਿਆ ਹੋਇਆ ਸੀ । ਜਿਸ ਨਾਲ ਨਹਿਰ ਵਿੱਚ 15 ਤੋਂ 20 ਫੁੱਟ ਗਹਿਰਾ ਖੱਡਾ ਬਣ ਗਿਆ । ਜਦੋਂ ਨੌਜਵਾਨ ਨਹਿਰ ਵਿੱਚ ਪਲਾਸਟਿਕ ਦਾ ਲਿਫਾਫਾ ਲੈਣ ਲਈ ਉਤਰਿਆਂ ਤਾਂ ਉਹ ਖੱਡ ਵਿੱਚ ਡੁੱਬ ਗਿਆ, ਉਸ ਨੂੰ ਬਚਾਉਣ ਦੇ ਲਈ ਜਦੋਂ ਦੂਜਾ ਨੌਜਵਾਨ ਗਿਆ ਤਾਂ ਉਹ ਵੀ ਉਸੇ ਖੱਡ ਵਿੱਚ ਡੁੱਬ ਗਿਆ ।

ਗੋਪੀ ਅਤੇ ਬੱਬੂ ਦੇ ਰੂਪ ਵਿੱਚ ਦੋਵਾਂ ਦੀ ਪਛਾਣ ਹੋਈ

ਜਦੋਂ ਇਸ ਘਟਨਾ ਦਾ ਪਿੰਡ ਥਾਂਦੇਵਾਲ ਵਸਨੀਕ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਨੌਜਵਾਨ ਦੀ ਕਾਫੀ ਤਲਾਸ਼ ਕੀਤੀ ਪਰ ਨਹੀਂ ਮਿਲਿਆ,ਫਿਰ ਕ੍ਰੇਨ ਦੇ ਨਾਲ ਦੁਪਹਿਰ ਤੋਂ ਬਾਅਦ ਦੋਵੇਂ ਨੌਜਵਾਨਾਂ ਦੀ ਲਾਸ਼ ਕੱਢੀ ਗਈ। ਦੋਵਾਂ ਦੀ ਪਛਾਣ 25 ਸਾਲ ਦੇ ਗੋਪੀਨਾਥ ਅਤੇ 18 ਸਾਲ ਦੇ ਬੱਬੂ ਨਾਥ ਦੇ ਰੂਪ ਵਿੱਚ ਹੋਈ ਹੈ ਜੋ ਮੁਕਤਸਰ ਦਾ ਰਹਿਣ ਵਾਲਾ ਸੀ,ਦੋਵੇਂ ਕਬਾੜੀ ਦਾ ਕੰਮ ਕਰਦੇ ਸਨ । ਪੁਲਿਸ ਨੇ ਦੋਵਾਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ,ਦੋਵਾਂ ਦੀ ਲਾਸ਼ ਪੋਸਟਮਾਰਟ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।