India Punjab

ਮਨੀਕਰਨ ‘ਚ ਸੈਲਾਨੀਆਂ ਮੁੜ ਆਹਮੋ-ਸਾਹਮਣੇ ! ਆਲਾ ਅਧਿਕਾਰੀ ਪਹੁੰਚੇ ! ਸਥਾਨਕ ਲੋਕਾਂ ਨੇ ਕੀਤੀ ਸੀ ਇਹ ਹਰਕਤ !

Manikaran punjabi and local fight

ਬਿਊਰੋ ਰਿਪੋਰਟ : ਹਿਮਾਚਲ ਦੇ ਕੁੱਲੂ ਸਥਿਤ ਮਨਮੀਕਰਨ ਵਿੱਚ ਤਣਾਅ ਘੱਟ ਹੋਣ ਦਾ ਨਾਂ ਨਹੀਂ ਹੈ ਰਹੀ ਹੈ । ਮੰਗਲਵਾਰ ਰਾਤ ਨੂੰ ਇੱਕ ਵਾਰ ਮੁੜ ਤੋਂ ਕਸੋਲੀ ਅਤੇ ਮਨਮੀਕਰਨ ਦੇ ਵਿਚਾਲੇ ਸਾੜਾ ਵੈਰੀਅਰ ਦੇ ਕੋਲ ਪੰਜਾਬ ਦੇ ਸੈਲਾਨੀ ਅਤੇ ਸਥਾਨਕ ਲੋਕਾਂ ਦੇ ਵਿਚਾਲੇ ਤੂੰ-ਤੂੰ ਮੈਂ ਹੋ ਗਈ । ਮਾਹੌਲ ਤਣਾਅਪੂਰਨ ਹੋ ਗਿਆ ਸੀ । SP ਸਾਕਸ਼ੀ ਵਰਮਾ ਅਤੇ ASP ਆਸ਼ੀਸ਼ ਸ਼ਰਮਾ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਨੂੰ ਕੰਟਰੋਲ ਕੀਤਾ । ਪੁਲਿਸ ਨੇ ਦੋਵਾਂ ਪੱਖਾਂ ਨੂੰ ਸਮਝਾ ਕੇ ਸਥਾਨਕ ਲੋਕਾਂ ਨੂੰ ਘਰ ਭੇਜਿਆ। ਇਸ ਤੋਂ ਬਾਅਦ ਪੰਜਾਬ ਦੇ ਸੈਲਾਨੀਆਂ ਨੂੰ ਵਾਪਸ ਭੇਜ ਦਿੱਤਾ ਗਿਆ । ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ ਦੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੇ ਵਿਚਾਲੇ ਕੁੱਟਮਾਰ ਦੀਆਂ ਹਿੰਸਕ ਤਸਵੀਰਾਂ ਸਾਹਮਣੇ ਆਈ ਸਨ ।

SP ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸਥਾਨਕ ਲੋਕਾਂ ਅਤੇ ਸੈਲਾਨੀਆਂ ਦੇ ਵਿਚਾਲੇ ਬਹਿਸ ਹੋ ਗਈ ਹੈ । ਜਿਸ ਦੀ ਵਜ੍ਹਾ ਕਰਕੇ ਉਹ ਆਪ ਮੌਕੇ ‘ਤੇ ਪਹੁੰਚੇ । ਪਰ ਉਸ ਵੇਲੇ ਤੱਕ ਮੌਕੇ ‘ਤੇ ਮੌਜੂਦ ਜਵਾਨਾਂ ਨੇ ਹਾਲਾਤਾਂ ‘ਤੇ ਕੰਟਰੋਲ ਕਰ ਲਿਆ ਸੀ । ਸੈਲਾਨੀਆਂ ਨੇ ਦਸਿਆ ਕਿ ਸਥਾਨਕ ਲੋਕ ਉਨ੍ਹਾਂ ਦੇ ਕੁਮੈਂਟ ਪਾਸ ਕਰ ਰਹੇ ਸਨ। ਜਿਸ ਦੀ ਵਜ੍ਹਾ ਕਰਕੇ ਦੋਵਾਂ ਵੱਲੋਂ ਇੱਕ ਦੂਜੇ ਨੂੰ ਗਾਲਾਂ ਕੱਢਿਆਂ ਗਈਆਂ। ਲਗਾਤਾਰ ਵੱਧ ਰਹੇ ਤਣਾਅ ਨੂੰ ਲੈਕੇ ਪ੍ਰਸ਼ਾਸਨ ਨੂੰ ਹੁਣ ਹਰ ਵੇਲੇ ਅਲਰਟ ਰਹਿਣਾ ਹੋਵੇਗਾ ਕਿਉਂਕਿ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਮਨਮੀਕਰਨ ਦੇ ਦਰਸ਼ਨਾਂ ਲਈ ਆਉਂਦੇ ਹਨ ਅਜਿਹੇ ਵਿੱਚ ਸਥਾਨਕ ਲੋਕਾਂ ਵੱਲੋਂ ਕੀਤਾ ਗਿਆ ਇੱਕ ਕੁਮੈਂਟ ਪੂਰਾ ਮਾਹੌਲ ਖ਼ਰਾਬ ਕਰ ਸਕਦਾ ਹੈ । ਸਿਰਫ਼ ਇੰਨਾਂ ਹੀ ਨਹੀਂ ਕੁੱਲੂ ਮਨਾਲੀ,ਸ਼ਿਮਲਾ,ਸੋਲਨ ਅਤੇ ਹਿਮਾਚਲ ਦੀਆਂ ਅਜਿਹੀਆਂ ਹੋਰ ਕਈ ਥਾਵਾਂ ਹਨ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਸੈਲਾਨੀ ਪਹੁੰਚ ਦੇ ਹਨ । ਉੱਥੇ ਵੀ ਤਣਾਅ ਦਾ ਅਸਰ ਵੇਖਿਆ ਜਾ ਸਕਦਾ ਹੈ ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਗਿਆ ।

ਹੁੜਦੰਗ ਮਾਮਲੇ ਦੀ ਜਾਂਚ ਹੋ ਰਹੀ ਹੈ

SP ਸਾਕਸ਼ੀ ਨੇ ਦੱਸਿਆ ਕਿ ਐਤਵਾਰ ਨੂੰ ਹੋਈ ਕੁੱਟਮਾਰ ਦੇ ਮਾਮਲੇ ਦੀ ਜਾਂਚ ਹੋ ਰਹੀ ਹੈ । ਇੱਕ ਸਪੈਸ਼ਲ ਟੀਮ ਇਸ ਮਾਮਲੇ ਵਿੱਚ CCTV ਫੁਟੇਜ ਨੂੰ ਖੰਗਾਲ ਰਹੀ ਹੈ ਜੋ ਗੁਰਦੁਆਰਾ ਸਾਹਿਬ, ਮਨਮੀਕਰਨ ਬਾਜ਼ਾਰ ਦੇ ਨਾਲ ਨਾਲ ਹੋਰ ਥਾਵਾਂ ‘ਤੇ ਲਗੇ ਕੈਮਰੇ ਵੀ ਚੈੱਕ ਕਰ ਰਹੀ ਹੈ । ਜਿੰਨਾਂ ਲੋਕਾਂ ਦਾ ਮਣੀਕਰਣ ਵਿੱਚ ਝਗੜਾ ਹੋਇਆ ਸੀ ਉਹ ਪੰਜਾਬ ਰਵਾਨਾ ਹੋ ਗਏ ਹਨ । ਅਜਿਹੇ ਵਿੱਚ ਪੁਲਿਸ ਦੇ ਸਾਹਮਣੇ ਪਛਾਣ ਦੀ ਵੱਡੀ ਚੁਣੌਤੀ ਹੈ। ਇਸੇ ਲਈ ਹਿਮਾਚਲ ਪੁਲਿਸ ਨੇ ਪੰਜਾਬ ਪੁਲਿਸ ਨੂੰ ਫੁਟੇਜ ਭੇਜ ਦਿੱਤੀ ਹੈ ਤਾਂਕਿ ਹਿੰਸਾ ਕਰਨ ਵਾਲੇ ਲੋਕਾਂ ਦੀ ਪਛਾਣ ਕੀਤੀ ਜਾਵੇ।